11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਸੜਕ ਹਾਦਸਿਆਂ ਦੀ ਗਿਣਤੀ ਵੱਧ ਕੇ 4,759 ਤੱਕ ਪਹੁੰਚੀ

Ad Position 21
No active advertisement
ਅਜੀਤ ਡੈਸਕ 07-03-2026
ਚੌਲਾਂਗ, 6 ਮਾਰਚ (ਸੁਖਦੇਵ ਸਿੰਘ)-ਪੰਜਾਬ ਦੀਆਂ ਸੜਕਾਂ 'ਤੇ ਪੰਜਾਬੀਆਂ ਦੀ ਜਾਨ ਨੂੰ ਵੱਡਾ ਖ਼ਤਰਾ ਹੈ ਕਿਉਂਕਿ ਹਰ ਸਾਲ ਸੜਕਾਂ 'ਤੇ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ, ਜਿਸ ਦੇ ਕਈ ਕਾਰਨ ਸਾਹਮਣੇ ਆਏ ਹਨ | ਇਸ ਗੱਲ ਦਾ ਖ਼ੁਲਾਸਾ ਸੜਕ ਆਵਾਜਾਈ ਅਤੇ ਰਾਜ ਮਾਰਗ ਮੰਤਰਾਲੇ ਵਲੋਂ ਰਾਜ ਸਭਾ 'ਚ ਪੇਸ਼ ਕੀਤੀ ਗਈ ਰਿਪੋਰਟ 'ਚ ਕੀਤਾ ਗਿਆ ਹੈ | ਇਸ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਸੂਬੇ 'ਚ ਹਰ 2 ਘੰਟੇ 'ਚ ਇਕ ਵਿਅਕਤੀ ਸੜਕ ਹਾਦਸੇ ਦੌਰਾਨ ਆਪਣੀ ਜਾਨ ਗੁਆ ਰਿਹਾ ਹੈ | ਤੇਜ਼ ਰਫ਼ਤਾਰੀ ਕਾਰਨ ਰੋਜ਼ਾਨਾ 8 ਲੋਕਾਂ ਦੀ ਜਾਨ ਜਾ ਰਹੀ ਹੈ | ਪਿਛਲੇ 5 ਸਾਲਾਂ ਦੌਰਾਨ ਸੜਕ ਹਾਦਸਿਆਂ 'ਚ ਮੌਤਾਂ ਦੀ ਮੌਤ ਦਰ 22 ਫ਼ੀਸਦੀ ਵਧੀ ਹੈ | ਜਿੱਥੇ 2020 'ਚ 3,898 ਲੋਕਾਂ ਦੀ ਮੌਤ ਦਰਜ ਹੋਈ ਸੀ | ਉੱਥੇ ਹੀ 2024 'ਚ ਇਹ ਗਿਣਤੀ ਵੱਧ ਕੇ 4,759 ਤੱਕ ਪਹੁੰਚ ਗਈ | ਮਾਹਿਰਾਂ ਦਾ ਕਹਿਣਾ ਹੈ ਕਿ ਵਾਹਨ ਚਾਲਕਾਂ ਵਲੋਂ ਟਰੈਫ਼ਿਕ ਨਿਯਮਾਂ ਦੀ ਅਣਦੇਖੀ, ਤੇਜ਼ ਰਫ਼ਤਾਰ, ਹਾਈ ਬੀਮ ਲਾਈਟਾਂ, ਓਵਰ ਲੋਡਿੰਗ ਇਸ ਦੇ ਮੁੱਖ ਕਾਰਨ ਹਨ | ਹੈਲਮਟ ਅਤੇ ਸੀਟ ਬੈਲਟ ਨਾ ਪਾਉਣ ਕਾਰਨ ਵੀ ਮੌਤਾਂ ਦੇ ਵੱਡੀ ਗਿਣਤੀ 'ਚ ਮਾਮਲੇ ਸਾਹਮਣੇ ਆਏ ਹਨ | ਹਾਲਾਂਕਿ ਪੰਜਾਬ ਸਰਕਾਰ ਵਲੋਂ ਸੜਕ ਸੁਰੱਖਿਆ ਨੂੰ ਲੈ ਕੇ ਲਗਾਤਾਰ ਜਾਗਰੂਕਤਾ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ ਅਤੇ ਸਖ਼ਤ ਚਲਾਨ ਕੀਤੇ ਜਾ ਰਹੇ ਹਨ ਪਰ ਇਸ ਦੇ ਬਾਵਜੂਦ ਵੀ ਬਹੁਤ ਸਾਰੀਆਂ ਚੁਨੌਤੀਆਂ ਬਰਕਰਾਰ ਹਨ | ਇਹ ਵੀ ਦੱਸਣਯੋਗ ਹੈ ਕਿ ਜਦੋਂ ਤੱਕ ਲੋਕੀ ਸੜਕ ਸੁਰੱਖਿਆ ਨੂੰ ਅਹਿਮੀਅਤ ਨਹੀਂ ਦਿੰਦੇ, ਜਾਂ ਇਨ੍ਹਾਂ ਮਾਮਲਿਆਂ ਸਬੰਧੀ ਗੰਭੀਰਤਾ ਨਹੀਂ ਅਪਣਾਉਂਦੇ, ਉਦੋਂ ਤੱਕ ਸੜਕਾਂ 'ਤੇ ਮੌਤ ਦਾ ਇਹ ਸਿਲਸਿਲਾ ਰੁਕਣਾ ਬੇਹੱਦ ਮੁਸ਼ਕਲ ਜਾਪ ਰਿਹਾ ਹੈ |
Ad Position 22
No active advertisement
ਪਿਛਲੀ ਖ਼ਬਰ ਏਡਿਡ ਸਕੂਲਾਂ ਦੇ ਅਧਿਆਪਕਾਂ ਤੇ ਪੈਨਸ਼ਨਰਾਂ ਵਲੋਂ ਸੂਬਾ ਪੱਧਰੀ ਰੋਸ ਧਰਨਾ 10 ਨੂੰ ਅਗਲੀ ਖ਼ਬਰ ਜਥੇ. ਇਕਬਾਲ ਸਿੰਘ ਖੇੜਾ ਸ਼ੋ੍ਰਮਣੀ ਅਕਾਲੀ ਦਲ (ਬ) ਦੇ ਕੌਮੀ ਮੀਤ ਪ੍ਰਧਾਨ ਬਣੇ
Ad Position 24