04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਖ਼ੂਨਦਾਨ ਦੇ ਖੇਤਰ 'ਚ ਯੋਗਦਾਨ ਲਈ ਸੰਤ ਰਾਮਪਾਲ ਦੇ ਸਤਲੋਕ ਆਸ਼ਰਮ ਖਮਾਣੋਂ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 24-02-2026
ਖਮਾਣੋਂ, 23 ਫਰਵਰੀ (ਜੋਗਿੰਦਰ ਪਾਲ)-ਖ਼ੂਨਦਾਨ ਅਤੇ ਮਨੁੱਖਤਾ ਦੀ ਸੇਵਾ ਦੇ ਖੇਤਰ ਵਿਚ ਵਡਮੁੱਲੇ, ਲਗਾਤਾਰ ਅਤੇ ਨਿਸ਼ਕਾਮ ਸੇਵਾ ਭਾਵਨਾ ਨਾਲ ਯੋਗਦਾਨ ਲਈ ਸਥਾਨਕ ਖੰਨਾ ਰੋਡ 'ਤੇ ਸਥਿਤ ਸਤਲੋਕ ਆਸ਼ਰਮ ਖਮਾਣੋਂ ਦੇ ਸੰਚਾਲਕ ਅਤੇ ਸਮਾਜ ਸੁਧਾਰਕ ਸੰਤ ਰਾਮਪਾਲ ਦਾ ਚੰਡੀਗੜ੍ਹ ਵਿਚ ਸੰਸਦ ਮੈਂਬਰ ਮਨੀਸ਼ ਤਿਵਾੜੀ ਵਲੋਂ ਵਿਸ਼ੇਸ਼ ਤੌਰ 'ਤੇ ਗੌਰਵਮਈ ਸਨਮਾਨ ਕੀਤਾ ਗਿਆ | ਇਹ ਸਨਮਾਨ ਰੋਟਰੀ ਕਲੱਬ ਅਤੇ ਬਲੱਡ ਬੈਂਕ ਰਿਸੋਰਸ ਸੈਂਟਰ ਵਲੋਂ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਿਨਿਸਟ੍ਰੇਸ਼ਨ, ਸੈਕਟਰ-26 ਚੰਡੀਗੜ੍ਹ ਵਿਚ ਕਰਵਾਏ ਗਏ ਸਾਲਾਨਾ ਅਵਾਰਡ ਸਮਾਰੋਹ ਦੌਰਾਨ ਪ੍ਰਦਾਨ ਕੀਤਾ ਗਿਆ | ਜਿਸ ਵਿਚ ਸਮਾਜ ਸੇਵਾ, ਚਿਕਿਤਸਾ ਅਤੇ ਪ੍ਰਸ਼ਾਸਨਿਕ ਖੇਤਰ ਨਾਲ ਸਬੰਧਿਤ ਕਈ ਪ੍ਰਮੁੱਖ ਹਸਤੀਆਂ ਨੇ ਭਾਗ ਲਿਆ | ਸਮਾਰੋਹ ਦੌਰਾਨ ਸੰਤ ਰਾਮਪਾਲ ਨੂੰ ਉਨ੍ਹਾਂ ਦੀ ਰਹਿਨੁਮਾਈ ਹੇਠ ਦੇਸ਼ ਭਰ ਵਿਚ ਨਿਯਮਿਤ ਤੌਰ 'ਤੇ ਆਯੋਜਿਤ ਕੀਤੇ ਜਾ ਰਹੇ ਵਿਸ਼ਾਲ ਖ਼ੂਨਦਾਨ ਕੈਂਪਾਂ ਲਈ ਖ਼ਾਸ ਤੌਰ 'ਤੇ ਸਨਮਾਨਿਤ ਕੀਤਾ ਗਿਆ | ਪੰਜਾਬ ਵਿਚ ਵੀ ਸੰਤ ਰਾਮਪਾਲ ਵਲੋਂ 2023 ਤੋਂ ਹੁਣ ਤੱਕ 50 ਤੋਂ ਵੀ ਵਧੇਰੇ ਖ਼ੂਨਦਾਨ ਕੈਂਪਾਂ ਦਾ ਆਯੋਜਨ ਕਰਕੇ 15 ਵੱਖ-ਵੱਖ ਹਸਪਤਾਲਾਂ ਅਤੇ ਬਲੱਡ ਬੈਂਕਾਂ ਰਾਹੀਂ 5851 ਯੂਨਿਟ ਖ਼ੂਨਦਾਨ ਕਰਕੇ ਹਜ਼ਾਰਾਂ ਗੰਭੀਰ ਬਿਮਾਰ ਅਤੇ ਜ਼ਰੂਰਤਮੰਦ ਮਰੀਜ਼ਾਂ ਦੀਆਂ ਜ਼ਿੰਦਗੀਆਂ ਨੂੰ ਬਚਾਇਆ ਗਿਆ ਹੈ | ਇਸ ਮੌਕੇ ਡਾ. ਮਨੀਸ਼ ਰਾਏ ਅਤੇ ਡਾ. ਰੌਲੀ ਅਗਰਵਾਲ ਨੇ ਕਿਹਾ ਕਿ ਖ਼ੂਨਦਾਨ ਦੇ ਨਾਲ-ਨਾਲ ਸੰਤ ਰਾਮਪਾਲ ਦੀ ਪੇ੍ਰਰਨਾ ਸਦਕਾ ਦੇਹਦਾਨ ਅਤੇ ਅੰਗਦਾਨ ਜਾਗਰੂਕਤਾ ਅਭਿਆਨ ਵੀ ਲਗਾਤਾਰ ਚਲਾਏ ਗਏ, ਜਿਸ ਨਾਲ ਸਮਾਜ ਵਿਚ ਫੈਲੇ ਅੰਧਵਿਸ਼ਵਾਸ ਦੂਰ ਹੋਏ ਅਤੇ ਵਿਗਿਆਨਕ ਸੋਚ ਨੂੰ ਮਜ਼ਬੂਤੀ ਮਿਲੀ | ਇਨ੍ਹਾਂ ਅਭਿਆਨਾਂ ਨੂੰ ਮੈਡੀਕਲ ਵਿਗਿਆਨ ਲਈ ਬਹੁਤ ਹੀ ਕੀਮਤੀ ਦੱਸਿਆ ਗਿਆ |
Ad Position 22
No active advertisement
ਪਿਛਲੀ ਖ਼ਬਰ ਵਰਲਡ ਯੂਨੀਵਰਸਿਟੀ 'ਚ ਸਾਹਿਤ, ਸੱਭਿਆਚਾਰ ਤੇ ਸਮਾਜ' ਵਿਸ਼ੇ 'ਤੇ ਅੰਤਰ-ਅਨੁਸ਼ਾਸਨਕ ਵਰਕਸ਼ਾਪ ਕਰਵਾਈ ਅਗਲੀ ਖ਼ਬਰ ਜਲ ਸ੍ਰੋਤ ਖਮਾਣੋਂ ਦੇ ਐੱਸ.ਡੀ.ਓ. ਕੁਲਵਿੰਦਰ ਸਿੰਘ, ਅਧਿਕਾਰੀਆਂ ਦਾ ਮੁਹਤਬਰਾਂ ਅਤੇ ਸਕੂਲ ਪ੍ਰਬੰਧਕਾਂ ਵਲੋਂ ਧੰਨਵਾਦ
Ad Position 24