09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਭਾਰਤ ਅਤੇ ਲਾਈਬੇਰੀਆ ਵਲੋਂ ਵਪਾਰਕ ਜਹਾਜ਼ਾਂ/ਸਮੁੰਦਰੀ ਕਰਮਚਾਰੀਆਂ 'ਤੇ ਹਮਲਿਆਂ ਦੀ ਨਿੰਦਾ ਕਰਦਿਆਂ ਸਾਂਝਾ ਬਿਆਨ ਜਾਰੀ

ਨਵੀਂ ਦਿੱਲੀ, 9 ਅਕਤੂਬਰ - ਭਾਰਤ ਅਤੇ ਲਾਈਬੇਰੀਆ ਨੇ ਵਪਾਰਕ ਜਹਾਜ਼ਾਂ ਅਤੇ ਸਮੁੰਦਰੀ ਕਰਮਚਾਰੀਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਾਲੀਆ ਹਮਲਿਆਂ ਦੀ ਨਿੰਦਾ ਕਰਦਿਆਂ ਇਕ ਸਖ਼ਤ ਸਾਂਝਾ ਬਿਆਨ...

Ad Position 21
No active advertisement
ਅਜੀਤ ਡੈਸਕ 09-10-2026

ਨਵੀਂ ਦਿੱਲੀ, 9 ਅਕਤੂਬਰ - ਭਾਰਤ ਅਤੇ ਲਾਈਬੇਰੀਆ ਨੇ ਵਪਾਰਕ ਜਹਾਜ਼ਾਂ ਅਤੇ ਸਮੁੰਦਰੀ ਕਰਮਚਾਰੀਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਾਲੀਆ ਹਮਲਿਆਂ ਦੀ ਨਿੰਦਾ ਕਰਦਿਆਂ ਇਕ ਸਖ਼ਤ ਸਾਂਝਾ ਬਿਆਨ ਜਾਰੀ ਕੀਤਾ ਹੈ।
ਸਾਂਝੇ ਬਿਆਨ ਵਿਚ ਕਿਹਾ ਗਿਆ ਹੈ: "ਭਾਰਤ ਅਤੇ ਲਾਇਬੀਰੀਆ, 'ਗਰੁੱਪ ਆਫ਼ ਫਰੈਂਡਜ਼ ਆਨ ਸੇਫਟੀ ਐਂਡ ਸਕਿਓਰਿਟੀ ਆਫ਼ ਸ਼ਿਪਿੰਗ ਐਂਡ ਸੀ-ਫੇਰਰਜ਼' ਦੇ ਸਹਿ-ਚੇਅਰਮੈਨ ਵਜੋਂ, ਖਾੜੀ ਅਤੇ ਇਸ ਦੇ ਆਸ-ਪਾਸ ਦੇ ਖੇਤਰਾਂ ਦੇ ਨਾਲ-ਨਾਲ ਕਾਲੇ ਸਾਗਰ ਵਿਚ ਪਿਛਲੇ ਕੁਝ ਦਿਨਾਂ ਦੌਰਾਨ ਵਪਾਰਕ ਜਹਾਜ਼ਾਂ ਅਤੇ ਸਮੁੰਦਰੀ ਕਰਮਚਾਰੀਆਂ 'ਤੇ ਕੀਤੇ ਗਏ ਅਸਵੀਕਾਰਨਯੋਗ ਹਮਲਿਆਂ ਦੀ ਲੜੀ ਦੀ ਸਖ਼ਤ ਨਿੰਦਾ ਕਰਦੇ ਹਨ। ਸਮੁੰਦਰੀ ਵਪਾਰ ਵਿਚ ਵਿਘਨ ਪਾਉਣ ਵਾਲੀਆਂ ਅਤੇ ਮਾਸੂਮ ਜਾਨਾਂ ਲੈਣ ਵਾਲੀਆਂ ਅਜਿਹੀਆਂ ਕਾਰਵਾਈਆਂ ਬਿਲਕੁਲ ਵੀ ਜਾਇਜ਼ ਨਹੀਂ ਠਹਿਰਾਈਆਂ ਜਾ ਸਕਦੀਆਂ। ਅਸੀਂ ਖੇਤਰ ਵਿਚ ਸ਼ਾਂਤੀ ਅਤੇ ਸਥਿਰਤਾ ਦੇ ਹਿੱਤ ਵਿਚ ਅਜਿਹੇ ਹਮਲਿਆਂ ਨੂੰ ਤੁਰੰਤ ਬੰਦ ਕਰਨ ਦੀ ਮੰਗ ਕਰਦੇ ਹਾਂ। ਅਸੀਂ ਆਪਣੀ ਜਾਨ ਗੁਆਉਣ ਵਾਲੇ ਸਮੁੰਦਰੀ ਕਰਮਚਾਰੀਆਂ ਦੇ ਪਰਿਵਾਰਾਂ ਨਾਲ ਡੂੰਘੀ ਸੰਵੇਦਨਾ ਪ੍ਰਗਟ ਕਰਦੇ ਹਾਂ ਅਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦੇ ਹਾਂ। ਭਾਰਤ ਅਤੇ ਲਾਇਬੀਰੀਆ ਨੇ 25 ਸਤੰਬਰ 2026 ਨੂੰ 'GoF on S4' ਦੀ ਸ਼ੁਰੂਆਤ ਕੀਤੀ ਸੀ ਅਤੇ ਅਜਿਹੇ ਹਮਲਿਆਂ ਨੂੰ ਦੁਬਾਰਾ ਹੋਣ ਤੋਂ ਰੋਕਣ ਅਤੇ ਸਮੁੰਦਰੀ ਕਰਮਚਾਰੀਆਂ ਦੇ ਅਧਿਕਾਰਾਂ ਦੀ ਰਾਖੀ ਲਈ ਹੋਰ ਤਾਲਮੇਲ ਦਾ ਸਮਰਥਨ ਕਰਨ ਵਾਸਤੇ ਤਿਆਰ ਹਨ।"

Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ ਤਿੰਨ ਜ਼ਿਲ੍ਹਿਆਂ ’ਚ ਮੀਂਹ ਪੈਣ ਦੀ ਸੰਭਾਵਨਾ ਅਗਲੀ ਖ਼ਬਰ ਟਿੱਪਰ ਨਾਲ ਟਕਰਾਈ ਸਰਕਾਰੀ ਬੱਸ, ਡਰਾਈਵਰ ਦੀ ਮੌਤ-12 ਯਾਤਰੀ ਜ਼ਖ਼ਮੀ
Ad Position 24