ਤਲਵਾੜਾ, 23 ਫਰਵਰੀ (ਮਹਿਤਾ)- ਸੀਨੀਅਰ ਕਾਂਗਰਸੀ ਨੇਤਾ ਹਲਕਾ ਦਸੂਹਾ ਮੁਨੀਸ਼ ਚੱਢਾ ਐਮ. ਸੀ. ਨਗਰ ਪੰਚਾਇਤ ਤਲਵਾੜਾ ਨੇ ਕਿਹਾ ਕਿ ਪੰਜਾਬ 'ਚ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਦੀਆਂ ਗ਼ਲਤ ਨੀਤੀਆਂ ਸਦਕਾ ਹਰ ਨਾਗਰਿਕ ਪ੍ਰੇਸ਼ਾਨ ਹੈ | ਪੰਜਾਬ ਦੇ ਲੋਕ ਸਹੀ ਮਾਇਨੇ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸੱਤਾ 'ਚ ਲਿਆ ਕੇ ਪਛਤਾ ਰਹੇ ਹਨ | ਉਨ੍ਹਾਂ ਕਿਹਾ ਕਿ ਹੁਣ ਲੋਕ ਵਿਧਾਨ ਸਭਾ ਚੋਣਾਂ ਦਾ ਬਹੁਤ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਕਿ ਕਦੋਂ ਵੋਟਾਂ ਆਉਣ ਤੇ ਇਸ ਸਰਕਾਰ ਨੂੰ ਅਲਵਿਦਾ ਕਹੀਏ | ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ ਦਸੂਹਾ ਦੇ ਪਿੰਡ ਦਾਤਾਰਪੁਰ, ਸੰਸਾਰਪੁਰ ਮਕੋਵਾਲ, ਡਡਿਆਲ, ਬਡਾਲਾ ਆਦਿ ਪਿੰਡਾਂ 'ਚ ਆਪਣੇ 'ਆਊ ਚੱਲੇ ਏਕ ਸਾਥ' ਮੁਹਿੰਮ ਦੇ ਅਧੀਨ ਸਮੱਸਿਆਵਾਂ ਨੂੰ ਸੁਣਨ ਤੋਂ ਬਾਅਦ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਹਰ ਰੋਜ਼ ਇਸ ਜਨ ਸੰਪਰਕ ਅਭਿਆਨ ਦੇ ਤਹਿਤ ਇੱਕ ਦਰਜਨ ਪਿੰਡਾਂ 'ਚ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਦਾ ਹਾਂ | ਮੁਨੀਸ਼ ਚੱਢਾ ਨੇ ਪੰਜਾਬ ਵਿਚ ਵਿਗੜ ਰਹੀ ਦਿਨ ਪ੍ਰਤੀ ਦਿਨ ਕਾਨੂੰਨ ਤੇ ਵੀ ਡੂੰਘੀ ਚਿੰਤਾ ਪ੍ਰਗਟ ਕੀਤੀ ਹੈ |