22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਕੋਂਡਲਾ 'ਚ ਨਾਜਾਇਜ਼ ਤੌਰ 'ਤੇ ਦਰੱਖਤ ਵੱਢਣ ਨੂੰ ਲੈ ਕੇ ਦੋ ਧੜੇ ਹੋਏ ਆਹਮੋ- ਸਾਹਮਣੇ

Ad Position 21
No active advertisement
ਅਜੀਤ ਡੈਸਕ 08-03-2026
ਚੱਬੇਵਾਲ, 7 ਮਾਰਚ (ਰਾਜੀਵ ਭਾਰਦਵਾਜ)-ਪਿੰਡ ਕੋਂਡਲਾ ਵਿਖੇ ਦਰੱਖਤ ਵੱਢਣ ਦੇ ਮਾਮਲੇ ਵਿਚ ਦੋ ਧਿਰਾਂ ਵਿਚਾਲੇ ਤਕਰਾਰ ਵਧਦਾ ਜਾ ਰਿਹਾ ਹੈ | ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਗੁਰਦੇਵ ਲਾਲ, ਰਾਕੇਸ਼ ਕੁਮਾਰ, ਸਰਬਜੀਤ, ਗੁਰਵਿੰਦਰ ਸਿੰਘ, ਰੋਹਿਤ ਕੁਮਾਰ, ਗੁਰਦੀਪ ਚੰਦ, ਪ੍ਰਸ਼ੋਤਮ ਲਾਲ ਆਦਿ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਕੋਂਡਲਾ ਵਿਖੇ ਕੁੱਝ ਲੋਕ ਪਿੰਡ ਦੀ ਸਾਂਝੀ ਜ਼ਮੀਨ 'ਚੋਂ ਦਰੱਖਤ ਕਟਵਾ ਰਹੇ ਹਨ, ਜਦਕਿ ਪਿੰਡ ਦੇ ਬਾਕੀ ਲੋਕ ਇਹਨਾਂ ਦਰੱਖਤਾਂ ਨੂੰ ਕਟਵਾਉਣ ਦੇ ਹੱਕ ਵਿਚ ਨਹੀਂ ਹਨ | ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਜਦੋਂ ਪਿੰਡ ਦੇ ਸੰਤ ਬਾਬਾ ਲਸ਼ਮਣ ਦਾਸ ਦੀ ਜਗ੍ਹਾ 'ਤੇ ਠੇਕੇਦਾਰ ਦੇ ਕਰਿੰਦੇ ਦਰੱਖਤ ਵੱਢਣ ਆਏ ਤਾਂ ਉਨ੍ਹਾਂ ਵਲੋਂ ਰੋਕ ਦਿੱਤਾ ਗਿਆ ਪਰ ਦੂਸਰੀ ਧਿਰ ਵਲੋਂ ਉਨ੍ਹਾਂ ਨਾਲ ਬਦਸਲੂਕੀ ਕੀਤੀ ਗਈ | ਜਾਣਕਾਰੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਇਹ ਮਾਮਲਾ ਪਿਛਲੇ ਸਾਲ ਦਸੰਬਰ ਦਾ ਚੱਲ ਰਿਹਾ ਹੈ ਅਤੇ ਉਸ ਸਮੇਂ ਦੋਸ਼ੀਆਂ ਵਲੋਂ ਇਕ ਮਹੀਨੇ ਤੋਂ ਵੱਧ ਸਮਾਂ ਲਗਾਤਾਰ ਦਰੱਖਤਾਂ ਦੀ ਕਟਾਈ ਕਰਾਈ ਗਈ ਅਤੇ ਦਸ ਲੱਖ ਰੁਪਏ ਤੋਂ ਵੱਧ ਦੇ ਦਰੱਖਤ ਵੇਚ ਦਿੱਤੇ | ਉਸ ਸਮੇਂ ਸਰਪੰਚ ਵਲੋਂ ਥਾਣਾ ਚੱਬੇਵਾਲ ਪੁਲਿਸ ਅਤੇ ਪੰਚਾਇਤ ਵਿਭਾਗ ਹੁਸ਼ਿਆਰਪੁਰ ਨੂੰ ਵੀ ਇਸ ਸਬੰਧੀ ਸ਼ਿਕਾਇਤ ਕੀਤੀ, ਪਰ ਕੋਈ ਕਾਰਵਾਈ ਨਾ ਹੋਈ | ਗੁਰਦੇਵ ਲਾਲ ਵਾਸੀ ਕੋਂਡਲਾ ਨੇ ਦੱਸਿਆ ਕਿ ਅੱਜ ਦਰੱਖਤ ਵੱਢਣ ਵਾਲਿਆਂ ਵੱਲੋਂ ਕੀਤੀ ਗਈ ਬਦਸਲੂਕੀ ਲਈ ਵੀ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ ਗਈ ਹੈ | ਇਸ ਸਬੰਧੀ ਸਰਪੰਚ ਰਾਜ ਕੁਮਾਰ ਨੇ ਕਿਹਾ ਕਿ ਜਿਸ ਜਗ੍ਹਾ 'ਚੋਂ ਦਰੱਖਤ ਵੱਢਣ ਦਾ ਕੰਮ ਚੱਲ ਰਿਹਾ ਹੈ, ਇਹ ਸਾਰੀ ਜਗ੍ਹਾ ਪਿੰਡ ਦੀ ਸਾਂਝੀ ਜਗ੍ਹਾ ਹੈ ਅਤੇ ਉਨ੍ਹਾਂ ਵਲੋਂ ਦਸੰਬਰ ਦੀ 24 ਤਾਰੀਖ਼ ਨੂੰ ਥਾਣਾ ਚੱਬੇਵਾਲ ਪੁਲਿਸ ਨੂੰ ਲਿਖਤੀ ਰੂਪ 'ਚ ਸ਼ਿਕਾਇਤ ਕੀਤੀ ਸੀ ਅਤੇ ਬੀ.ਡੀ.ਪੀ.ਓ. ਹੁਸ਼ਿਆਰਪੁਰ ਨੂੰ ਵੀ ਲਿਖਤੀ ਰੂਪ ਵਿਚ ਸੂਚਿਤ ਕਰ ਦਿੱਤਾ ਗਿਆ ਸੀ ਅਤੇ ਬੀ.ਡੀ.ਪੀ.ਓ. ਵਲੋਂ ਵੀ ਥਾਣਾ ਪੁਲਿਸ ਚੱਬੇਵਾਲ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਲਈ ਪੱਤਰ ਜਾਰੀ ਕੀਤਾ ਗਿਆ ਸੀ, ਪ੍ਰੰਤੂ ਉਸ ਸਮੇਂ ਵੀ ਦਰੱਖਤਾਂ ਦੀ ਕਟਾਈ ਬੰਦ ਨਹੀਂ ਹੋਈ ਸੀ |
Ad Position 22
No active advertisement
ਪਿਛਲੀ ਖ਼ਬਰ 14 ਦੀ ਬਦਲਾਅ ਰੈਲੀ ਸੂਬੇ 'ਚ ਭਾਜਪਾ ਦੀ ਸਰਕਾਰ ਬਣਾਉਣ ਲਈ ਮੀਲ ਪੱਥਰ ਸਾਬਿਤ ਹੋਵੇਗੀ-ਬੀਬੀ ਜੋਸ਼ ਅਗਲੀ ਖ਼ਬਰ ਸਰਕਾਰ ਦੇ ਯਤਨਾਂ ਸਦਕਾ ਪਾਵਰਕਾਮ ਨੂੰ 2634 ਕਰੋੜ ਦਾ ਹੋਇਆ ਮੁਨਾਫ਼ਾ -ਕਰਮਜੀਤ ਕੌਰ
Ad Position 24