ਦਸੂਹਾ, 5 ਮਾਰਚ (ਕੌਸ਼ਲ)-ਬਲਾਕ ਸੰਮਤੀ ਦਸੂਹਾ ਦੀ ਚੇਅਰਪਰਸਨ ਅਤੇ ਵਾਈਸ ਚੇਅਰਮੈਨ ਦੀ ਚੋਣ ਸ਼ਾਂਤੀਪੂਰਨ, ਅਤੇ ਸਰਬ ਸੰਮਤੀ ਨਾਲ ਸੰਪੰਨ ਹੋ ਗਈ, ਜਿਸ ਦੌਰਾਨ ਆਮ ਆਦਮੀ ਪਾਰਟੀ ਦੀ ਡਿੰਪਲ ਕੌਰ (ਪਿੰਡ ਬਾਲਾ ਕੁੱਲੀਆਂ) ਨੂੰ ਸਰਬਸੰਮਤੀ ਨਾਲ ਚੇਅਰਪਰਸਨ ਅਤੇ ਗਗਨਦੀਪ ਸਿੰਘ ਚੀਮਾ ਨੂੰ ਵਾਈਸ ਚੇਅਰਮੈਨ ਚੁਣ ਲਿਆ ਗਿਆ | ਇਸ ਮੌਕੇ ਮੌਜੂਦ ਆਗੂਆਂ ਅਤੇ ਮੈਂਬਰਾਂ ਵਲੋਂ ਦੋਹਾਂ ਨੂੰ ਫ਼ੁਲ ਮਾਲਾਵਾਂ ਪਾ ਕੇ ਵਧਾਈਆਂ ਦਿੱਤੀਆਂ ਗਈਆਂ ਅਤੇ ਉਨ੍ਹਾਂ ਦੇ ਚੁਣੇ ਜਾਣ ਨੂੰ ਇਲਾਕੇ ਲਈ ਇਕ ਸਕਾਰਾਤਮਿਕ ਕਦਮ ਕਰਾਰ ਦਿੱਤਾ ਗਿਆ | ਚੋਣ ਪ੍ਰਕਿਰਿਆ ਐੱਸ.ਡੀ.ਐੱਮ. ਕੰਵਲਜੀਤ ਸਿੰਘ ਦੀ ਅਗਵਾਈ ਅਤੇ ਬੀ.ਡੀ.ਪੀ.ਓ. ਗੁਰਮੀਤ ਸਿੰਘ ਚਾਹਲ ਦੀ ਦੇਖ-ਰੇਖ ਹੇਠ ਕਰਵਾਈ ਗਈ | ਚੋਣ ਦੌਰਾਨ ਬਲਾਕ ਸੰਮਤੀ ਦੇ ਮੈਂਬਰਾਂ ਵਲੋਂ ਪੂਰੀ ਸਹਿਮਤੀ ਨਾਲ ਡਿੰਪਲ ਕੌਰ ਅਤੇ ਗਗਨਦੀਪ ਸਿੰਘ ਚੀਮਾ ਦੇ ਨਾਮਾਂ 'ਤੇ ਮੋਹਰ ਲਗਾਈ ਗਈ, ਜਿਸ ਨਾਲ ਦੋਹਾਂ ਨੂੰ ਬਿਨਾਂ ਕਿਸੇ ਵਿਰੋਧ ਦੇ ਸਰਬਸੰਮਤੀ ਨਾਲ ਚੁਣਿਆ ਗਿਆ | ਇਸ ਮੌਕੇ ਹਲਕਾ ਦਸੂਹਾ ਦੇ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ | ਉਨ੍ਹਾਂ ਦੇ ਨਾਲ ਜਗਮੋਹਨ ਸਿੰਘ ਬੱਬੂ ਘੁੰਮਣ, ਕੇ. ਪੀ. ਸੰਧੂ ਚੇਅਰਮੈਨ ਅਤੇ ਬਿੰਦੂ ਘੁੰਮਣ ਵੀ ਸਮਾਗਮ ਵਿਚ ਮੌਜੂਦ ਰਹੇ | ਇਸ ਤੋਂ ਇਲਾਵਾ ਨਵਦੀਪ ਪਾਲ ਸਿੰਘ ਰਿੰਪਾ (ਮੈਂਬਰ ਜ਼ਿਲ੍ਹਾ ਪ੍ਰੀਸ਼ਦ), ਕੁਲਵਿੰਦਰ ਕੌਰ, ਸੋਮਾ ਦੇਵੀ ਅਤੇ ਊਸ਼ਾ ਦੇਵੀ ਪੱਸੀ (ਮੈਂਬਰ ਜ਼ਿਲ੍ਹਾ ਪ੍ਰੀਸ਼ਦ) ਨੇ ਵੀ ਚੋਣ ਸਮਾਗਮ ਵਿਚ ਸ਼ਿਰਕਤ ਕੀਤੀ ਅਤੇ ਨਵੀਂ ਟੀਮ ਨੂੰ ਵਧਾਈ ਦਿੱਤੀ | ਚੋਣ ਮੌਕੇ ਬਲਾਕ ਸੰਮਤੀ ਦੇ ਕਈ ਮੈਂਬਰ ਅਤੇ ਆਗੂ ਵੀ ਮੌਜੂਦ ਰਹੇ, ਜਿਨ੍ਹਾਂ ਵਿਚ ਜਸਪਾਲ ਨੇਕਨਾਮਾ, ਰਾਜਵੰਤ ਕੌਰ ਢੱਡਰ, ਗੁਰਪ੍ਰੀਤ ਸਿੰਘ ਲਵਲੀ, ਮਨਜੀਤ ਕੌਰ ਪੰਨੂ, ਪਰਮਜੀਤ ਕੌਰ ਜੰਡੌਰ, ਨਵਪ੍ਰੀਤ ਕੌਰ ਉਚੀ-ਬੱਸੀ, ਬਲਬੀਰ ਸਿੰਘ ਲੱਡੂ, ਪਰਮਜੀਤ ਸਿੰਘ ਗੋਗੀ, ਹਰਮਨਦੀਪ ਸਿੰਘ ਘੁੰਮਣ, ਸੁਖਵਿੰਦਰ ਕੌਰ ਸੰਧੂ, ਰਮੇਸ਼ ਕੁਮਾਰ, ਮਨਿੰਦਰ ਕੌਰ, ਦੀਦਾਰ ਸਿੰਘ ਕਾਲਾ, ਗੁਰਦੀਪ ਸਿੰਘ ਆਲਮਪੁਰ, ਗੁਰਮੀਤ ਕੌਰ ਅਤੇ ਰਿਪੁਦਮਨ ਕੌਰ ਬੇਰਛਾ ਸਮੇਤ ਹੋਰ ਮੈਂਬਰ ਸ਼ਾਮਿਲ ਸਨ | ਇਸ ਤੋਂ ਇਲਾਵਾ ਸਮਾਗਮ ਦੌਰਾਨ ਸ਼ੇਰ ਪ੍ਰਤਾਪ ਸਿੰਘ ਚੀਮਾ, ਸਤਪਾਲ ਸਿੰਘ, ਦਿਲਬਾਗ ਸਿੰਘ, ਬਲਦੇਵ ਸਿੰਘ, ਗੁਰਪ੍ਰੀਤ ਸਿੰਘ ਸੰਧੂ, ਸੁਖਵਿੰਦਰ ਸਿੰਘ ਵਿਰਕ, ਸੰਤੋਖ ਕੁਮਾਰ ਤੋਖੀ, ਸਾਬੀ ਬਾਜਵਾ ਤੇ ਮਾਸਟਰ ਨਰਿੰਦਰਜੀਤ ਸਿੰਘ ਸਮੇਤ ਕਈ ਹੋਰ ਪਾਰਟੀ ਆਗੂ ਅਤੇ ਵਰਕਰ ਵੀ ਵੱਡੀ ਗਿਣਤੀ ਵਿਚ ਹਾਜ਼ਰ ਰਹੇ | ਇਸ ਮੌਕੇ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਨੇ ਨਵ ਚੁਣੀ ਗਈ ਚੇਅਰਪਰਸਨ ਡਿੰਪਲ ਕੌਰ ਅਤੇ ਵਾਈਸ ਚੇਅਰਮੈਨ ਗਗਨਦੀਪ ਸਿੰਘ ਚੀਮਾ ਨੂੰ ਵਧਾਈ ਦਿੱਤੀ | ਨਵ ਚੁਣੀ ਗਈ ਚੇਅਰਪਰਸਨ ਡਿੰਪਲ ਕੌਰ ਨੇ ਸਭ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ 'ਤੇ ਜੋ ਭਰੋਸਾ ਕੀਤਾ ਗਿਆ ਹੈ, ਉਹ ਉਸ 'ਤੇ ਖਰਾ ਉੱਤਰਨ ਦੀ ਪੂਰੀ ਕੋਸ਼ਿਸ਼ ਕਰਨਗੀਆਂ | ਅੰਤ ਵਿਚ ਮੌਜੂਦ ਆਗੂਆਂ ਅਤੇ ਵਰਕਰਾਂ ਵੱਲੋਂ ਨਵੀਂ ਟੀਮ ਨੂੰ ਵਧਾਈਆਂ ਦਿੱਤੀਆਂ ਗਈਆਂ |