09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਚੌਲਾਂਗ ਤੋਂ ਮੋਹਕਮਗੜ੍ਹ ਨੂੰ ਜਾਂਦੀ 44 ਫੁੱਟੀ ਸੜਕ ਮਹਿਜ਼ 12 ਫੁੱਟ 'ਚ ਸਿਮਟੀ

Ad Position 21
No active advertisement
ਅਜੀਤ ਡੈਸਕ 06-03-2026
ਚੌਲਾਂਗ, 5 ਮਾਰਚ (ਸੁਖਦੇਵ ਸਿੰਘ)-ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ-ਮਾਰਗ 'ਤੇ ਸਥਿਤ ਅੱਡਾ ਚੌਲਾਂਗ ਕਰੀਬ ਦੋ ਦਰਜਨ ਪਿੰਡਾਂ ਨੂੰ ਰਾਸ਼ਟਰੀ ਰਾਜ ਮਾਰਗ ਨਾਲ ਜੋੜਦਾ ਹੈ | ਚੌਲਾਂਗ ਕਸਬਾ ਹੋਣ ਕਰਕੇ ਇੱਥੇ ਇਲਾਕਾ ਵਾਸੀਆਂ ਦੀ ਇੱਥੇ ਆਉਣੀ ਜਾਣੀ ਲੱਗੀ ਰਹਿੰਦੀ ਹੈ | ਇੱਥੇ ਰਾਸ਼ਟਰੀ ਰਾਜ-ਮਾਰਗ ਤੇ ਨੈਸ਼ਨਲ ਹਾਈਵੇ ਅਥਾਰਿਟੀ ਆਫ਼ ਇੰਡੀਆ ਵਲੋਂ 2014 ਵਿਚ ਇੱਥੇ ਪੱਕਾ ਟੋਲ ਪਲਾਜ਼ਾ ਬਣਾਉਣ ਕਰਕੇ ਚੌਲਾਂਗ ਖੇਤਰ ਕਾਫ਼ੀ ਗਹਿਮਾ ਗਹਿਮੀ ਵਾਲਾ ਬਣ ਗਿਆ ਹੈ | ਚੜ੍ਹਦੇ ਪਾਸੇ ਚੌਲਾਂਗ ਤੋਂ ਮੋਹਕਮਗੜ੍ਹ ਨੂੰ ਜਾਂਦੀ ਸੜਕ ਜਿਸ ਦੀ ਬਹੁਤ ਹੀ ਤਰਸਯੋਗ ਹਾਲਤ ਬਣੀ ਹੋਈ ਹੈ | ਇਸ ਸੜਕ ਦੀ ਪੰਜ ਸਾਲ ਪਹਿਲਾਂ ਰਿਪੇਅਰ ਹੋਈ ਸੀ, ਹੁਣ ਫੁੱਟ-ਫੁੱਟ ਡੂੰਘੇ ਟੋਏ ਪਏ ਹੋਏ ਹਨ | ਚੌਲਾਂਗ ਤੋਂ ਮੋਹਕਮਗੜ੍ਹ ਨੂੰ ਜਾਂਦੀ ਸੜਕ 44 ਫੁੱਟ ਸਰਕਾਰੀ ਕਾਗ਼ਜ਼ਾਂ ਵਿਚ ਬਣੀ ਹੋਈ ਹੈ | ਇਸ ਦੀ ਚੌਲਾਂਗ ਅੱਡੇ ਤੋਂ ਖੋਖਰ ਨੂੰ ਜਾਂਦੇ ਬਾਜ਼ਾਰ ਵਿਚ ਪੂਰੀ ਸੜਕ ਚੌੜੀ ਹੈ, ਜਿਉਂ ਹੀ ਬਾਜ਼ਾਰ ਤੋਂ ਬਾਹਰ ਜਾਂਦੇ ਹਾਂ ਤਾਂ ਖੇਤਾਂ ਵਿਚ ਸੜਕ ਸੁੰਗੜ ਜਾਂਦੀ ਹੈ, ਅੱਗੇ ਲੈਦਰ ਲਾਈਨ ਫ਼ੈਕਟਰੀ ਕੋਲ ਜਾ ਕੇ ਸੜਕ ਇਕ ਪਾਸੇ ਖੁੱਲ ਜਾਂਦੀ ਹੈ | ਜਦਕਿ ਇਸ ਤੋਂ ਅੱਗੇ ਤਾਂ ਸੜਕ 12 ਜਾਂ 13 ਫੁੱਟ ਕਰੀਬ ਰਹਿ ਜਾਂਦੀ ਹੈ | ਇੱਥੇ ਜ਼ਿਕਰਯੋਗ ਹੈ ਕਿ ਚੌਲਾਂਗ ਤੋਂ ਖੋਖਰ ਪਿੰਡ ਦੇ ਚੌਂਕ ਤੱਕ ਦੋਵੇਂ ਪਾਸੇ ਚਾਰ ਕਰਮ ਬਾਈ ਫੁੱਟ ਸੜਕ ਨੂੰ ਦੋ-ਦੋ ਕਰਮ ਜਾਨੀ 11, 11 ਫੁੱਟ ਹੋਰ ਚੌੜਾ ਕਰਨ ਲਈ ਜ਼ਮੀਨ ਸਰਕਾਰ ਨੇ ਲਈ ਸੀ, ਜਦਕਿ ਖੋਖਰ ਚੌਂਕ ਤੋਂ ਅੱਗੇ ਮੋਹਕਮਗੜ੍ਹ ਵੱਲ ਨੂੰ ਉਤਰ ਵਾਲੇ ਪਾਸੇ ਇਕ ਕਰਮ ਤੇ ਦੱਖਣ ਵਾਲੇ ਪਾਸੇ ਤਿੰਨ ਕਰਮ ਜਗ੍ਹਾ ਸਰਕਾਰ ਨੇ ਲਈ ਤੇ ਅੱਗੇ ਜਾ ਕੇ ਚਾਰ ਕਰਮ ਦੱਖਣ ਵਾਲੇ ਪਾਸੇ ਲਈ ਹੋਈ ਹੈ, ਜੋ ਪਿੰਡ ਦੇ ਪਟਵਾਰੀ ਕੋਲ ਬਣੇ ਲੱਠੇ 'ਤੇ ਵੀ ਦਰਜ ਹੈ | ਇੱਥੋਂ ਹੀ ਸਮੱਸਿਆ ਸ਼ੁਰੂ ਹੁੰਦੀ ਹੈ | ਇੱਥੇ ਸੜਕ ਦੇ ਦੋਵੇਂ ਕਿਨਾਰਿਆਂ ਤੇ ਕਿਸਾਨਾਂ ਨੇ ਜ਼ਮੀਨ ਵਾਹੀ ਹੋਈ ਹੈ | ਹਰ ਕੋਈ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਿਹਾ ਹੈ | ਅੱਗੇ ਗੁਰਦੁਆਰਾ ਨਾਨਕ ਗੁਰਮਤਿਸਰ ਵਿਖੇ ਸੜਕ ਤੇ ਕੰਧ ਕੱਢਣ ਕਰਕੇ ਸੜਕ ਚੌੜੀ ਨਜ਼ਰ ਆ ਰਹੀ ਹੈ | ਇਸ ਤੋਂ ਅੱਗੇ ਮੋਹਕਮਗੜ੍ਹ ਵੱਲ ਨੂੰ ਫਿਰ ਸੜਕ 12 ਜਾਂ 13 ਫੁੱਟ ਸੜਕ ਦੀ ਚੌੜਾਈ ਹੈ | ਇਲਾਕਾ ਵਾਸੀਆਂ ਨੇ ਜ਼ਿਲ੍ਹੇ ਦੇ ਉੱਚ ਅਧਿਕਾਰੀਆਂ ਐੱਸ. ਡੀ. ਐੱਮ. ਟਾਂਡਾ ਤੋਂ ਮੰਗ ਕੀਤੀ ਹੈ ਕਿ ਇਸ ਸੜਕ ਨੂੰ ਬਣਾਉਣ ਲਈ ਕੰਮ ਸ਼ੁਰੂ ਹੋਣ ਜਾ ਰਿਹਾ ਹੈ | ਇਸ ਮੌਕੇ ਰੋਜ਼ਾਨਾ ਆਉਣ ਜਾਣ ਵਾਲੇ ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਵਿਚ ਗੁਜ਼ਰਨਾ ਪੈਦਾ ਹੈ ਜਿਸ ਨਾਲ ਹਰ ਰੋਜ਼ ਕੋਈ ਮੰਦਭਾਗੀ ਘਟਨਾ ਵਾਪਰਨ ਦਾ ਡਰ ਲੱਗਾ ਰਹਿੰਦਾ ਹੈ | ਇਸੇ ਸੜਕ 'ਤੇ ਮੋਹਕਮਗੜ੍ਹ ਦੇ ਨੌਜਵਾਨਾਂ ਦੀ ਸੜਕ ਹਾਦਸੇ ਵਿਚ ਮੌਤ ਵੀ ਹੋ ਚੁੱਕੀ ਹੈ | ਜੇਕਰ ਇਸ ਦੀ ਮਿਣਤੀ ਕਰਕੇ 44 ਫੁੱਟੀ ਸੜਕ ਕਬਜ਼ਾ ਮੁਕਤ ਕਰਨ ਲਈ ਨਿਸ਼ਾਨਦੇਹੀ ਵੀ ਕਰਵਾਈ ਜਾਵੇ ਤਾਂ ਕਬਜ਼ਿਆਂ ਦੀ ਸਮੱਸਿਆ ਨੂੰ ਜੜ੍ਹ ਤੋਂ ਪੁੱਟਿਆ ਜਾ ਸਕਦਾ ਹੈ | ਇਸੇ ਤਰ੍ਹਾਂ ਦੇਹਰੀਵਾਲ, ਘੋੜਾਵਾਹਾ, ਸੈਦਪੁਰ, ਦਾਤਾ, ਬੱਸੀ ਆਦਿ ਪਿੰਡਾਂ ਨੂੰ ਵਧੀਆ ਸਹੂਲਤ ਹੋਵੇਗੀ |
Ad Position 22
No active advertisement
ਪਿਛਲੀ ਖ਼ਬਰ ਪ੍ਰਮਾਤਮਾ ਦਾ ਓਟ ਆਸਰਾ ਲੈ ਕੇ ਸ਼ੁਰੂ ਕੀਤਾ ਕਾਰਜ ਹਮੇਸ਼ਾ ਸਫਲ ਹੁੰਦਾ ਹੈ- ਵਿਧਾਇਕ ਡਾ. ਸੁੱਖੀ ਅਗਲੀ ਖ਼ਬਰ ਚੌਲਾਂਗ ਤੋਂ ਮੋਹਕਮਗੜ੍ਹ ਨੂੰ ਜਾਂਦੀ 44 ਫੁੱਟੀ ਸੜਕ ਮਹਿਜ਼ 12 ਫੁੱਟ 'ਚ ਸਿਮਟੀ
Ad Position 24