16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਵੋਕੇਸ਼ਨਲ ਸਿੱਖਿਆ ਤਹਿਤ ਵਿਦਿਆਰਥੀਆਂ ਦੀ ਵਿਰਦੀ ਇੰਜੀਨੀਅਰਿੰਗ ਵਰਕਸ ਦਸੂਹਾ ਵਿਖੇ ਵਿਜ਼ਟ ਕਰਵਾਈ

Ad Position 21
No active advertisement
ਅਜੀਤ ਡੈਸਕ 26-02-2026
ਦਸੂਹਾ, 25 ਫਰਵਰੀ (ਭੁੱਲਰ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੰਗਾ ਦੇ ਪਿ੍ੰਸੀਪਲ ਧਰਮਿੰਦਰ ਸਿੰਘ ਦੀ ਅਗਵਾਈ ਹੇਠ ਵੋਕੇਸ਼ਨਲ ਸਿੱਖਿਆ ਅਧੀਨ ਛੇਵੀਂ ਤੋਂ ਅੱਠਵੀਂ ਕਲਾਸ ਦੇ ਵਿਦਿਆਰਥੀਆਂ ਦੀ ਵਿਰਦੀ ਇੰਜ. ਵਰਕਸ ਦਸੂਹਾ ਵਿਖੇ ਵਿਜ਼ਟ ਕਰਵਾਈ ਗਈ | ਇਸ ਮੌਕੇ ਵਿਦਿਆਰਥੀਆਂ ਨੇ ਫ਼ੈਕਟਰੀ 'ਚ ਸੂਬਾ ਪੱਧਰ 'ਤੇ ਬਣਾਈਆਂ ਜਾ ਰਹੀਆਂ ਟੋਕਾ ਮਸ਼ੀਨਾਂ, ਜਨਰੇਟਰਾਂ, ਬੇਲਣੇ ਅਤੇ ਹੋਰ ਸਾਮਾਨ ਸਬੰਧੀ ਡੂੰਘੀ ਦਿਲਚਸਪੀ ਦਿਖਾਈ | ਇਸ ਮੌਕੇ ਮੈਡਮ ਸੋਨਾ ਰਾਣੀ, ਮੈਡਮ ਪਰਮਿੰਦਰ ਕੌਰ ਅਤੇ ਬਲਾਕ ਦੇ ਗਾਈਡੈਂਸ ਐਂਡ ਕੌਂਸਲਰ ਪੰਕਜ ਸ਼ਰਮਾ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਲੋਹੇ ਨੂੰ ਢਾਲਣ ਵਾਲੀਆਂ ਮਸ਼ੀਨਾਂ ਅਤੇ ਲੋਹੇ ਨੂੰ ਖ਼ਰਾਦ ਦੀਆਂ ਮਸ਼ੀਨਾਂ ਵਿਚ ਢਾਲ ਕੇ ਵੱਖ-ਵੱਖ ਜਨਰੇਟਰ, ਰਸ ਕੱਢਣ ਵਾਲੇ ਬੇਲਣੇ ਤੇ ਟੋਕੇ ਦੀਆਂ ਮਸ਼ੀਨਾਂ ਤਿਆਰ ਕਰਨ ਸਬੰਧੀ ਸਿੱਖਿਆ ਪ੍ਰਾਪਤ ਕੀਤੀ | ਉਨ੍ਹਾਂ ਦੱਸਿਆ ਕਿ ਇਸ ਵਿਜ਼ਟ ਰਾਹੀਂ ਵਿਦਿਆਰਥੀਆਂ ਨੂੰ ਬਹੁਤ ਕੁੱਝ ਨਵਾਂ ਸਿੱਖਣ ਤੇ ਦੇਖਣ ਨੂੰ ਮਿਲਿਆ | ਇਸ ਮੌਕੇ ਵਿਰਦੀ ਇੰਜੀਨੀਅਰਿੰਗ ਵਰਕਸ ਦੇ ਮਾਲਕ ਕਮਲਦੀਪ ਸਿੰਘ ਵਿਰਦੀ, ਮਹਿੰਦਰ ਸਿੰਘ ਵਿਰਦੀ, ਮੋਹਣ ਸਿੰਘ ਵਿਰਦੀ ਨੇ ਆਏ ਹੋਏ ਵਿਦਿਆਰਥੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ 'ਜੀ ਆਇਆਂ' ਕਿਹਾ | ਉਨ੍ਹਾਂ ਦੱਸਿਆ ਕਿ ਵਿਰਦੀ ਇੰਜੀਨੀਅਰਿੰਗ ਵਰਕਸ ਫ਼ੈਕਟਰੀ ਪਿਛਲੇ ਪੁਰਾਣੇ ਲੰਬੇ ਸਮੇਂ ਤੋਂ ਪੰਜਾਬ ਭਰ ਤੋਂ ਇਲਾਵਾ ਹੋਰ ਰਾਜਾਂ ਵਿਚ ਵੀ ਲੋਹੇ ਦੇ ਸਾਮਾਨ ਨੂੰ ਵੇਚਣ ਵਿਚ ਮਸ਼ਹੂਰ ਹੈ | ਇਸ ਮੌਕੇ ਅਰਵਿੰਦਰ ਸਿੰਘ ਵਿਰਦੀ, ਗੁਰਜੀਤ ਸਿੰਘ, ਮਨਦੀਪ ਕੌਰ, ਪ੍ਰਭਵੀਰ ਸਿੰਘ ਆਦਿ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ 'ਤੇ ਗੁਰਮਤਿ ਸਮਾਗਮ ਕਰਵਾਇਆ ਅਗਲੀ ਖ਼ਬਰ ਐਚ.ਪੀ.ਵੀ. ਵੈਕਸੀਨੇਸ਼ਨ ਮੁਹਿੰਮ ਦੀ 28 ਤੋਂ ਸ਼ੁਰੂਆਤ, ਜ਼ਿਲ੍ਹਾ ਟਾਸਕ ਫੋਰਸ ਮੀਟਿੰਗ 'ਚ ਕੀਤੀ ਸਮੀਖਿਆ
Ad Position 24