ਹੁਸ਼ਿਆਰਪੁਰ, 7 ਮਾਰਚ (ਬਲਜਿੰਦਰਪਾਲ ਸਿੰਘ)-ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਚੱਬੇਵਾਲ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਸਕੂਲ ਕੋਆਰਡੀਨੇਟਰ ਪ੍ਰਵੀਨ ਕੁਮਾਰੀ, ਸਾਇੰਸ ਅਧਿਆਪਕਾ ਕੰਚਨ ਤੇ ਰੋਮਾਂਚਕ ਦੀ ਅਗਵਾਈ ਹੇਠ ਇੱਕ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ | ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੇ ਵੱਖ-ਵੱਖ ਖੇਤਰਾਂ 'ਚ ਔਰਤਾਂ ਦੀ ਮਹੱਤਵਪੂਰਨ ਭੂਮਿਕਾ ਨੂੰ ਦਰਸਾਉਂਦੇ ਹੋਏ ਜਾਗਰੂਕਤਾ ਪੂਰਨ ਅਤੇ ਰਚਨਾਤਮਿਕ ਪੋਸਟਰ ਬਣਾ ਕੇ ਆਪਣੀ ਸਰਗਰਮ ਭਾਗੀਦਾਰੀ ਦਿਖਾਈ | ਅੱਠਵੀਂ ਕਲਾਸ ਦੀਆਂ ਵਿਦਿਆਰਥਣਾਂ ਕਿਰਤ ਕੌਰ ਤੇ ਤਨੀਸ਼ਾ ਦੱਤਾ ਨੇ ਪ੍ਰਭਾਵਸ਼ਾਲੀ ਭਾਸ਼ਣ ਪੇਸ਼ ਕੀਤੇ, ਜੋ ਜਾਣਕਾਰੀ ਭਰਪੂਰ ਅਤੇ ਪ੍ਰੇਰਨਾਦਾਇਕ ਰਹੇ | ਸੈਮੀਨਾਰ ਦੇ ਅੰਤ 'ਚ ਸਕੂਲ ਪਿ੍ੰਸੀਪਲ ਅਮਿਤ ਠਾਕੁਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਖੇਤਰਾਂ ਵਿਚ ਮਹਿਲਾਵਾਂ ਦੀ ਭਾਗੀਦਾਰੀ ਦੇ ਮਹੱਤਵ ਬਾਰੇ ਚਾਨਣ ਪਾਇਆ |