09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਹੈਰੋਇਨ ਸਮੇਤ ਇਕ ਵਿਅਕਤੀ ਕਾਬੂ

Ad Position 21
No active advertisement
ਅਜੀਤ ਡੈਸਕ 06-03-2026
ਸੜੋਆ, 5 ਮਾਰਚ (ਹਰਮੇਲ ਸਹੂੰਗੜਾ)-ਥਾਣਾ ਮੁਖੀ ਪੋਜੇਵਾਲ ਰਾਜ ਪਰਵਿੰਦਰ ਕੌਰ ਨੇ ਦੱਸਿਆ ਕਿ ਏ.ਐੱਸ.ਆਈ. ਕੁੰਦਨ ਲਾਲ, ਏ.ਐੱਸ.ਆਈ. ਕੀਮਤੀ ਲਾਲ ਅਤੇ ਸੀਨੀਅਰ ਕਾਂਸਟੇਬਲ ਰਿੰਪੀ ਜਾਂਚ ਬਾ ਗਸ਼ਤ ਸ਼ੱਕੀ ਪੁਰਸ਼ਾਂ ਸਬੰਧੀ ਥਾਣਾ ਪੋਜੇਵਾਲ ਵਾਇਆ ਸੜੋਆ ਦਿਆਲਾ ਹੁੰਦੇ ਹੋਏ ਪਿੰਡ ਆਲੋਵਾਲ ਸਾਈਡ ਨੂੰ ਜਾ ਰਹੇ ਸਨ | ਜਦੋਂ ਪੁਲਿਸ ਪਾਰਟੀ ਪਿੰਡ ਦਿਆਲਾ ਦੇ ਗੇਟ ਕੋਲ ਪੁੱਜੀ ਤਾਂ ਪਿੰਡ ਛਦੌੜੀ ਵੱਲ੍ਹ ਤੋਂ ਇੱਕ ਨੌਜਵਾਨ ਪੈਦਲ ਆਉਂਦਾ ਦਿਖਾਈ ਦਿੱਤਾ ਸਾਹਮਣੇ | ਆਉਂਦੀ ਪੁਲਿਸ ਨੂੰ ਦੇਖ ਕੇ ਇੱਕਦਮ ਆਪਣੇ ਪਹਿਨੇ ਹੋਏ ਪਜਾਮੇ ਦੀ ਜੇਬ ਵਿੱਚੋਂ ਇੱਕ ਪਾਰਦਰਸ਼ੀ ਲਿਫਾਫੀ ਨੂੰ ਕੱਢ ਕੇ ਸੜਕ ਦੇ ਕਿਨਾਰੇ ਸੁੱਟ ਦਿੱਤੀ ਅਤੇ ਆਪ ਤੇਜ਼ੀ ਨਾਲ ਪਿੱਛੇ ਮੁੜਨ ਲੱਗਾ | ਏ.ਐਸ.ਆਈ ਗਗਨਦੀਪ ਸਿੰਘ ਨੇ ਸਾਥੀ ਕਰਮਚਾਰੀ ਦੀ ਮਦਦ ਨਾਲ ਉਸਨੂੰ ਕਾਬੂ ਕਰਕੇ ਉਸ ਦਾ ਨਾਂ ਪਤਾ ਪੁੱਛਿਆ ਤੇ ਸੁੱਟੀ ਹੋਈ ਪਾਰਦਰਸ਼ੀ ਲਿਫਾਫੀ ਬਾਰੇ ਪੁੱਛਿਆ ਉਸ ਨੇ ਕਿਹਾ ਕਿ ਇਸ ਵਿੱਚ ਹੈਰੋਇਨ ਹੈ | ਉਸਨੇ ਆਪਣਾ ਨਾਂ ਗਗਨਦੀਪ ਸਿੰਘ ਉਰਫ ਗੱਗੀ ਪੁੱਤਰ ਬਲਵਿੰਦਰ ਸਿੰਘ ਵਾਸੀ ਛਦੌੜੀ ਥਾਣਾ ਪੋਜੇਵਾਲ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੱਸਿਆ | ਪੁਲਿਸ ਵੱਲੋਂ ਉਸ ਦੁਆਰਾ ਸੁੱਟੀ ਹੋਈ ਲਿਫਾਫਿਨ ਚੈੱਕ ਕਰਨ ਉਪਰੰਤ ਉਸ ਵਿੱਚੋਂ 10 ਗ੍ਰਾਮ ਹੈਰੋਇਨ ਬਰਾਮਦ ਹੋਈ | ਗਗਨਦੀਪ ਸਿੰਘ ਉਰਫ ਗੱਗੀ ਪੁੱਤਰ ਬਲਵਿੰਦਰ ਸਿੰਘ ਵਾਸੀ ਛਦੌੜੀ ਨੂੰ ਗਿ੍ਫਤਾਰ ਕਰ ਲਿਆ ਗਿਆ |
Ad Position 22
No active advertisement
ਪਿਛਲੀ ਖ਼ਬਰ ਨਵਾਂਸ਼ਹਿਰ ਵਿਖੇ ਕਿ੍ਕਟ ਟੀਮ ਲਈ ਟਰਾਇਲ ਕੱਲ੍ਹ ਅਗਲੀ ਖ਼ਬਰ ਟੋਏ ਪੈਣ ਕਾਰਨ ਗਹੂੰਣ ਰੋਡ ਦੀ ਹਾਲਤ ਬਣੀ ਖ਼ਸਤਾ
Ad Position 24