ਮੰਡੀ ਗੋਬਿੰਦਗੜ੍ਹ, 23 ਫਰਵਰੀ (ਇਕਬਾਲਦੀਪ ਸੰਧੂ)-ਪੰਜਾਬ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀਦੇ ਬੀ.ਟੀ.ਟੀ.ਐਮ. ਵਿਭਾਗ ਨੇ ਹਾਸਪੀਟੈਲਿਟੀ ਇੰਡਸਟਰੀ, ਰੁਝਾਨ, ਚੁਣੌਤੀਆਂ ਅਤੇ ਮੌਕੇ ਵਿਸ਼ੇ 'ਤੇ ਇਕ ਗੈੱਸਟ ਲੈਕਚਰ ਦਾ ਆਯੋਜਨ ਕੀਤਾ | ਇਹ ਗੈੱਸਟ ਲੈਕਚਰ ਬੀ.ਟੀ.ਟੀ.ਐਮ. ਵਿਭਾਗ ਦੇ ਐਚ.ਓ.ਡੀ ਬੱਬਲ ਸਿੰਘ ਦੀ ਨਿਗਰਾਨੀ ਹੇਠ ਕਰਵਾਇਆ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਬੀ.ਟੀ.ਟੀ.ਐਮ. ਵਿਭਾਗ ਦੇ ਸਹਾਇਕ ਪ੍ਰੋਫੈਸਰ ਕਾਜਲ ਅਵਸਥੀ ਦੁਆਰਾ ਮਹਿਮਾਨਾਂ ਦੇ ਸਵਾਗਤ ਨਾਲ ਹੋਈ | ਇਸ ਮੌਕੇ ਹਰਸ਼ਦੀਪ ਸਿੰਘ ਐਚ.ਆਰ ਮੈਨੇਜਰ ਅਤੇ ਰਾਧਾ ਵਰਮਾ ਸਹਾਇਕ ਐਚ.ਆਰ ਮੈਨੇਜਰ ਰਮਾਡਾ ਪਲਾਜ਼ਾ ਬਾਏ ਵਿੰਡਹੈਮ ਚੰਡੀਗੜ੍ਹ ਜ਼ੀਰਕਪੁਰ ਦੇ ਬੁਲਾਰਿਆਂ ਨੇ ਵਿਦਿਆਰਥੀਆਂ ਨੂੰ ਹਾਸਪੀਟੈਲਿਟੀ ਇੰਡਸਟਰੀ ਵਿਚ ਉੱਭਰ ਰਹੇ ਰੁਝਾਨਾਂ, ਆਧੁਨਿਕ ਪ੍ਰਬੰਧਨ ਤਕਨੀਕਾਂ, ਰੁਜ਼ਗਾਰ ਦੇ ਮੌਕੇ ਅਤੇ ਇੰਡਸਟਰੀ ਨੂੰ ਦਰਪੇਸ਼ ਚੁਣੌਤੀਆਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ | ਬੁਲਾਰਿਆਂ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਅੱਜ ਦੇ ਸਮੇਂ ਵਿਚ ਬਦਲਦੀ ਤਕਨਾਲੋਜੀ, ਗਾਹਕ ਸੰਤੁਸ਼ਟੀ, ਡਿਜੀਟਲ ਮਾਰਕੀਟਿੰਗ ਅਤੇ ਪੇਸ਼ੇਵਰ ਹੁਨਰ ਬਹੁਤ ਮਹੱਤਵਪੂਰਨ ਹਨ | ਉਨ੍ਹਾਂ ਵਿਦਿਆਰਥੀਆਂ ਨੂੰ ਇੰਡਸਟਰੀ ਵਿਚ ਇਕ ਸਫਲ ਕਰੀਅਰ ਬਣਾਉਣ ਲਈ ਸੰਚਾਰ ਹੁਨਰ, ਸ਼ਖ਼ਸੀਅਤ ਵਿਕਾਸ ਅਤੇ ਵਿਹਾਰਕ ਅਨੁਭਵ 'ਤੇ ਧਿਆਨ ਕੇਂਦਰਿਤ ਕਰਨ ਲਈ ਉਤਸ਼ਾਹਿਤ ਕੀਤਾ | ਇਸ ਮੌਕੇ ਵਿਦਿਆਰਥੀਆਂ ਨੇ ਸਰਗਰਮੀ ਨਾਲ ਸਵਾਲ ਪੁੱਛੇ ਅਤੇ ਮਹਿਮਾਨ ਬੁਲਾਰਿਆਂ ਤੋਂ ਕਰੀਅਰ ਮਾਰਗਦਰਸ਼ਨ ਪ੍ਰਾਪਤ ਕੀਤਾ | ਅੰਤ ਵਿਚ, ਪੀ.ਆਈ.ਐਮ.ਟੀ. ਡਾਇਰੈਕਟਰ ਡਾ. ਨਿਸ਼ੀ ਬਾਲਾ ਨੇ ਮਹਿਮਾਨ ਬੁਲਾਰਿਆਂ ਦਾ ਧੰਨਵਾਦ ਕੀਤਾ | ਉਨ੍ਹਾਂ ਨੇ ਬੀ.ਟੀ.ਟੀ.ਐਮ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਭਵਿੱਖ ਦੇ ਯਤਨਾਂ ਲਈ ਸ਼ੁਭਕਾਮਨਾਵਾਂ ਦਿੱਤੀਆਂ | ਅੰਤ ਵਿਚ ਗੈੱਸਟ ਲੈਕਚਰ ਬੀ.ਟੀ.ਟੀ.ਐਮ ਵਿਭਾਗ ਦੇ ਸਹਾਇਕ