ਤਲਵਾੜਾ, 25 ਫਰਵਰੀ (ਮਹਿਤਾ)- ਕਾਮਾਹੀ ਦੇਵੀ ਖੇਤਰ ਦੇ ਪਿੰਡ ਬਹਿ ਵਿਧੀਆ ਦੀ ਪੰਚਾਇਤ ਜੋ ਕਿ ਸਰਬਸੰਮਤੀ ਨਾਲ ਚੁਣੀ ਗਈ ਸੀ, ਨੂੰ ਪੰਜ ਲੱਖ ਰੁਪਏ ਦਾ ਚੈੱਕ ਪਿੰਡ ਦੇ ਸਰਵਪੱਖੀ ਵਿਕਾਸ ਲਈ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਨੇ ਸਬੰਧਿਤ ਪੰਚਾਇਤ ਨੂੰ ਭੇਟ ਕੀਤਾ | ਇਸ ਤੋਂ ਬਾਅਦ ਆਪਣੇ ਸੰਬੋਧਨ ਵਿਚ ਐਡ. ਘੁੰਮਣ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਵਾਅਦਾ ਕੀਤਾ ਸੀ ਕਿ ਜਿਹੜੀਆਂ ਪੰਚਾਇਤਾਂ ਸਰਬਸੰਮਤੀ ਨਾਲ ਬਣਨਗੀਆਂ ਉਨ੍ਹਾਂ ਨੂੰ 5 ਲੱਖ ਦੀ ਗਰਾਂਟ ਦਿੱਤੀ ਜਾਵੇਗੀ, ਉਨ੍ਹਾਂ ਕਿਹਾ ਮੁੱਖ ਮੰਤਰੀ ਪੰਜਾਬ ਨੇ ਅੱਜ ਆਪਣਾ ਵਾਅਦਾ ਪੂਰਾ ਕਰ ਦਿਖਾਇਆ ਹੈ | ਇਸ ਮੌਕੇ ਸਰਪੰਚ ਧਰਮਿੰਦਰ ਸਿੰਘ, ਪੰਚ ਪ੍ਰੀਤਮ ਸਿੰਘ, ਪੰਚ ਆਤਮਾ ਰਾਮ, ਸਾਬਕਾ ਸਰਪੰਚ ਸਤਨਾਮ ਸਿੰਘ, ਮੈਂਬਰ ਜ਼ਿਲ੍ਹਾ ਪ੍ਰੀਸ਼ਦ ਕੁਲਦੀਪ ਕੁਮਾਰ, ਸੂਬੇਦਾਰ ਓਮ ਪ੍ਰਕਾਸ਼, ਸੋਮ ਰਾਜ, ਸੂਬੇਦਾਰ ਭਾਗ ਸਿੰਘ ਰਾਣਾ, ਸੂਬੇਦਾਰ ਮੇਜਰ ਸ਼ਿਵ ਸਿੰਘ ਰਾਣਾ, ਸਾਬਕਾ ਹਵਲਦਾਰ ਲੇਖਰਾਜ, ਬਹਾਦਰ ਸਿੰਘ, ਜਤਿੰਦਰ ਸਿੰਘ ਬਹਿ ਦੂਲੋ ਆਦਿ ਹਾਜ਼ਰ ਸਨ |ੈ