ਵਰਲਡ ਯੂਨੀਵਰਸਿਟੀ 'ਚ ਸਾਹਿਤ, ਸੱਭਿਆਚਾਰ ਤੇ ਸਮਾਜ' ਵਿਸ਼ੇ 'ਤੇ ਅੰਤਰ-ਅਨੁਸ਼ਾਸਨਕ ਵਰਕਸ਼ਾਪ ਕਰਵਾਈ
ਅਜੀਤ ਡੈਸਕ
24-02-2026
ਜੂਆਲੋਜੀ ਵਿਭਾਗ ਦੀ ਅਸਿਸਟੈਂਟ ਪ੍ਰੋਫ਼ੈਸਰ ਡਾ. ਮੋਨਿਕਾ ਏਰੀ ਨੇ ਵਿਸ਼ੇ ਸਬੰਧੀ ਵਿਚਾਰ ਸਾਂਝੇ ਕੀਤੇ | ਖੇਤੀਬਾੜੀ ਵਿਭਾਗ ਦੀ ਮੁਖੀ ਡਾ. ਜਸਪ੍ਰੀਤ ਕੌਰ ਨੇ ਕਿਸਾਨ ਸਮਾਜ ਤੇ ਸਾਹਿਤ ਵਿਚ ਸੱਭਿਆਚਾਰਕ ਨੁਮਾਇਸ਼ ਬਾਰੇ ਚਰਚਾ ਕੀਤੀ | ਵਰਕਸ਼ਾਪ ਦੀ ਸਮਾਪਤੀ ਸੋਸ਼ੀਓਲੋਜੀ ਵਿਭਾਗ ਦੀ ਮੁਖੀ ਡਾ. ਨਵਸ਼ਗਨਦੀਪ ਕੌਰ ਵਲੋਂ 'ਭੋਜਨ ਸੱਭਿਆਚਾਰ ਅਤੇ ਸਾਹਿਤ' ਵਿਸ਼ੇ 'ਤੇ ਦਿੱਤੇ ਗਏ ਭਾਸ਼ਣ ਨਾਲ ਹੋਈ | ਅੰਗਰੇਜ਼ੀ ਵਿਭਾਗ ਦੀ ਮੁਖੀ ਡਾ. ਅੰਕਦੀਪ ਕੌਰ ਅਟਵਾਲ ਨੇ ਵਰਕਸ਼ਾਪ ਦੇ ਸਫਲ ਆਯੋਜਨ ਲਈ ਅਸਿਸਟੈਂਟ ਪ੍ਰੋਫ਼ੈਸਰਾਂ ਜਸਪ੍ਰੀਤ ਕੌਰ ਅਤੇ ਡਾ. ਬਲਜੀਤ ਕੌਰ ਦੀ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਇਸ ਸਫਲਤਾ ਨੇ ਵਿਭਾਗ ਦੀ ਅੰਤਰ-ਅਨੁਸ਼ਾਸਨਕ ਪਹੁੰਚ ਨੂੰ ਉਤਸ਼ਾਹਿਤ ਕਰਨ ਅਤੇ ਸਾਹਿਤਿਕ ਵਿਦਵਤਾ ਨੂੰ ਅਰਥਪੂਰਨ ਵਿੱਦਿਅਕ ਆਦਾਨ-ਪ੍ਰਦਾਨ ਰਾਹੀਂ ਅਮੀਰ ਬਣਾਉਣ ਦੀ ਅਟੱਲ ਵਚਨਬੱਧਤਾ ਨੂੰ ਦਰਸਾਇਆ ਹੈ |