ਬਹਿਰਾਮ, 5 ਮਾਰਚ (ਨਛੱਤਰ ਸਿੰਘ ਬਹਿਰਾਮ)-ਪ੍ਰਮਾਤਮਾ ਦਾ ਓਟ ਆਸਰਾ ਲੈ ਕੇ ਸ਼ੁਰੂ ਕੀਤਾ ਕਾਰਜ ਹਮੇਸ਼ਾ ਸਫਲ ਹੁੰਦਾ ਹੈ ਇਹ ਸ਼ਬਦ ਵਿਧਾਇਕ ਡਾ. ਸੁਖਵਿੰਦਰ ਸੁੱਖੀ ਨੇ ਪਾਲ ਸਿੰਘ ਮੇਹਲੀਆਣਾ ਪ੍ਰਧਾਨ ਗੁਰੂ ਰਵਿਦਾਸ ਗੁਰੂ ਘਰ ਮੇਹਲੀਆਣਾ ਦੇ ਸਪੁੱਤਰ ਜੋਰਾਵਰ ਸਿੰਘ ਅਤੇ ਬੰਦਨਾ ਸਪੁੱਤਰੀ ਹੰਸ ਰਾਜ ਦੇ ਅਨੰਦ ਕਾਰਜ ਮੌਕੇ ਨਵੀ ਵਿਆਹੀ ਜੋੜੀ ਨੂੰ ਅਸ਼ੀਰਵਾਦ ਦਿੰਦਿਆ ਆਖੇ | ਇਸ ਮੌਕੇ ਜਥੇ. ਗੁਰਬਖਸ਼ ਸਿੰਘ ਖਾਲਸਾ ਮੈਂਬਰ ਐਸ.ਜੀ.ਪੀ.ਸੀ, ਜਥੇ.ਬੁੱਧ ਸਿੰਘ ਬਲਾਕੀਪੁਰ ਸਾਬਕਾ ਜ਼ਿਲ੍ਹਾ ਪ੍ਰਧਾਨ ਸ਼ੋ੍ਰਮਣੀ ਅਕਾਲੀ ਦਲ, ਕਮਲਜੀਤ ਬੰਗਾ ਜ਼ਿਲ੍ਹਾ ਪ੍ਰਧਾਨ ਕਿਸਾਨ ਕਾਂਗਰਸ, ਉੱਘੇ ਸਮਾਜ ਸੇਵਕ ਪਿੰਦੂ ਜੌਹਲ ਘੁੱੜਕਾ ਯੂ. ਕੇ, ਸੁਖਬੀਰ ਸਿੰਘ ਕਿੰਨ੍ਹੜਾ ਸਮਾਜ ਸੇਵੀ ਫਗਵਾੜਾ, ਖੇਡ ਪ੍ਰਮੋਟਰ ਬਲਵੀਰ ਬੈਂਸ ਕੈਨੇਡਾ, ਰਿਟਾ. ਡੀ.ਆਈ. ਜੀ. ਆਰ. ਕੇ ਵਿਰਦੀ, ਰੇਸ਼ਮ ਸਿੰਘ ਘੁੰਮਣ ਸਾਬਕਾ ਸੰਮਤੀ ਮੈਂਬਰ, ਸੁਖਦੇਵ ਸਿੰਘ ਮੇਹਲੀਆਣਾ ਸੀਨੀਅਰ ਅਕਾਲੀ ਆਗੂ, ਸੁਰਜੀਤ ਸਿੰਘ ਮਾਂਗਟ ਸਾਬਕਾ ਸਰਕਲ ਪ੍ਰਧਾਨ ਬਹਿਰਾਮ, ਸਾਬਕਾ ਸਰਪੰਚ ਅਨੋਖਰਵਾਲ ਨਵਦੀਪ ਸਿੰਘ ਅਨੋਖਰਵਾਲ, ਚਰਨਜੀਤ ਕਾਲਾ ਭਰੋਲੀ, ਵਿਜੇਪਾਲ ਸਿੰਘ ਤੇਜੀ ਮੀਡੀਆ ਕਰਮੀ, ਮਹਿੰਦਰਪਾਲ ਸਿੰਘ ਝੱਮਟ, ਜੱਗਾ ਪਹਿਲਵਾਨ ਡੀਂਗਰੀਆਂ, ਮਾਸਟਰ ਦੇਸ ਰਾਜ ਮਾਂਗਟ ਸਮਾਜ ਸੇਵੀ, ਜੀਵਨ ਸਿੰਘ ਮੇਹਲੀਆਣਾ ਆਦਿ ਹਾਜ਼ਰ ਸਨ |