10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਵੁੱਡਲੈਂਡ ਅਰਲੀ ਲਰਨਿੰਗ ਸੈਂਟਰ 'ਚ ਹੋਲੀ ਦਾ ਤਿਉਹਾਰ ਮਨਾਇਆ

Ad Position 21
No active advertisement
ਅਜੀਤ ਡੈਸਕ 07-03-2026
ਹੁਸ਼ਿਆਰਪੁਰ, 6 ਮਾਰਚ (ਬਲਜਿੰਦਰਪਾਲ ਸਿੰਘ)-ਵੁੱਡਲੈਂਡ ਅਰਲੀ ਲਰਨਿੰਗ ਸੈਂਟਰ ਹੁਸ਼ਿਆਰਪੁਰ ਵਿਖੇ ਹੋਲੀ ਦਾ ਤਿਉਹਾਰ ਮਨਾਇਆ ਗਿਆ | ਬੱਚਿਆਂ ਨੇ ਆਪਣੇ ਦੋਸਤਾਂ, ਅਧਿਆਪਕਾਂ ਤੇ ਮਾਤਾ-ਪਿਤਾ ਨਾਲ ਮਿਲ ਕੇ ਸੁਰੱਖਿਅਤ ਅਤੇ ਕੁਦਰਤੀ-ਮਿੱਤਰ ਰੰਗਾਂ ਨਾਲ ਹੋਲੀ ਖੇਡੀ | ਸਕੂਲ ਦਾ ਮਾਹੌਲ ਹਾਸੇ, ਸੰਗੀਤ ਅਤੇ ਰੰਗਾਂ ਨਾਲ ਰੰਗਿਆ ਹੋਇਆ ਸੀ | ਇਹ ਦਿਨ ਸਾਰੇ ਬੱਚਿਆਂ ਲਈ ਬਹੁਤ ਹੀ ਮਜ਼ੇਦਾਰ ਅਤੇ ਯਾਦਗਾਰ ਬਣ ਗਿਆ | ਇਸ ਮੌਕੇ ਸਕੂਲ ਦੀ ਡੀਨ ਡਾ. ਸਿਮਰਜੀਤ ਕੌਰ ਗਿੱਲ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ਹੋਲੀ ਸਿਰਫ਼ ਰੰਗਾਂ ਦਾ ਤਿਉਹਾਰ ਨਹੀਂ, ਸਗੋਂ ਪਿਆਰ, ਏਕਤਾ ਤੇ ਸਕਾਰਾਤਮਿਕਤਾ ਦਾ ਪ੍ਰਤੀਕ ਹੈ | ਉਨ੍ਹਾਂ ਨੇ ਕਿਹਾ ਕਿ ਅਸੀਂ ਆਪਣੇ ਜੀਵਨ ਵਿਚੋਂ ਨਕਾਰਾਤਮਿਕਤਾ ਦੀ ਹੋਲਿਕਾ ਨੂੰ ਦੂਰ ਕਰਕੇ ਪਿਆਰ ਅਤੇ ਸਾਂਝ ਦੇ ਰੰਗ ਅਪਣਾਉਣੇ ਚਾਹੀਦੇ ਹਨ | ਉਨ੍ਹਾਂ ਨੇ ਸਭ ਨੂੰ ਸੁਰੱਖਿਅਤ ਅਤੇ ਖ਼ੁਸ਼ਹਾਲ ਹੋਲੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ | ਇਸ ਤਿਉਹਾਰ ਰਾਹੀਂ ਬੱਚਿਆਂ ਵਿਚ ਸਾਂਝ, ਸੱਭਿਆਚਾਰਕ ਮੁੱਲਾਂ ਅਤੇ ਆਪਸੀ ਪਿਆਰ ਦੀ ਭਾਵਨਾ ਨੂੰ ਹੋਰ ਮਜ਼ਬੂਤ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ 14 ਨੂੰ ਮੋਗਾ 'ਚ ਭਾਜਪਾ ਦੀ ਰੈਲੀ ਪੰਜਾਬ ਦੀ ਰਾਜਨੀਤੀ ਵਿਚ ਇਤਿਹਾਸਕ ਹੋਵੇਗੀ- ਭਾਰਤੀ ਅਗਲੀ ਖ਼ਬਰ ਐੱਨ. ਪੀ. ਐੱਸ. ਕਰਮਚਾਰੀ 8 ਨੂੰ ਕਰਨਗੇ ਚੰਡੀਗੜ੍ਹ ਕੂਚ
Ad Position 24