ਮਾਹਿਲਪੁਰ, 5 ਮਾਰਚ (ਰਜਿੰਦਰ ਸਿੰਘ)-ਥਾਣਾ ਮਾਹਿਲਪੁਰ ਦੀ ਪੁਲਿਸ ਵਲੋਂ 60 ਨਸ਼ੀਲੀਆਂ ਗੋਲੀਆਂ, 18 ਗ੍ਰਾਮ ਹੈਰੋਇਨ ਤੇ 97100 ਰੁਪਏ ਡਰੱਗ ਮਨੀ ਤੇ 22 ਗਰਾਮ ਨਸ਼ੀਲਾ ਪਦਾਰਥ ਸਮੇਤ ਤਿੰਨ ਵਿਅਕਤੀਆਂ ਨੂੰ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਅਨੁਸਾਰ ਥਾਣਾ ਮੁਖੀ ਮਦਨ ਸਿੰਘ ਨੇ ਦੱਸਿਆ ਕਿ ਥਾਣੇਦਾਰ ਸਤਨਾਮ ਸਿੰਘ ਸਮੇਤ ਪੁਲਿਸ ਪਾਰਟੀ ਸੈਲਾ ਖ਼ੁਰਦ ਤੋਂ ਰਨਿਆਲਾ, ਟੂਟੋ ਮਜਾਰਾ ਸਾਇਡ ਨੂੰ ਜਾ ਰਹੇ ਸੀ ਤਾਂ ਜਦੋਂ ਪੁਲਿਸ ਪਾਰਟੀ ਅੱਡਾ ਪਿੰਡ ਰਨਿਆਲਾ ਪਾਸ ਪੁੱਜੀ ਤਾਂ ਇੱਕ ਮੋਨਾ ਵਿਅਕਤੀ ਮੁਹੰਮਦ ਫਾਰੂਕ ਅਹਿਮਦ ਉਰਫ਼ ਬੋਤੂ ਪੁੱਤਰ ਲਿਆਕਤੀ ਅਲੀ ਵਾਸੀ ਸਰੋਹ ਥਾਣਾ ਬੜੀ ਜ਼ਿਲ੍ਹਾ ਸਾਂਬਾ (ਜੰਮੂ ਕਸ਼ਮੀਰ) ਹਾਲ ਵਾਸੀ ਹਕੂਮਤਪੁਰ ਤੋਂ ਸ਼ੱਕ ਦੇ ਆਧਾਰ 'ਤੇ ਤਲਾਸ਼ੀ ਲੈਣ 'ਤੇ ਉਸ ਪਾਸੋਂ ਖੁੱਲ੍ਹੀਆਂ ਨਸ਼ੀਲੀਆਂ ਗੋਲੀਆ ਕੁੱਲ 60 ਗੋਲੀਆਂ ਬਰਾਮਦ ਹੋਈਆਂ | ਇਸ ਤਰ੍ਹਾਂ ਥਾਣੇਦਾਰ ਗੁਲਸ਼ਨ ਮੁਹੰਮਦ ਸਮੇਤ ਪੁਲਿਸ ਪਾਰਟੀ ਨੇ ਪਿੰਡ ਢਾਡਾ ਖ਼ੁਰਦ ਵਿਖੇ ਕਿਸੇ ਵਿਅਕਤੀ ਤਰਸੇਮ ਸਿੰਘ ਉਰਫ਼ ਗਿਰਦਾਵਰ ਪੁੱਤਰ ਹਰਭਜਨ ਸਿੰਘ ਵਾਸੀ ਢਾਡਾ ਖੁਰਦ ਥਾਣਾ ਮਾਹਿਲਪੁਰ ਨੂੰ ਕਿਸੇ ਇਰਾਜਯੋਗ ਚੀਜ਼ ਹੋਣ ਕਰਕੇ ਰੋਕਿਆ ਹੈ ਜਿਸ ਕੋਲੋ 18 ਗ੍ਰਾਮ ਹੈਰੋਇਨ ਤੇ 97100 ਰੁਪਏ ਡਰੱਗ ਮਨੀ ਬਰਾਮਦ ਹੋਈਆਂ ਜਿਸ 'ਤੇ ਮਾਮਲਾ ਦਰਜ ਕਰਕੇ ਕਾਰਵਾਈ ਅਮਲ ਵਿੱਚ ਲਿਆਦੀ ਗਈ | ਐਸ.ਆਈ ਚਤਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਪਿੰਡ ਖੇੜਾ ਲਾਗੇ ਪੁੱਜੀ ਤਾਂ ਇੱਕ ਮੋਨਾ ਵਿਅਕਤੀ ਰਵਿੰਦਰ ਸਿੰਘ ਉਰਫ ਇੱਦੀ ਪੁੱਤਰ ਚੂਹੜ ਸਿੰਘ ਵਾਸੀ ਨੰਗਲ ਕਲਾਂ ਘਬਰਾ ਕੇ ਭੱਜਣ ਲੱਗਾ ਜਿਸ ਕਾਬੂ ਕਰਕੇ ਤਲਾਸ਼ੀ ਲੈਣ 'ਤੇ ਉਸ ਕੋਲੋਂ 22 ਗਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ |