16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਜਨਗਣਨਾ 2027 ਸੰਬੰਧੀ ਜ਼ਿਲੇ੍ਹ ਦੇ ਸਮੂਹ ਚਾਰਜ ਅਫ਼ਸਰ ਤੇ ਜਨਗਣਨਾ ਸਟਾਫ ਦੀ ਦੋ ਰੋਜ਼ਾ ਸਿਖਲਾਈ ਸ਼ੁਰੂ

Ad Position 21
No active advertisement
ਅਜੀਤ ਡੈਸਕ 26-02-2026
ਗੁਰਦਾਸਪੁਰ, 25 ਫਰਵਰੀ (ਚੱਕਰਾਜਾ)-ਅੱਜ ਜਨਗਣਨਾ 2027 ਦੇ ਸਬੰਧ ਵਿਚ ਜ਼ਿਲੇ੍ਹ ਦੇ ਸਮੂਹ ਚਾਰਜ ਅਫ਼ਸਰ ਅਤੇ ਜਨਗਣਨਾ ਸਟਾਫ ਨੂੰ ਦੋ ਰੋਜ਼ਾ ਸਿਖਲਾਈ ਦੇਣ ਦੀ ਸ਼ੁਰੂਆਤ ਕੀਤੀ ਗਈ | ਇਸ ਮੌਕੇ ਡਿਪਟੀ ਕਮਿਸ਼ਨਰ ਕਮ-ਪਿ੍ੰਸੀਪਲ ਜਨਗਣਨਾ ਅਫ਼ਸਰ ਆਦਿੱਤਿਆ ਉੱਪਲ ਵਿਸ਼ੇਸ਼ ਤੌਰ 'ਤੇ ਪਹੁੰਚੇ ਤੇ ਸਮੂਹ ਚਾਰਜ ਅਫ਼ਸਰ ਤੇ ਜਨਗਣਨਾ ਸਟਾਫ ਨੂੰ ਜਨਗਣਨਾ 2027 ਦੇ ਵੱਖ-ਵੱਖ ਪਹਿਲੂਆਂ ਸਬੰਧੀ ਗੰਭੀਰਤਾ ਨਾਲ ਸਿਖਲਾਈ ਲੈਣ ਲਈ ਕਿਹਾ | ਇਸ ਮੌਕੇ ਜਨਗਣਨਾ ਵਿਭਾਗ ਚੰਡੀਗੜ੍ਹ ਤੋਂ ਵਿਨੋਦ ਯਾਦਵ ਸਹਾਇਕ ਡਾਇਰੈਕਟਰ, ਰਾਜੇਸ਼ ਬਲੋਤਰਾ ਏ.ਆਰ.ਓ, ਅੰਕੁਰ ਸ਼ਰਮਾ ਇੰਨਵੈਸਟੀਗੇਟਰ ਗਰੇਡ-1, ਰਾਜੇਸ਼ ਸ਼ਰਮਾ ਉਪ ਅਰਥ ਤੇ ਅੰਕੜਾ ਸਲਾਹਕਾਰ-ਕਮ-ਐਡੀਸ਼ਨਲ ਜਨਗਣਨਾ ਅਫ਼ਸਰ ਗੁਰਦਾਸਪੁਰ ਹਾਜ਼ਰ ਸਨ | ਇਸ ਮੌਕੇ ਵਿਨੋਦ ਯਾਦਵ ਸਹਾਇਕ ਡਾਇਰੈਕਟਰ ਤੇ ਅੰਕੁਰ ਸ਼ਰਮਾ ਇੰਨਵੈਸਟੀਗੇਟਰ ਵਲੋਂ ਪੰਚਾਇਤ ਭਵਨ ਵਿਖੇ ਸਿਖਲਾਈ ਦੌਰਾਨ ਜਨਗਣਨਾ ਸਬੰਧੀ ਵੱਖ-ਵੱਖ ਪਹਿਲੂਆਂ ਸਬੰਧੀ ਜਾਣਕਾਰੀ ਦਿੱਤੀ ਗਈ | ਉਨ੍ਹਾਂ ਦੱਸਿਆ ਕਿ ਜਨਗਣਨਾ ਦੋ ਪੜਾਵਾਂ ਵਿਚ ਕੀਤੀ ਜਾਵੇਗੀ | ਪਹਿਲਾ ਪੜਾਅ ਅਪ੍ਰੈਲ 2026 ਤੋਂ ਸਤੰਬਰ 2026 ਤੱਕ ਹੋਵੇਗਾ, ਜਿਸ ਵਿਚ ਘਰਾਂ ਦੀ ਸੂਚੀ ਤੇ ਰਿਹਾਇਸ਼ ਦੀ ਜਨਗਣਨਾ ਹੋਵੇਗੀ | ਦੂਸਰਾ ਪੜ੍ਹਾਅ ਫਰਵਰੀ 2027 ਨੂੰ ਹੋਵੇਗਾ, ਜਿਸ ਵਿਚ ਆਬਾਦੀ ਦੀ ਗਣਨਾ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸਮੂਹ ਚਾਰਜ ਅਫ਼ਸਰ ਤੇ ਜਨਗਣਨਾ ਸਟਾਫ਼ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਨਿਰਮਲ ਸਿੰਘ ਤਲਵਾੜ ਦੀ ਮਾਤਾ ਦਾ ਦਿਹਾਂਤ, ਅੰਤਿਮ ਸੰਸਕਾਰ ਅੱਜ ਅਗਲੀ ਖ਼ਬਰ ਹਲਕਾ ਸ੍ਰੀ ਹਰਗੋਬਿੰਦਪੁਰ 'ਚ 'ਪੰਜਾਬ ਬਚਾਓ ਰੈਲੀ' ਨੂੰ ਸਫ਼ਲ ਬਣਾਉਣ ਲਈ ਰਾਜਨਬੀਰ ਸਿੰਘ ਘੁਮਾਣ ਵਲੋਂ ਮੀਟਿੰਗਾਂ
Ad Position 24