04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਨਿਰੰਕਾਰੀ ਸੇਵਾਦਾਰਾਂ ਵਲੋਂ ਸ੍ਰੀ ਪੰਡਾਇਣ ਦੇ ਇਤਿਹਾਸਕ ਤਲਾਬ ਸਰੋਵਰ ਦੀ ਸਫ਼ਾਈ

Ad Position 21
No active advertisement
ਅਜੀਤ ਡੈਸਕ 24-02-2026
ਤਲਵਾੜਾ, 23 ਫਰਵਰੀ (ਰਾਜੀਵ ਓਸ਼ੋ)- ਜਦੋਂ ਸੇਵਾ ਸਾਧਨਾ ਬਣ ਜਾਵੇ ਅਤੇ ਕੁਦਰਤ ਪ੍ਰਤੀ ਸੰਵੇਦਨਾ ਜੀਵਨ ਦਾ ਮੂਲ ਮੰਤਰ ਬਣੇ, ਤਦ ਪਵਿੱਤਰ ਸੰਕਲਪ ਜਨਮ ਲੈਂਦੇ ਹਨ | ਮਨੁੱਖਤਾ ਦੀ ਸੇਵਾ ਅਤੇ ਲੋਕ ਭਲਾਈ ਦੀ ਇਸੀ ਦੈਵੀ ਚੇਤਨਾ ਨੂੰ ਸਾਕਾਰ ਰੂਪ ਦੇਣ ਲਈ ਸੰਤ ਨਿਰੰਕਾਰੀ ਮਿਸ਼ਨ ਵਲੋਂ 'ਪ੍ਰੋਜੈਕਟ ਅੰਮਿ੍ਤ' ਦੇ ਤਹਿਤ 'ਸੁੱਚਾ ਜਲ, ਸੁੱਚਾ ਮਨ' ਅਭਿਆਨ ਦੇ ਚੌਥੇ ਚਰਨ ਦਾ ਸ਼ੁੱਭ ਆਰੰਭ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਹੁਕਮ ਅਨੁਸਾਰ ਤਲਵਾੜਾ ਦੇ ਪਿੰਡ ਸ੍ਰੀ ਪੰਡਾਇਣ ਵਿਚ ਸਥਿਤ ਤਲਾਬ ਦੀ ਸਫ਼ਾਈ ਕਰਕੇ ਕੀਤਾ ਗਿਆ | ਸੰਤ ਨਿਰੰਕਾਰੀ ਸੇਵਾਦਲ ਦੇ ਲਗਭਗ 1000 ਭੈਣ-ਭਰਾਵਾਂ ਨੇ ਇਸ ਸੇਵਾ ਵਿਚ ਹਿੱਸਾ ਲਿਆ, ਜਿਨ੍ਹਾਂ ਦੀ ਅਗਵਾਈ ਸੰਚਾਲਕ ਨਰੇਸ਼ ਕੁਮਾਰ ਨੇ ਕੀਤੀ | ਸੰਤ ਨਿਰੰਕਾਰੀ ਸਤਸੰਗ ਤਲਵਾੜਾ ਦੇ ਸੰਯੋਜਕ ਸੁਰਿੰਦਰ ਸਿੰਘ ਸੋਖੀ ਨੇ ਇਸ ਮੌਕੇ ਨਿਰੰਕਾਰੀ ਮਿਸ਼ਨ ਦੀਆਂ ਸਿੱਖਿਆਵਾਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਅੱਜ ਇੱਥੇ ਕੁਦਰਤ ਵਲੋਂ ਦਿੱਤੇ ਵਰਦਾਨ ਜਿਵੇਂ ਪਾਣੀ, ਹਵਾ ਆਦਿ ਨੂੰ ਸਾਫ਼ ਰੱਖਣਾ ਸਾਡਾ ਫ਼ਰਜ਼ ਹੈ, ਨਾਲ ਹੀ ਮਨ ਤੇ ਆਤਮਾ ਨੂੰ ਵੀ ਪ੍ਰਮਾਤਮਾ ਨਾਲ ਜੋੜ ਕੇ ਸੁੱਚਾ ਕੀਤਾ ਜਾ ਸਕਦਾ ਹੈ | ਇਸ ਮੌਕੇ ਵਿਧਾਇਕ ਜੰਗੀ ਲਾਲ ਮਹਾਜਨ, ਸਰਪੰਚ ਪੰਡਾਇਣ ਬਲਵਿੰਦਰ ਸਿੰਘ, ਮਹਿੰਦਰ ਸਿੰਘ, ਰਾਕੇਸ਼ ਗੁਪਤਾ ਸਮੇਤ ਸਮੂਹ ਸਾਧ ਸੰਗਤ ਨੇ ਹਾਜ਼ਰੀ ਲਗਾਈ |
Ad Position 22
No active advertisement
ਪਿਛਲੀ ਖ਼ਬਰ ਮੰਨਣਹਾਨਾ 'ਚ ਕਬੱਡੀ ਮਹਾਂਕੁੰਭ ਕਰਵਾਉਣ ਸੰਬੰਧੀ ਮੀਟਿੰਗ ਅਗਲੀ ਖ਼ਬਰ ਦਸਮੇਸ਼ ਪਬਲਿਕ ਸਕੂਲ ਚੱਕ ਅੱਲ੍ਹਾ ਬਖ਼ਸ਼ ਮੁਕੇਰੀਆਂ ਨੂੰ ਰਾਸ਼ਟਰੀ ਪੱਧਰ 'ਤੇ ਪ੍ਰਾਪਤ ਹੋਇਆ ਪ੍ਰਸੰਸਾ ਪੱਤਰ
Ad Position 24