ਗੜ੍ਹਸ਼ੰਕਰ, 7 ਮਾਰਚ (ਧਾਲੀਵਾਲ)-ਰੋਟਰੀ ਕਲੱਬ ਗੜ੍ਹਸ਼ੰਕਰ ਵਲੋਂ ਗੜ੍ਹਸ਼ੰਕਰ-ਸ੍ਰੀ ਅਨੰਦਪੁਰ ਸਾਹਿਬ ਸੜਕ ਦੇ ਕਾਰ ਸੇਵਾ ਵਾਲੇ ਸੰਤਾਂ ਵਲੋਂ ਕਰਵਾਏ ਜਾ ਰਹੇ ਨਿਰਮਾਣ ਵਾਲੇ ਹਿੱਸੇ ਨੂੰ ਹਰਿਆ-ਭਰਿਆ ਬਣਾਉਣ ਲਈ ਮਾਇਕ ਯੋਗਦਾਨ ਪਾਉਣ ਵਾਲੇ ਐੱਨ.ਆਰ.ਆਈਜ਼. ਦੇ ਸਨਮਾਨ 'ਚ ਵਿਸ਼ੇਸ਼ ਸਨਮਾਨ ਕਰਵਾਇਆ ਗਿਆ | ਇੱਥੇ ਹੋਟਲ ਓਇਸਸ ਵਿਖੇ ਕਰਵਾਏ ਗਏ ਸਨਮਾਨ ਸਮਾਗਮ ਦੌਰਾਨ ਕਲੱਬ ਵੱਲੋਂ ਕਲੱਬ ਦੇ ਨਵੇਂ ਮੈਂਬਰ ਬਣੇ ਬਲਕਾਰ ਸਿੰਘ ਹੀਰ ਯੂ.ਐੱਸ.ਏ., ਮਨਮੋਹਨ ਸਿੰਘ ਦਿਆਲ ਕੈਨੇਡਾ, ਗੋਪਾਲ ਕ੍ਰਿਸ਼ਨ ਕੌਸ਼ਲ ਕੈਨੇਡਾ, ਅਵਤਾਰ ਸਿੰਘ ਅਰੋੜਾ ਕੈਨੇਡਾ ਦਾ ਬੈਜ ਪਿੰਨ ਕਰਕੇ ਸਵਾਗਤ ਕੀਤਾ ਗਿਆ | ਇਸ ਮੌਕੇ ਕਲੱਬ ਦੇ ਪ੍ਰਧਾਨ ਰਾਜੇਸ਼ ਮੋਹਨ ਜੋਸ਼ੀ ਦੀ ਅਗਵਾਈ ਹੇਠ ਸਮੂਹ ਮੈਂਬਰਾਂ ਵੱਲੋਂ ਗੜ੍ਹਸ਼ੰਕਰ-ਸ੍ਰੀ ਅਨੰਦਪੁਰ ਸਾਹਿਬ ਸੜਕ 'ਤੇ ਰੁੱਖ ਲਗਾਉਣ ਅਤੇ ਉਨ੍ਹਾਂ ਦੀ ਸੰਭਾਲ ਲਈ ਵੱਡਾ ਮਾਇਕ ਯੋਗਦਾਨ ਪਾਉਣ ਵਾਲੇ ਐੱਨ.ਆਰ.ਆਈਜ਼ ਮੁਖਤਿਆਰ ਸਿੰਘ ਹੈਪੀ ਹੀਰ ਯੂ.ਐੱਸ.ਏ., ਬਲਕਾਰ ਸਿੰਘ ਹੀਰ ਯੂ.ਐੱਸ.ਏ., ਗੋਪਾਲ ਕ੍ਰਿਸ਼ਨ ਕੌਸ਼ਲ ਕੈਨੇਡਾ, ਮਨਮੋਹਨ ਸਿੰਘ ਦਿਆਲ ਕੈਨੇਡਾ, ਸਤਨਾਮ ਸਿੰਘ ਸੰਘਾ ਨਿਊਜ਼ੀਲੈਂਡ, ਤਜਿੰਦਰ ਸਿੰਘ ਮਾਨ ਕੈਨੇਡਾ, ਰਾਕੇਸ਼ ਕੁਮਾਰ ਸਿਮਰਨ ਇੰਡਸਟਰੀਜ਼ ਦਾ ਵਿਸ਼ੇਸ਼ ਸਨਮਾਨ ਕਰਦੇ ਹੋਏ ਉਨ੍ਹਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਗਈ | ਇਸ ਮੌਕੇ ਕਲੱਬ ਦੇ ਸੀਨੀਅਰ ਮੈਂਬਰ ਡਾ. ਹਰਵਿੰਦਰ ਸਿੰਘ ਬਾਠ ਨੇ ਸੜਕ 'ਤੇ ਰੁੱਖ ਲਗਾਉਣ ਸਮੇਂ ਕਲੱਬ ਦੇ ਵਾਤਾਵਰਨ ਸੰਭਾਲ ਸਬੰਧੀ ਕਾਰਜਾਂ 'ਤੇ ਚਾਨਣਾ ਪਾਉਂਦੇ ਹੋਏ ਸਹਿਯੋਗੀਆਂ ਦਾ ਧੰਨਵਾਦ ਕੀਤਾ | ਸਨਮਾਨ ਸਮਾਗਮ 'ਚ ਕਲੱਬ ਵੱਲੋਂ ਪ੍ਰਧਾਨ ਰਾਜੇਸ਼ ਮੋਹਨ ਜੋਸ਼ੀ, ਸੈਕਟਰੀ ਐਡਵੋਕੇਟ ਸੰਜੀਵ ਕੁਮਾਰ ਡੋਡ, ਕੈਸ਼ੀਅਰ ਮੁਕੇਸ਼ ਕਪੂਰ, ਡਾ. ਹਰਵਿੰਦਰ ਸਿੰਘ ਬਾਠ, ਹਰਪ੍ਰੀਤ ਸਿੰਘ ਵਾਲੀਆ, ਇੰਜ. ਸਤਿੰਦਰ ਸਿੰਘ ਸੈਂਹਬੀ, ਐਡਵੋਕੇਟ ਜਸਵੀਰ ਸਿੰਘ ਰਾਏ, ਰਣਜੀਤ ਸਿੰਘ ਖੱਖ, ਅਮਨਦੀਪ ਬੈਂਸ, ਰਾਕੇਸ਼ ਕੁਮਾਰ ਓਹਰੀ ਤੇ ਹੋਰ ਹਾਜ਼ਰ ਸਨ |