10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਨਿਊ ਜ਼ਿਲ੍ਹਾ ਤੇ ਸੈਸ਼ਨ ਕੋਰਟ ਕੰਪਲੈਕਸ ਵਿਖੇ ਜਨਤਕ ਸਹੂਲਤਾਂ ਦੀ ਬੋਲੀ 20 ਨੂੰ

Ad Position 21
No active advertisement
ਅਜੀਤ ਡੈਸਕ 07-03-2026
ਹੁਸ਼ਿਆਰਪੁਰ, 6 ਮਾਰਚ (ਹਰਪ੍ਰੀਤ ਕੌਰ, ਬਲਜਿੰਦਰਪਾਲ ਸਿੰਘ)-ਸਿਵਲ ਜੱਜ (ਸੀਨੀਅਰ ਡਵੀਜ਼ਨ) ਹੁਸ਼ਿਆਰਪੁਰ ਸੁਰੇਸ਼ ਕੁਮਾਰ ਗੋਇਲ ਨੇ ਦੱਸਿਆ ਕਿ ਨਿਊ ਜ਼ਿਲ੍ਹਾ ਤੇ ਸੈਸ਼ਨ ਕੋਰਟ ਕੰਪਲੈਕਸ ਹੁਸ਼ਿਆਰਪੁਰ ਵਿਖੇ ਜਨਤਕ ਸੁਵਿਧਾਵਾਂ ਦੀ ਬੋਲੀ 20 ਮਾਰਚ ਨੂੰ ਸਵੇਰੇ ਸਾਢੇ 11 ਵਜੇ ਹੋਣ ਜਾ ਰਹੀ ਹੈ ਜਿਸ ਅਨੁਸਾਰ ਨਿਊ ਜ਼ਿਲ੍ਹਾ ਅਤੇ ਸੈਸ਼ਨ ਕੋਰਟ ਕੰਪਲੈਕਸ ਵਿਖੇ ਸਥਿਤ ਕੰਨਟੀਨ, ਸਾਈਕਲ/ਸਕੂਟਰ/ਕਾਰ ਪਾਰਕਿੰਗ, ਇਕ ਦੁਕਾਨ ਪੈਕੇਡਜ਼ ਫੂਡ ਆਇਟਮ/ਵੇਰਕਾ/ਮਾਰਕਫੈਡ ਅਤੇ ਦੁਕਾਨ ਨੰਬਰ 2,3,4 ਫੋਟੋਸਟੈਟ/ਕੰਪਿਊਟਰ ਟਾਈਪਿੰਗ/ਪਿ੍ੰਟਿੰਗ/ਇੰਟਰਨੈਟ ਅਤੇ ਸਟੇਸ਼ਨਰੀ ਆਦਿ ਅਤੇ ਕੋਰਟ ਕੰਪਲੈਕਸ ਦਸੂਹਾ ਵਿਖੇ ਸਥਿਤ ਕੰਨਟੀਨ, ਸਾਈਕਲ/ਸਕੂਟਰ/ਕਾਰ ਪਾਰਕਿੰਗ, ਇਕ ਫੋਟੋਸਟੇਟ ਦੁਕਾਨ, ਇਕ ਦੁਕਾਨ ਸੰਡਰੀ ਵਰਕਸ ਅਤੇ ਕੰਪਿਊਟਰ ਟਾਈਪਿਸਟ ਲਈ ਅਤੇ ਨਿਊ ਜੂਡੀਸ਼ੀਅਲ ਕੋਰਟ ਕੰਪਲੈਕਸ ਮੁਕੇਰੀਆਂ ਵਿਖੇ ਸਥਿਤ ਕੰਟੀਨ, ਦੁਕਾਨ ਨੰਬਰ 1,2,3,4 ਫੋਟੋਸਟੇਟ/ਕੰਪਿਊਟਰ ਟਾਈਪਿੰਗ/ਪਿ੍ੰਟਿੰਗ/ਇੰਟਰਨੈਟ ਅਤੇ ਸਟੇਸ਼ਨਰੀ ਲਈ 1 ਅਪ੍ਰੈਲ 2026 ਤੋਂ 31 ਮਾਰਚ 2027 ਤੱਕ ਠੇਕੇ ਲਈ ਜਨਤਕ ਨੀਲਾਮੀ ਕੀਤੀ ਜਾਵੇਗੀ | ਇਸ ਸਬੰਧੀ ਵੇਰਵੇ ਸਾਹਿਤ ਨਿਯਮ ਅਤੇ ਸ਼ਰਤਾਂ ਕੋਰਟ ਦੀ ਵੈਬਸਾਈਟ 'ਤੇ ਦੇਖੀਆਂ ਜਾ ਸਕਦੀਆਂ ਹਨ |
Ad Position 22
No active advertisement
ਪਿਛਲੀ ਖ਼ਬਰ ਜੈ ਭੀਮ ਯੂਨਾਈਟਿਡ ਵਾਈਸ ਆਫ਼ ਪੰਜਾਬ ਵਲੋਂ ਜਸਵੰਤ ਸਿੰਘ ਫੌਜੀ ਜ਼ਿਲ੍ਹਾ ਪ੍ਰਧਾਨ ਨਿਯੁਕਤ ਅਗਲੀ ਖ਼ਬਰ 14 ਨੂੰ ਮੋਗਾ 'ਚ ਭਾਜਪਾ ਦੀ ਰੈਲੀ ਪੰਜਾਬ ਦੀ ਰਾਜਨੀਤੀ ਵਿਚ ਇਤਿਹਾਸਕ ਹੋਵੇਗੀ- ਭਾਰਤੀ
Ad Position 24