ਖਮਾਣੋਂ, 23 ਫਰਵਰੀ (ਜੋਗਿੰਦਰ ਪਾਲ)-ਪਿੰਡ ਬਰਵਾਲੀ ਖੁਰਦ ਵਿਖੇ ਸੰਤ ਸਿਪਾਹੀ ਪਬਲਿਕ ਸਕੂਲ, ਘਰਾਂ ਅਤੇ ਮੋਟਰਾਂ ਤੇ ਜਾਣ ਵਾਲਾ 70 ਸਾਲ ਪੁਰਾਣਾ ਰਸਤਾ ਪਿਛਲੇ ਸਾਲ ਮਾਰਚ ਵਿਚ ਸਿਆਸਤ ਦੀ ਭੇਟ ਚੜ੍ਹ ਗਿਆ ਸੀ ਅਤੇ ਰਸਤਾ ਨਾ ਹੋਣ ਕਰਕੇ ਰਾਹਗੀਰਾਂ ਦੀ ਜ਼ਿੰਦਗੀ ਜਿਊਣੀ ਦੁੱਭਰ ਹੋ ਗਈ ਸੀ | ਆਜ਼ਾਦ ਸਪੋਰਟਸ ਐਂਡ ਵੈੱਲਫੇਅਰ ਕਲੱਬ ਦੇ ਸੇਵਾਦਾਰ ਬਲਜੀਤ ਸਿੰਘ ਬਘੌਰ ਦੇ ਯਤਨਾਂ ਸਦਕਾ ਅਤੇ ਜਲ ਸਰੋਤ ਖਮਾਣੋਂ ਦੇ ਐੱਸ.ਡੀ.ਓ. ਕੁਲਵਿੰਦਰ ਸਿੰਘ ਨੇ ਸਕੂਲ ਦੇ ਬੱਚਿਆਂ ਅਤੇ ਰਾਹਗੀਰਾਂ ਦੀ ਸਮੱਸਿਆ ਨੂੰ ਦੇਖਦਿਆਂ ਤੁਰੰਤ ਆਰਜ਼ੀ ਪੁਲ ਲਗਾਉਣ ਦੀ ਆਗਿਆ ਦੇ ਦਿੱਤੀ | ਐੱਸ.ਡੀ.ਓ. ਨੇ ਸਮੂਹ ਅਧਿਕਾਰੀਆਂ ਨਾਲ ਮਿਲ ਕੇ ਇਹ ਕੇਸ ਉੱਚ ਅਧਿਕਾਰੀਆਂ ਨੂੰ ਭੇਜਿਆ ਅਤੇ ਪੂਰੇ ਜਜ਼ਬੇ ਨਾਲ ਪੈਰਵਾਈ ਕਰਕੇ ਪੱਕਾ ਪੁਲ ਲਗਵਾ ਦਿੱਤਾ | ਪਿੰਡ ਦੇ ਮੁਹਤਬਰਾਂ, ਰਸਤਾ ਪੀੜਤਾਂ ਵਲੋਂ ਨਵੇਂ ਲੱਗੇ ਪੁਲ 'ਤੇ ਇਕੱਤਰ ਹੋ ਕੇ ਜਲ ਸਰੋਤ ਮਹਿਕਮੇ ਦੇ ਸਕੱਤਰ ਕਿ੍ਸ਼ਨ ਕੁਮਾਰ, ਐੱਸ.ਡੀ.ਓ. ਕੁਲਵਿੰਦਰ ਸਿੰਘ ਅਤੇ ਆਜ਼ਾਦ ਸਪੋਰਟਸ ਐਂਡ ਵੈੱਲਫੇਅਰ ਕਲੱਬ ਦੇ ਸੇਵਾਦਾਰ ਬਲਜੀਤ ਸਿੰਘ ਬਘੌਰ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਬਲਦੇਵ ਸਿੰਘ ਸਾਬਕਾ ਪੰਚ, ਨੰਬਰਦਾਰ ਬਲਜੀਤ ਸਿੰਘ, ਮਲਕੀਤ ਸਿੰਘ ਸਾਬਕਾ ਪ੍ਰਧਾਨ, ਅਵਤਾਰ ਸਿੰਘ, ਹਰਿੰਦਰ ਸਿੰਘ (ਦੋਨੋਂ ਪੰਚ), ਪਿਆਰਾ ਸਿੰਘ ਸਾਬਕਾ ਪੰਚ, ਲਖਵਿੰਦਰ ਸਿੰਘ, ਮੇਜਰ ਸਿੰਘ, ਕਾਕਾ ਸਿੰਘ (ਦੋਨੋਂ ਫ਼ੌਜੀ), ਡਾ. ਜਗਰੂਪ ਸਿੰਘ, ਖੁਸ਼ਪਾਲ ਸਿੰਘ ਬਿੱਲੂ, ਜਗਰੂਪ ਸਿੰਘ ਜੂਪਾ, ਦਲਜੀਤ ਸਿੰਘ ਦਿਲਬਰ, ਸਿਮਰਜੀਤ ਸਿੰਘ, ਜਸਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਮਿਸਤਰੀ ਸੇਵਾ ਸਿੰਘ, ਨਵਨੀਤ ਸਿੰਘ, ਸੁਰਿੰਦਰ ਕੁਮਾਰ, ਪਿ੍ੰਸੀਪਲ ਸੁਖਜੀਵਨ ਸਿੰਘ ਟਿਵਾਣਾ ਅਤੇ ਸਮੂਹ ਵਿਦਿਆਰਥੀ ਹਾਜ਼ਰ ਸਨ |