ਚੱਬੇਵਾਲ, 23 ਫ਼ਰਵਰੀ (ਰਾਜੀਵ ਭਾਰਦਵਾਜ)-ਪਿੰਡ ਬਜਰਾਵਰ ਵਿਖੇ ਸ਼੍ਰੀ ਭਾਗਵਤ ਕਥਾ ਕਰਵਾਈ ਜਾ ਰਹੀ ਹੈ, ਉਸੇ ਸੰਬੰਧ ਵਿਚ ਸ਼ੋਭਾ ਯਾਤਰਾ ਕੱਢੀ ਜਾਵੇਗੀ | ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਦੱਸਿਆ ਕਿ ਸਿੱਧ ਬਾਬਾ ਅਵਤਾਰ ਨਾਥ ਚਠਿਆਲੀਆਂ ਵਾਲਿਆਂ ਦੇ ਆਸ਼ੀਰਵਾਦ ਸਦਕਾ ਇਹ ਕਥਾ ਕਰਵਾਈ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਕਥਾ ਸ਼ੁਰੂ ਹੋਣ ਤੋਂ ਇਕ ਦਿਨ ਪਹਿਲਾਂ 25 ਫ਼ਰਵਰੀ ਨੂੰ ਸ਼ੋਭਾ ਯਾਤਰਾ ਕੱਢੀ ਜਾਵੇਗੀ ਅਤੇ ਇਹ ਸ਼ੋਭਾ ਯਾਤਰਾ ਪਿੰਡ ਬਜਰਾਵਰ ਦੇ ਸ਼ਿਵ ਮੰਦਰ ਤੋਂ ਸ਼ੁਰੂ ਹੋਵੇਗੀ ਅਤੇ ਪ੍ਰਾਚੀਨ ਸ਼ਿਵ ਮੰਦਰ ਚੱਬੇਵਾਲ ਵਿਖੇ ਇਸ ਦਾ ਸਵਾਗਤ ਕੀਤਾ ਜਾਵੇਗਾ, ਉਪਰੰਤ ਚੱਬੇਵਾਲ ਮੁੱਖ ਮਾਰਕੀਟ ਤੋਂ ਹੁੰਦੀ ਹੋਈ ਇਹ ਪਿੰਡ ਮੁੱਖੋਮਜਾਰਾ ਵਿਖੇ ਪਹੁੰਚੇਗੀ ਅਤੇ ਸ਼ਾਮ ਨੂੰ ਵਾਪਸ ਪਿੰਡ ਬਜਰਾਵਰ ਪਰਤੇਗੀ |