09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਜੁਗਾੜੂ ਰੇਹੜੀ ਨਾਲ ਮੋਟਰਸਾਈਕਲ ਵੱਜਣ 'ਤੇ 2 ਨੌਜਵਾਨ ਜ਼ਖਮੀ

Ad Position 21
No active advertisement
ਅਜੀਤ ਡੈਸਕ 06-03-2026
ਕਾਠਗੜ੍ਹ, 5 ਮਾਰਚ (ਹਰਸਿਮਰਨ ਜੋਤ ਸਿੰਘ ਕਲੇਰ)-ਨੈਸ਼ਨਲ ਹਾਈਵੇ 'ਤੇ ਨੇੜੇ ਆਸਰੋਂ ਹਾਈਟੈੱਕ 'ਤੇ ਹਾਦਸਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਐੱਸ.ਐੱਸ.ਐੱਫ. ਟੀਮ ਦੇ ਇੰਚਾਰਜ ਏ.ਐਸ.ਆਈ. ਕੁਲਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਹਗੀਰ ਤੋਂ ਸੂਚਨਾ ਪ੍ਰਾਪਤ ਹੋਈ ਕਿ ਹਾਈਟੈੱਕ ਨਾਕਾ ਆਸਰੋਂ 'ਤੇ ਇਕ ਐਕਸੀਡੈਂਟ ਹੋ ਗਿਆ ਹੈ | ਉਨ੍ਹਾਂ ਦੀ ਟੀਮ ਨੇ ਤੁਰੰਤ ਜਾ ਕੇ ਦੇਖਿਆ ਇਕ ਮੋਟਰਸਾਇਕਲ ਪੀ.ਬੀ 10ਬੀ.ਐਫ 4822 ਜਿਸ ਨੂੰ ਯੁਵਰਾਜ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਰਾਹੋਂ ਚਲਾ ਰਿਹਾ ਸੀ ਅਤੇ ਇਸ ਦੇ ਮਗਰ ਹਰਮਨ ਅਟਵਾਲ, ਪਰਮਜੀਤ ਸਿੰਘ ਵਾਸੀ ਰਾਹੋਂ ਬੈਠਾ ਸੀ ਜੋ ਸ੍ਰੀ ਅਨੰਦਪੁਰ ਤੋਂ ਹੋਲਾ ਮਹੱਲਾ ਦੇਖ ਵਾਪਸ ਰੋਪੜ ਤੋਂ ਆਪਣੇ ਪਿੰਡ ਰਾਹੋਂ ਵੱਲ ਵਾਪਸ ਰਹੇ ਸਨ ਜਦੋਂ ਇਹ ਆਸਰੋਂ ਹਾਈਟੈੱਕ ਨਾਕੇ ਕੋਲ ਪਹੁੰਚੇ ਤਾਂ ਉੱਥੇ ਸੜਕ 'ਤੇ ਜੁਗਾੜੂ ਰੇਹੜੀ ਪੀ.ਬੀ 20ਡੀ 8606 ਜਿਸ ਨੂੰ ਕਰਮ ਚੰਦ ਪੁੱਤਰ ਬਲਵਾਨ ਵਾਸੀ ਰੈਲਮਾਜਰਾ ਚਲਾ ਰਿਹਾ ਸੀ ਜੋ ਸੜਕ 'ਤੇ ਖੜ੍ਹਾ ਸੀ | ਜਦੋਂ ਮੋਟਰਸਾਈਕਲ ਉਪਰੋਕਤ ਸਥਾਨ 'ਤੇ ਪਹੁੰਚਿਆ ਤਾਂ ਅਚਾਨਕ ਮੋਟਰਸਾਈਕਲ ਦਾ ਸੰਤੁਨਲ ਵਿਗੜ ਗਿਆ | ਜਿਸ ਨਾਲ ਮੋਟਰਸਾਈਕਲ ਜੁਗਾੜੂ ਰੇਹੜੀ ਦੇ ਪਿੱਛੇ ਟਕਰਾ ਗਿਆ ਜਿਸ ਨਾਲ ਮੋਟਰਸਾਇਕਲ ਸਵਾਰ ਦੋਵੇਂ ਮੁੰਡਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਮੋਟਰਸਾਈਕਲ ਨੁਕਸਾਨਿਆ ਗਿਆ | ਇਸ ਦੌਰਾਨ ਐੱਸ. ਐੱਸ. ਐੱਫ. ਦੀ ਟੀਮ ਵਲੋਂ ਫਸਟਏਡ ਦਿੱਤੀ ਗਈ ਅਤੇ ਦੋਨਾਂ ਵਾਹਨਾਂ ਨੂੰ ਸਾਇਡ 'ਤੇ ਕਰਵਾ ਕੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਬਹਾਲ ਕਰਵਾਇਆ |
Ad Position 22
No active advertisement
ਪਿਛਲੀ ਖ਼ਬਰ ਟੋਏ ਪੈਣ ਕਾਰਨ ਗਹੂੰਣ ਰੋਡ ਦੀ ਹਾਲਤ ਬਣੀ ਖ਼ਸਤਾ ਅਗਲੀ ਖ਼ਬਰ ਚਣਕੋਈ ਬਛੌੜੀ ਵਿਚਾਲੇ ਸੜਕ 'ਤੇ ਪੁਲੀ ਬਣਾਉਣ ਦਾ ਕੰਮ ਸ਼ੁਰੂ
Ad Position 24