16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਨਿਰਮਲ ਸਿੰਘ ਤਲਵਾੜ ਦੀ ਮਾਤਾ ਦਾ ਦਿਹਾਂਤ, ਅੰਤਿਮ ਸੰਸਕਾਰ ਅੱਜ

Ad Position 21
No active advertisement
ਅਜੀਤ ਡੈਸਕ 26-02-2026
ਦਸੂਹਾ, 25 ਫਰਵਰੀ (ਭੁੱਲਰ)-ਵਪਾਰ ਮੰਡਲ ਦਸੂਹਾ ਦੇ ਮੁੱਖ ਸਕੱਤਰ ਅਤੇ ਪ੍ਰਜਾਪਤ ਭਾਈਚਾਰੇ ਦੇ ਆਗੂ ਨਿਰਮਲ ਸਿੰਘ ਤਲਵਾੜ ਦੀ ਮਾਤਾ ਚੰਨਣ ਕੌਰ ਪਤਨੀ ਸਵ: ਕਰਤਾਰ ਸਿੰਘ ਅੱਜ ਦੁਪਹਿਰ ਅਕਾਲ ਚਲਾਣਾ ਕਰ ਗਏ | ਉਹ 84 ਵਰਿ੍ਹਆਂ ਦੇ ਸਨ ਤੇ ਕੁੱਝ ਦਿਨਾਂ ਤੋਂ ਬਿਮਾਰ ਸਨ | ਉਨ੍ਹਾਂ ਅੰਤਿਮ ਸੰਸਕਾਰ 26 ਫਰਵਰੀ ਨੂੰ ਦੁਪਹਿਰ 1 ਵਜੇ ਪ੍ਰਾਚੀਨ ਪਾਂਡਵ ਸਰੋਵਰ ਨੇੜਲੇ ਸ਼ਮਸ਼ਾਨ ਘਾਟ ਵਿਖੇ ਕੀਤਾ ਜਾਵੇਗਾ | ਇਸ ਮੌਕੇ ਹਲਕਾ ਵਿਧਾਇਕ ਐਡਵੋਕੇਟ ਕਰਮਬੀਰ ਘੁੰਮਣ, ਵਪਾਰ ਮੰਡਲ ਦੇ ਪ੍ਰਧਾਨ ਅਮਰੀਕ ਸਿੰਘ ਠੁਕਰਾਲ, ਪ੍ਰਜਾਪਤ ਸੁਸਾਇਟੀ ਦੇ ਪ੍ਰਧਾਨ ਜਸਵੰਤ ਸਿੰਘ ਪੱਪੂ ਸੋਹਲ, ਸਕੱਤਰ ਜੇ.ਐਸ ਮੱਲੀ, ਪ੍ਰਜਾਪਤ ਸਭਾ ਦੇ ਪ੍ਰਧਾਨ ਚਮਨ ਲਾਲ ਜੰਬਾ, ਨਗਰ ਕੌਂਸਲ ਦਸੂਹਾ ਦੇ ਪ੍ਰਧਾਨ ਸੁੱਚਾ ਸਿੰਘ ਲੂਫਾ ਸਮੇਤ ਵੱਖ-ਵੱਖ ਟਰੇਡ ਯੂਨੀਅਨਾਂ ਅਤੇ ਪ੍ਰਜਾਪਤ ਭਾਈਚਾਰੇ ਦੇ ਆਗੂਆਂ ਨੇ ਉਨ੍ਹਾਂ ਦੇ ਪੁਤਰਾਂ ਅਮਰੀਕ ਸਿੰਘ, ਨਿਰਮਲ ਸਿੰਘ ਤੇ ਜਸਬੀਰ ਸਿੰਘ ਨਾਲ ਦੁੱਖ ਸਾਂਝਾ ਕੀਤਾ |
Ad Position 22
No active advertisement
ਪਿਛਲੀ ਖ਼ਬਰ ਕਿ੍ਸ਼ੀ ਵਿਗਿਆਨ ਕੇਂਦਰ ਬਾਹੋਵਾਲ ਵਿਖੇ ਸਰਕਾਰੀ ਕਾਲਜ ਦੇ ਵਿਦਿਆਰਥੀਆਂ ਵਲੋਂ ਵਿੱਦਿਅਕ ਦੌਰਾ ਅਗਲੀ ਖ਼ਬਰ ਜਨਗਣਨਾ 2027 ਸੰਬੰਧੀ ਜ਼ਿਲੇ੍ਹ ਦੇ ਸਮੂਹ ਚਾਰਜ ਅਫ਼ਸਰ ਤੇ ਜਨਗਣਨਾ ਸਟਾਫ ਦੀ ਦੋ ਰੋਜ਼ਾ ਸਿਖਲਾਈ ਸ਼ੁਰੂ
Ad Position 24