16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਭਾਗਵਤ ਕਥਾ ਸੰਬੰਧੀ ਕੱਢੀ ਸ਼ੋਭਾ ਯਾਤਰਾ ਦਾ ਪ੍ਰਾਚੀਨ ਸ਼ਿਵ ਮੰਦਰ ਚੱਬੇਵਾਲ 'ਚ ਸਵਾਗਤ

Ad Position 21
No active advertisement
ਅਜੀਤ ਡੈਸਕ 26-02-2026
ਚੱਬੇਵਾਲ, 25 ਫ਼ਰਵਰੀ (ਰਾਜੀਵ ਭਾਰਦਵਾਜ)-ਪਿੰਡ ਬਜਰਾਵਰ ਵਿਖੇ 26 ਫਰਵਰੀ ਤੋਂ 4 ਮਾਰਚ ਤੱਕ ਹੋ ਰਹੀ ਭਾਗਵਤ ਕਥਾ ਦੇ ਸੰਬੰਧ 'ਚ ਸ਼ਿਵ ਮੰਦਰ ਪਿੰਡ ਬਜਰਾਵਰ ਤੋਂ ਕੱਢੀ ਗਈ ਸ਼ੋਭਾ ਯਾਤਰਾ ਦੀ ਪ੍ਰਾਚੀਨ ਸ਼ਿਵ ਮੰਦਰ ਚੱਬੇਵਾਲ ਵਿਖੇ ਪ੍ਰਬੰਧਕ ਕਮੇਟੀ ਵਲੋਂ ਭਰਵਾਂ ਸਵਾਗਤ ਕੀਤਾ ਗਿਆ | ਜਾਣਕਾਰੀ ਦਿੰਦੇ ਹੋਏ ਪ੍ਰਾਚੀਨ ਸ਼ਿਵ ਮੰਦਰ ਚੱਬੇਵਾਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੇਮ ਗੋਪਾਲ ਨੇ ਦੱਸਿਆ ਕਿ ਮੰਦਰ ਪਹੁੰਚਣ 'ਤੇ ਵਿਧੀ ਪੂਰਵਕ ਪੂਜਾ ਉਪਰੰਤ ਉਨ੍ਹਾਂ ਦੀ ਸੇਵਾ ਕੀਤੀ ਜਾਂਦੀ ਹੈ ਅਤੇ ਬਾਕੀ ਸੰਗਤ ਲਈ ਲੰਗਰ ਅਤੁੰਟ ਵਰਤਾਇਆ ਜਾਂਦਾ ਹੈ | ਸ਼ੋਭਾ ਯਾਤਰਾ ਪਿੰਡ ਬਜਰਾਵਰ ਤੋਂ ਚੱਲ ਕੇ ਪ੍ਰਾਚੀਨ ਸ਼ਿਵ ਮੰਦਰ ਚੱਬੇਵਾਲ, ਸ਼ਿਵ ਮੰਦਰ ਮੁਖੋਮਜਾਰਾ ਤੋਂ ਹੁੰਦੀ ਹੋਈ ਵਾਪਸ ਬਜਰਾਵਰ ਵਿਖੇ ਪਹੁੰਚੀ | ਇਸ ਮੌਕੇ ਗੌਰਵ ਭਾਰਦਵਾਜ, ਸੁਧੀਰ ਸ਼ਿੰਦੇ, ਨਵਨੀਤ ਕੁਮਾਰ, ਗੌਤਮ, ਪਿ੍ੰਸ ਕੁਮਾਰ, ਜਨਕ ਰਾਜ, ਸੁਰਿੰਦਰ ਕੁਮਾਰ, ਪ੍ਰਦੀਪ ਕੁਮਾਰ, ਨਿਤਿਸ਼, ਰਾਹੁਲ ਸ਼ਰਮਾ, ਦੀਪਕ ਰਾਣਾ, ਵਿਜੇ ਕੁਮਾਰ, ਅਸ਼ੋਕ ਕੁਮਾਰ, ਰਾਜ ਕਰਨ, ਦੀਪਕ ਪਠਾਣੀਆਂ, ਨਰਿੰਦਰ ਸਿੰਘ, ਲੱਕੀ, ਸੁਨੀਲ, ਸੀਤਾ ਰਾਮ, ਵਿੱਕੀ, ਕਿਸ਼ਨ, ਅਮਰ, ਗੌਰਵ, ਅਜੇ ਕੁਮਾਰ, ਮੰਗਲ ਸਿੰਘ, ਜਸਵੀਰ ਸਿੰਘ, ਵਿਕਾਸ, ਵਿਨਾਇਕ ਪਠਾਣੀਆਂ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਘੁੰਮਣ ਨੇ ਸਰਬਸੰਮਤੀ ਨਾਲ ਚੁਣੀ ਪਿੰਡ ਬਹਿ ਵਿਧੀਆ ਦੀ ਪੰਚਾਇਤ ਨੂੰ ਦਿੱਤਾ 5 ਲੱਖ ਦਾ ਚੈੱਕ ਅਗਲੀ ਖ਼ਬਰ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਿਖੇ 5 ਮੰਜ਼ਿਲੀ ਮਲਟੀਸਪੈਸ਼ਲਿਟੀ ਹਸਪਤਾਲ ਦਾ ਨੀਂਹ ਪੱਥਰ ਰੱਖਿਆ
Ad Position 24