08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਦਸਮੇਸ਼ ਨਰਸਰੀ ਸਕੂਲ ਚੱਕ ਅੱਲ੍ਹਾ ਬਖ਼ਸ਼ ਮੁਕੇਰੀਆਂ ਦਾ ਸਾਲਾਨਾ ਸਮਾਗਮ 'ਕਾਰਵਾਂ 2025-26' ਕਰਵਾਇਆ

Ad Position 21
No active advertisement
ਦਸਮੇਸ਼ ਨਰਸਰੀ ਸਕੂਲ ਮੁਕੇਰੀਆਂ ਵਿਖੇ ਸਾਲਾਨਾ ਸਮਾਗਮ ਕਾਰਵਾਂ ਦਾ ਸ਼ੁੱਭ ਆਰੰਭ ਕਰਦੇ ਹੋਏ ਰਵਿੰਦਰ ਸਿੰਘ ਚੱਕ ਮੈਂਬਰ ਐਸ. ਜੀ. ਪੀ. ਸੀ. ਅਤੇ ਐਸ. ਡੀ. ਐਮ. ਮੁਕੇਰੀਆਂ ਮਿਸ ਓਇਸ਼ੀ ਮੰਡਲ ਦਾ ਸਨਮਾਨ ਕਰਦੇ ਹੋਏ ਸ੍ਰੀ ਗੁਰੂ ਗੋਬਿੰਦ ਸਿੰਘ ਐਜੂਕੇਸ਼ਨਲ ਟਰੱਸਟ ਦੇ ਮੈਂਬਰ | ਤਸਵੀਰ : ਰਾਮਗੜ੍ਹੀਆ <br/> 25-02-2026
ਮੁਕੇਰੀਆਂ, 24 ਫਰਵਰੀ (ਰਾਮਗੜ੍ਹੀਆ)-ਦਸਮੇਸ਼ ਨਰਸਰੀ ਸਕੂਲ ਮੁਕੇਰੀਆਂ ਵਿਖੇ ਸਾਲਾਨਾ ਸਮਾਗਮ 'ਕਾਰਵਾਂ 2025-26' ਪਿ੍ੰਸੀਪਲ ਡਾ. ਗੁਰਮੀਤ ਕੌਰ ਗਿੱਲ ਦੀ ਅਗਵਾਈ ਹੇਠ ਕਰਵਾਇਆ ਗਿਆ | ਇਸ ਸਮਾਗਮ 'ਚ ਐਸ. ਡੀ. ਐਮ. ਮੁਕੇਰੀਆਂ ਮਿਸ ਓਇਸ਼ੀ ਮੰਡਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਇਸ ਤੋਂ ਇਲਾਵਾ ਸ੍ਰੀ ਗੁਰੂ ਗੋਬਿੰਦ ਸਿੰਘ ਐਜੂਕੇਸ਼ਨਲ ਟਰੱਸਟ ਦੇ ਚੇਅਰਮੈਨ ਰਵਿੰਦਰ ਸਿੰਘ ਚੱਕ ਮੈਂਬਰ ਐਸ. ਜੀ. ਪੀ. ਸੀ., ਬਿਕਰਮਜੀਤ ਸਿੰਘ, ਸਤਪਾਲ ਸਿੰਘ, ਹਰਪਾਲ ਸਿੰਘ ਪੁਰੇਵਾਲ, ਸੁਰਜੀਤ ਸਿੰਘ ਭੱਟੀਆਂ ਜੱਟਾਂ, ਦਵਿੰਦਰ ਸਿੰਘ, ਹਰਿੰਦਰਜੀਤ ਸਿੰਘ, ਹਰਮਨਜੀਤ ਸਿੰਘ, ਹਰਪ੍ਰੀਤ ਸਿੰਘ, ਡਾ. ਕਪੂਰ, ਡਾ. ਭਾਈ ਅਮਰੀਕ ਸਿੰਘ, ਐਡਵੋਕੇਟ ਗੁਰਦੀਪ ਸਿੰਘ, ਚੇਅਰਪਰਸਨ ਮੈਡਮ ਸਰਦਾਰਨੀ ਸੁਖਵਿੰਦਰ ਕੌਰ, ਡਾ. ਕਰਮਜੀਤ ਕੌਰ (ਪਿ੍ੰ. ਦਸਮੇਸ਼ ਗਰਲਜ਼ ਕਾਲਜ) ਮੁਕੇਰੀਆਂ, ਪਿ੍ੰ. ਸੁਮਨ ਸ਼ੁਕਲਾ (ਦਸਮੇਸ਼ ਪਬਲਿਕ ਸਕੂਲ ਸੀਪਰੀਆਂ) ਤੋਂ ਇਲਾਵਾ ਟਰੱਸਟ ਮੈਂਬਰ ਸਾਹਿਬਾ ਤੇ ਪਰਿਵਾਰਕ ਮੈਂਬਰ ਅਤੇ ਹੋਰ ਮਹਿਮਾਨ ਸ਼ਾਮਿਲ ਸਨ | ਇਸ ਮੌਕੇ ਐਸ. ਡੀ. ਐਮ. ਮੁਕੇਰੀਆਂ ਮਿਸ. ਓਇਸ਼ੀ ਮੰਡਲ ਅਤੇ ਚੇਅਰਮੈਨ ਸ੍ਰੀ ਗੁਰੂ ਗੋਬਿੰਦ ਸਿੰਘ ਐਜੂਕੇਸ਼ਨਲ ਟਰੱਸਟ ਵਲੋਂ ਬੱਚਿਆਂ ਦੀ ਹੌਸਲਾ ਅਫਜ਼ਾਈ ਕੀਤੀ ਗਈ | ਐਸ. ਡੀ. ਐਮ. ਮੁਕੇਰੀਆਂ ਨੇ ਬੱਚਿਆਂ ਨੂੰ ਮਾਪਿਆਂ ਅਤੇ ਅਧਿਆਪਕਾਂ ਦੀ ਮਹੱਤਤਾ ਬਾਰੇ ਦੱਸਿਆ | ਇਸ ਮੌਕੇ ਇੰਡੀਆ ਬੁੱਕ ਆਫ਼ ਰਿਕਾਰਡ ਕਾਇਮ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ | ਇਸ ਪ੍ਰੋਗਰਾਮ 'ਚ ਬੱਚਿਆਂ ਨੇ ਬਹੁਤ ਹੀ ਸ਼ਾਨਦਾਰ ਨਾਚ ਪੇਸ਼ ਕੀਤੇ | ਇਸ ਮੌਕੇ ਸਕੂਲ ਦੇ ਪਿ੍ੰ. ਮੈਡਮ ਡਾ. ਗੁਰਮੀਤ ਕੌਰ ਨੇ ਆਏ ਹੋਏ ਮਹਿਮਾਨਾਂ, ਸਟਾਫ਼ ਮੈਂਬਰਾਂ ਅਤੇ ਸਕੂਲ ਦੇ ਕਰਮਚਾਰੀਆਂ ਜਿਨ੍ਹਾਂ ਨੇ ਇਸ ਸਮਾਗਮ ਨੂੰ ਸਫਲ ਬਣਾਉਣ ਵਿਚ ਯੋਗਦਾਨ ਦਿੱਤਾ ਸਭ ਦਾ ਧੰਨਵਾਦ ਕੀਤਾ | ਇਸ ਰੰਗਾ-ਰੰਗ ਪ੍ਰੋਗਰਾਮ ਦਾ ਸਭ ਨੇ ਬਹੁਤ ਹੀ ਅਨੰਦ ਮਾਣਿਆ |
Ad Position 22
No active advertisement
ਪਿਛਲੀ ਖ਼ਬਰ —ਮਾਮਲਾ ਮਨਜ਼ੂਰਸ਼ੁਦਾ ਸਾਈਜ਼ ਤੋਂ ਛੋਟੀ ਇੱਟ ਸਪਲਾਈ ਕਰਨ ਦਾ— ਫੋਰਮ ਵਲੋਂ ਪਟਿਆਲ ਭੱਠੇ ਦੇ ਮਾਲਕ ਨੂੰ 1.80 ਲੱਖ ਦਾ ਮ... ਅਗਲੀ ਖ਼ਬਰ ਮੌਜੂਦਾ ਸਰਕਾਰ ਤੋਂ ਹਰ ਵਰਗ ਦੁਖੀ-ਹਰਿੰਦਰ ਸਹੋਤਾ
Ad Position 24