09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਟੋਏ ਪੈਣ ਕਾਰਨ ਗਹੂੰਣ ਰੋਡ ਦੀ ਹਾਲਤ ਬਣੀ ਖ਼ਸਤਾ

Ad Position 21
No active advertisement
ਅਜੀਤ ਡੈਸਕ 06-03-2026
ਕਾਠਗੜ੍ਹ, 5 ਮਾਰਚ (ਹਰਸਿਮਰਨ ਜੋਤ ਸਿੰਘ ਕਲੇਰ)-ਬਲਾਚੌਰ ਤੋਂ ਪਿੰਡ ਸੁੱਧਾਮਾਜਰਾ ਤੱਕ ਬਣਿਆ ਗਹੂੰਣ ਰੋਡ ਜੋ ਕਿ ਨੈਸ਼ਨਲ ਹਾਈਵੇ 344 ਏ ਚੰਡੀਗੜ੍ਹ ਤੋਂ ਫਗਵਾੜ੍ਹਾ ਨਾਲ ਜੁੜਦਾ ਹੈ, ਜੋ ਕਿ ਪਿਛਲੀ ਕਾਂਗਰਸ ਸਰਕਾਰ ਦੌਰਾਨ ਕਾਂਗਰਸੀ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਵਲੋਂ 18 ਫੁੱਟਾ ਰੋਡ ਬਣਾਇਆ ਗਿਆ | ਉਹ ਹੁਣ ਕਈ ਜਗ੍ਹਾ ਤੋਂ ਬੁਰੀ ਤਰ੍ਹਾਂ ਨਾਲ ਟੁੱਟ ਚੁੱਕਾ ਹੈ | ਉਸ ਵਿਚ ਡੰੂਘੇ ਟੋਏ ਪੈ ਜਾਣ ਕਾਰਨ ਜਿੱਥੇ ਵਾਹਨ ਚਾਲਕਾਂ ਨੂੰ ਵਧੇਰੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉਥੇ ਹਾਦਸੇ ਵਾਪਰਨ ਦਾ ਡਰ ਵੀ ਬਣਿਆ ਰਹਿੰਦਾ ਹੈ | ਇਹ ਰੋਡ ਬਣ ਜਾਣ ਕਾਰਨ ਲੋਕਾਂ ਨੂੰ ਨੈਸ਼ਨਲ ਹਾਈਵੇ 'ਤੇ ਵਾਪਰ ਦੇ ਨਿੱਤ ਦਿਨ ਹਾਦਸਿਆਂ ਤੋਂ ਭਾਰੀ ਰਾਹਤ ਮਿਲੀ ਸੀ | ਪਰ ਹੁਣ ਗਹੂੰਣ ਰੋਡ ਮੁੜ ਖਸਤਾ ਹਾਲਤ ਨੂੰ ਦੇਖਦਿਆਂ ਲੋਕਾਂ ਦੇ ਮਨਾਂ ਵਿੱਚ ਡਰ ਬਣ ਗਿਆ ਹੈ | ਉਹਨਾਂ ਨੂੰ ਨੈਸ਼ਨਲ ਹਾਈਵੇ ਰਾਹੀ ਹੀ ਮੁੜ ਬਲਾਚੌਰ ਨਾ ਪੁੱਜਣਾ ਪਵੇ | ਇਸ ਲਈ ਇਲਾਕੇ ਦੇ ਸਮੂਹ ਲੋਕਾਂ ਨੇ ਪੰਜਾਬ ਸਰਕਾਰ ਕੋਲੋਂ ਜ਼ੋਰਦਾਰ ਸ਼ਬਦਾਂ ਵਿੱਚ ਮੰਗ ਕੀਤੀ ਕਿ ਗਹੂੰਣ ਰੋਡ ਵਿੱਚ ਪੈ ਚੁੱਕੇ ਵੱਡੇ-ਵੱਡੇ ਟੋਇਆਂ ਨੂੰ ਪੂਰ ਕੇ ਲੋਕਾਂ ਦੀ ਆਉਣ-ਜਾਣ ਵਾਲੀ ਮੁਸ਼ਕਿਲ ਦਾ ਤੁਰੰਤ ਹੱਲ ਕੀਤਾ ਜਾਵੇ |
Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਸਮੇਤ ਇਕ ਵਿਅਕਤੀ ਕਾਬੂ ਅਗਲੀ ਖ਼ਬਰ ਜੁਗਾੜੂ ਰੇਹੜੀ ਨਾਲ ਮੋਟਰਸਾਈਕਲ ਵੱਜਣ 'ਤੇ 2 ਨੌਜਵਾਨ ਜ਼ਖਮੀ
Ad Position 24