ਕੋਟਫ਼ਤੂਹੀ, 23 ਫਰਵਰੀ (ਅਵਤਾਰ ਸਿੰਘ ਅਟਵਾਲ)-ਪਿੰਡ ਮੰਨਣਹਾਨਾ ਦੇ ਗੁਰਦੁਆਰਾ ਹਰੀਸਰ ਕੁਟੀਆ ਅਮਰੂਦਾਂ ਵਾਲੀ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਕ ਵਿਸ਼ੇਸ਼ ਮੀਟਿੰਗ ਗੱਦੀ ਨਸ਼ੀਨ ਸੰਤ ਬਾਬਾ ਅਮਰੀਕ ਸਿੰਘ ਨੈਕੀ ਵਾਲਿਆਂ ਦੀ ਸਰਪ੍ਰਸਤੀ ਹੇਠ ਪੰਜਵਾਂ ਕਬੱਡੀ ਦਾ ਮਹਾ ਕੁੰਭ ਕਰਵਾਉਣ ਸਬੰਧੀ ਹੋਈ, ਜਿਸ ਅਵਤਾਰ ਸਿੰਘ ਗਿੱਲ, ਕਸ਼ਮੀਰ ਸਿੰਘ ਅਟਵਾਲ ਯੂ. ਕੇ., ਰਣਵੀਰ ਸਿੰਘ ਨਾਗਰਾ ਯੂ. ਐੱਸ. ਏ, ਹਰਨੇਕ ਸਿੰਘ ਕੈਨੇਡਾ, ਮਨਿੰਦਰਜੀਤ ਸਿੰਘ ਨਾਗਰਾ, ਗੋਲਡੀ ਰਾਣਾ, ਮਨਜਿੰਦਰ ਸਿੰਘ ਸਹੋਤਾ ਯੂ. ਐੱਸ. ਏ, ਗੋਗੀ ਢਿੱਲੋਂ, ਰਾਣਾ ਗਿੱਲ ਭਾਣਾ ਯੂ. ਐੱਸ.ਏ., ਬਿੰਦਾ ਭਾਣਾ ਅਸਟ੍ਰੇਲੀਆ, ਪਿੰਦਰ ਗਿੱਲ ਭਾਣਾ ਕੈਨੇਡਾ, ਇੰਦਰਜੀਤ ਸਿੰਘ ਵਾਹਦ ਕੈਨੇਡਾ, ਨਿਰਮਲ ਸਿੰਘ ਝੂਟੀ ਯੂ. ਐੱਸ. ਏ., ਸੰਦੀਪ ਸੈਂਡੀ, ਦਵਿੰਦਰਜੀਤ ਸਿੰਘ ਨਾਗਰਾ ਯੂ. ਐੱਸ. ਏ, ਪਰਮਜੀਤ ਸਿੰਘ ਰੱਕੜ, ਵਰਿੰਦਰ ਸਿੰਘ ਪਰਮਾਰ ਬਿੰਜੋ, ਜ਼ੈਲਦਾਰ ਪਰਮਿੰਦਰ ਸਿੰਘ ਚੱਕ ਮੂਸਾ, ਰਛਪਾਲ ਕਲੇਰ, ਅਸ਼ਵਨੀ ਕੁਮਾਰ ਆਦਿ ਨੇ ਹਾਜ਼ਰ ਸਨ | ਇਸ ਕਬੱਡੀ ਮਹਾਂ ਕੁੰਭ 2 ਮਾਰਚ ਨੂੰ ਕਰਵਾਉਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ | ਜਿਸ ਵਿਚ ਪਹਿਲਾ ਇਨਾਮ ਇਕ ਲੱਖ ਰੁਪਏ ਤੇ ਦੂਸਰਾ ਇਨਾਮ 75 ਹਜ਼ਾਰ ਰੁਪਏ ਹੋਵੇਗਾ |