ਹੁਸ਼ਿਆਰਪੁਰ, 5 ਮਾਰਚ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਅੰਮਿ੍ਤਮ ਡਿਵਾਈਨ ਵੈਲੀ 'ਚ ਕਰਵਾਇਆ ਗਿਆ 23ਵਾਂ ਅੰਮਿ੍ਤਮ ਵੈਲਨੈਸ ਰੀਟ੍ਰੀਟ ਸਮਾਗਮ ਆਪਣੀਆਂ ਅਮਿੱਤ ਯਾਦਾਂ ਛੱਡਦਾ ਹੋਇਆ ਸਮਾਪਤ ਹੋ ਗਿਆ, ਜਿਸ 'ਚ ਜਿਗਿਆਸੂਆਂ ਦਾ ਸਮੂਹ ਅੰਮਿ੍ਤਮ ਫਾਊਾਡਰ ਅਤੇ ਪ੍ਰਸਿੱਧ ਧਾਰਮਿਕ ਗ੍ਰੈਂਡ ਮਾਸਟਰ ਮੈਡਮ ਸੰਗੀਤਾ ਮਿੱਤਲ ਤੋਂ ਧਿਆਨ ਯਾਤਰਾ ਤੇ ਖ਼ੁਦ ਨੂੰ ਜਾਣਨ ਦੀ ਵਿਧੀ ਸਿੱਖਣ ਲਈ ਪਹੁੰਚਿਆ | ਇਸ ਦੌਰਾਨ ਮੈਡਮ ਸੰਗੀਤਾ ਮਿੱਤਲ ਨੇ ਅੰਮਿ੍੍ਰਤਮ ਕਿਰਿਆ ਅਤੇ ਵੱਖ-ਵੱਖ ਵਿਧੀਆਂ ਰਾਹੀਂ ਜਿਗਿਆਸੂਆਂ ਨੂੰ ਅਧਿਆਤਮਕ ਉਪਦੇਸ਼ ਦਿੱਤਾ ਅਤੇ ਉਨ੍ਹਾਂ ਨੂੰ 21 ਦਿਨ ਲਈ ਨਿਰੰਤਰ ਅਭਿਆਸ ਕਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਉਨ੍ਹਾਂ ਕਿਹਾ ਕਿ ਅਧਿਆਤਮਕ ਯਾਤਰਾ ਸਾਰਿਆਂ ਨੂੰ ਆਪਣੇ ਆਪ ਕਰਨੀ ਹੁੰਦੀ ਹੈ ਅਤੇ ਉਨ੍ਹਾਂ ਦਾ ਕੰਮ ਸਿਰਫ਼ ਰਸਤਾ ਦਿਖਾਉਣਾ ਹੈ | ਉਨ੍ਹਾਂ ਕਿਹਾ ਕਿ ਇਸ ਦੌਰਾਨ ਜਗਿਆਸੂ 'ਚ ਮੈਂ ਅਤੇ ਦੂਸਰੇ ਦਾ ਭੇਦਭਾਵ ਖ਼ਤਮ ਹੋਣ ਲੱਗਦਾ ਹੈ ਅਤੇ ਅਧਿਆਤਮਕ ਚੇਤਨਾ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਹੈ | ਇਸ ਮੌਕੇ ਉਨ੍ਹਾਂ ਪ੍ਰਸਿੱਧ ਦਾਰਸ਼ਨਿਕ ਜਲਾਲੂਦੀਨ ਰੂਮੀ ਅਤੇ ਅਮੀਰ ਖੁਸਰੋ ਦੀਆਂ ਕੁੱਝ ਪ੍ਰਸਿੱਧ ਰਚਨਾਵਾਂ ਦੀਆਂ ਲਾਈਨਾਂ ਦੀ ਵੀ ਵਿਆਖਿਆ ਕੀਤੀ | ਇਸ ਮੌਕੇ ਜਿਗਿਆਸੂਆਂ ਵਲੋਂ ਅੰਮਿ੍ਤਮ ਵੈਲੀ 'ਚ ਨਵੇਂ ਬਣਾਏ ਗਏ ਸ਼ਿਵ ਮੰਦਰ 'ਚ ਪੂਜਾ-ਪਾਠ ਵੀ ਕੀਤਾ ਗਿਆ ਅਤੇ ਸਮਾਗਮ ਦੇ ਆਖ਼ਰੀ ਦਿਨ ਮੈਡਮ ਸੰਗੀਤਾ ਮਿੱਤਲ ਨੇ ਜਿਗਿਆਸੂਆਂ ਦੇ ਪ੍ਰਸ਼ਨਾਂ ਦੇ ਉਤਰ ਵੀ ਦਿੱਤੇ | ਉਨ੍ਹਾਂ ਕਿਹਾ ਕਿ ਬ੍ਰਹਿਮੰਡ ਦੀ ਕੋਈ ਭਾਸ਼ਾ ਨਹੀਂ ਹੁੰਦੀ, ਸਿਰਫ਼ ਤੁਹਾਡੇ ਹਾਵ-ਭਾਵ ਹੀ ਕੰਮ ਕਰਦੇ ਹਨ, ਇਸ ਲਈ ਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਰੀਟ੍ਰੀਟ ਤੋਂ ਬਾਅਦ ਹਰੇਕ ਜਗਿਆਸੂ ਵਧੀਆ ਸੋਚ ਨੂੰ ਅਪਣਾ ਕੇ ਅਧਿਆਤਮਕ ਧਿਆਨ ਲਗਾਏ | ਇਸ ਮੌਕੇ ਜਿਗਿਆਸੂਆਂ ਨੂੰ ਸਰਟੀਫਿਕੇਟ ਵੀ ਵੰਡੇ ਗਏ |