ਮਜਾਰੀ/ਸਾਹਿਬਾ, 5 ਮਾਰਚ (ਨਿਰਮਲਜੀਤ ਸਿੰਘ ਚਾਹਲ)-ਪੰਜਾਬ ਮੰਡੀ ਬੋਰਡ ਵਲੋਂ ਚਣਕੋਆ ਅੱਡੇ ਤੋਂ ਨਵਾਂ ਪਿੰਡ ਟੱਪਰੀਆਂ ਤੱਕ ਸੜਕ ਦੇ ਕੀਤੇ ਜਾ ਰਹੇ ਨਵੀਨੀਕਰਨ ਤਹਿਤ ਪਿੰਡ ਚਣਕੋਈ ਤੇ ਬਛੌੜੀ ਦੇ ਵਿਚਾਲੇ ਪੈਂਦੇ ਚੋਅ 'ਤੇ ਪੁਲੀ ਬਣਾਉਣ ਦਾ ਕੰਮ ਸ਼ੁਰੂ ਕਰਵਾ ਦਿੱਤਾ ਹੈ | ਇਸ ਥਾਂ 'ਤੇ 2023 ਨੂੰ ਬਰਸਾਤ ਮੌਕੇ ਆਏ ਹੜ੍ਹਾਂ ਕਾਰਨ ਇਸ ਥਾਂ 'ਤੇ ਵੱਡਾ ਪਾੜ ਪੈਣ ਨਾਲ ਰਸਤਾ ਬੰਦ ਹੋ ਗਿਆ ਸੀ, ਜਿਸ ਨੂੰ ਲੋਕਾਂ ਨੇ ਪੂਰ ਕੇ ਰਸਤਾ ਚਾਲੂ ਕੀਤਾ ਸੀ | ਹੁਣ 2025 ਦੀ ਬਰਸਾਤ ਨੂੰ ਆਏ ਹੜ੍ਹਾਂ ਨੇ ਦੁਬਾਰਾ ਫਿਰ ਇੱਥੇ ਪਾੜ ਪਾ ਦਿੱਤਾ ਸੀ | ਜਿਸ ਨੂੰ ਫਿਰ ਲੋਕਾਂ ਨੇ ਪੂਰ ਕੇ ਰਸਤਾ ਚਾਲੂ ਕੀਤਾ ਸੀ | ਹੁਣ ਹਲਕਾ ਵਿਧਾਇਕਾ ਮੈਡਮ ਸੰਤੋਸ਼ ਕਟਾਰੀਆਂ ਦੇ ਯਤਨਾਂ ਸਦਕਾ ਇਸ ਸੜਕ ਦੇ ਨਵੀਨੀਕਰਨ ਦੇ ਨਾਲ ਪਹਿਲਾਂ ਇਸ ਪੁਲੀ ਨੂੰ ਬਣਾਉਣ ਦਾ ਕੰਮ ਸ਼ੁਰੂ ਕਰਵਾਇਆ ਗਿਆ | ਇਸ ਬਾਰੇ ਜਗਜੀਤ ਸਿੰਘ ਐਸ.ਡੀ.ਓ ਮੰਡੀ ਬੋਰਡ ਬਲਾਚੌਰ ਨੇ ਦੱਸਿਆ ਕਿ ਸੜਕ ਦੇ ਪਹਿਲੇ ਪੜਾਅ ਤਹਿਤ ਇੱਥੇ ਪੁਲੀ ਬਣਾਉਣ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ | ਜਿਸ 'ਤੇ ਇੱਕ ਹਫ਼ਤੇ ਤੱਕ ਸਲੈਬ ਪਾ ਦਿੱਤੀ ਜਾਵੇਗੀ ਤੇ ਅਗਲੇ ਪੜਾਅ ਵਿਚ ਸੜਕ ਦੇ ਨਵੀਨੀਕਰਨ ਦਾ ਕੰਮ ਸ਼ੁਰੂ ਹੋ ਜਾਵੇਗਾ |