ਮੁਕੇਰੀਆਂ, 25 ਫਰਵਰੀ (ਰਾਮਗੜ੍ਹੀਆ)-ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵਲੋਂ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਗਿਆ ਸੀ ਕਿ ਜੋ ਪੰਚਾਇਤ ਸਰਬਸੰਮਤੀ ਨਾਲ ਚੁਣੀ ਜਾਵੇਗੀ, ਉਸ ਪੰਚਾਇਤ ਨੂੰ ਪਿੰਡ ਦੇ ਵਿਕਾਸ ਲਈ 5 ਲੱਖ ਰੁਪਏ ਦੀ ਗਰਾਂਟ ਜਾਰੀ ਕੀਤੀ ਜਾਵੇਗੀ | ਇਸ ਵਾਅਦੇ ਨੂੰ ਪੂਰਾ ਕਰਦਿਆਂ ਭਗਵੰਤ ਮਾਨ ਵਲੋਂ ਹਾਜੀਪੁਰ ਬਲਾਕ ਵਿਚ ਸਰਬਸੰਮਤੀ ਨਾਲ ਚੁਣੀਆਂ ਗਈਆਂ 19 ਪਿੰਡਾਂ ਦੀਆਂ ਪੰਚਾਇਤਾਂ ਲਈ ਭੇਜੇ 95 ਲੱਖ ਰੁਪਏ ਦੇ ਚੈਕ ਪ੍ਰੋ. ਜੀ.ਐਸ. ਮੁਲਤਾਨੀ ਹਲਕਾ ਇੰਚਾਰਜ 'ਆਪ' ਨੇ ਭੇਟ ਕੀਤੇ | ਪ੍ਰੋ. ਜੀ. ਐੱਸ. ਮੁਲਤਾਨੀ ਨੇ ਦੱਸਿਆ ਕਿ ਹਾਜੀਪੁਰ ਬਲਾਕ ਦੇ ਪਿੰਡਾਂ ਬੱਧਣ, ਸ਼ਹਿਰਕੋਵਾਲ, ਕਸਰਾਵਾਂ, ਅਰਥੇਵਾਲ, ਭਾਗੜਾਂ, ਡਾਲੋਵਾਲ, ਮੋਹਰੀਚੱਕ, ਭੱਲੋਵਾਲ, ਪੋਤਾ, ਚੀਮਾ, ਪਟਿਆਲ, ਸੁੰਦਰਪੁਰ, ਪੰਜਢੇਰਾ ਕਲਾਂ, ਧਾਮੀਆ, ਢੇਸੀਆਂ, ਘੁਲੂਵਾਲ, ਜੀਵਨਵਾਲ, ਬੱਲੋ ਚੌਹਾਨ ਅਤੇ ਜਖਰਾਵਾ ਆਦਿ ਦੀਆਂ ਪੰਚਾਇਤਾਂ ਸਰਬਸੰਮਤੀ ਨਾਲ ਬਣੀਆਂ ਸਨ ਜੋ ਆਪਣੇ ਆਪ ਵਿਚ ਇਕ ਮਿਸਾਲ ਹਨ | ਉਨ੍ਹਾਂ ਕਿਹਾ ਸਰਬਸੰਮਤੀ ਨਾਲ ਬਣੀਆਂ ਪੰਚਾਇਤਾਂ 'ਚ ਕਿਸੇ ਤਰ੍ਹਾਂ ਦਾ ਵਿਰੋਧ ਅਤੇ ਲੜਾਈ ਝਗੜਾ ਦੇਖਣ ਨੂੰ ਨਹੀਂ ਮਿਲਦਾ ਜਿਸ ਕਰਕੇ ਪਿੰਡਾਂ ਦਾ ਵਿਕਾਸ ਵੀ ਨਿਰਪੱਖ ਤੌਰ 'ਤੇ ਹੰੁਦਾ ਹੈ | ਉਨ੍ਹਾਂ ਕਿਹਾ 'ਆਪ' ਸਰਕਾਰ ਵਲੋਂ ਸ਼ਾਂਤਮਈ ਢੰਗ ਨਾਲ ਬਣੀਆਂ ਪੰਚਾਇਤਾਂ ਲਈ ਗਰਾਂਟ ਜਾਰੀ ਕਰਕੇ ਇਨ੍ਹਾਂ ਪੰਚਾਇਤਾਂ ਦੀ ਹੌਸਲਾ ਅਫਜ਼ਾਈ ਜਿੱਥੇ ਕੀਤੀ ਹੈ ਉੱਥੇ ਹੀ ਬਾਕੀ ਪੰਚਾਇਤਾਂ ਨੂੰ ਅਜਿਹਾ ਕਰਨ ਲਈ ਪ੍ਰੇਰਿਤ ਕੀਤਾ ਹੈ | ਇਸ ਮੌਕੇ ਉਨ੍ਹਾਂ ਨਾਲ ਹਰਜੀਤ ਸਿੰਘ ਸਹੋਤਾ ਮਾਰਕੀਟ ਕਮੇਟੀ ਚੇਅਰਮੈਨ, ਤਜਿੰਦਰ ਰਾਣਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਉਪਦੇਸ਼ ਠਾਕੁਰ ਬਲਾਕ ਪ੍ਰਧਾਨ, ਅਮਿੱਤ ਕੁਮਾਰ ਬਲਾਕ ਪ੍ਰਧਾਨ, ਸੁਰਿੰਦਰ ਡਾ. ਬਲਾਕ ਪ੍ਰਧਾਨ, ਬਖ਼ਤਾਵਰ ਸਿੰਘ ਬਲਾਕ ਪ੍ਰਧਾਨ ਤੇ ਹੋਰ 'ਆਪ' ਵਰਕਰ ਹਾਜ਼ਰ ਸਨ |