ਭੰਗਾਲਾ, 7 ਮਾਰਚ (ਬਲਵਿੰਦਰਜੀਤ ਸਿੰਘ ਸੈਦੀ)- ਮਾਡਰਨ ਗਰੁੱਪ ਆਫ਼ ਕਾਲਜ ਭੰਗਾਲਾ ਵਿਖੇ ਲੋਕਾਂ ਦੀ ਸੇਵਾ ਵਿਸ਼ੇ ਅਧੀਨ ਇਕ ਵਿਲੱਖਣ ਕੇਸ-ਅਧਾਰਿਤ ਪ੍ਰਤੀਯੋਗਿਤਾ ਦਾ ਸਫਲ ਆਯੋਜਨ ਕੀਤਾ ਗਿਆ | ਇਸ ਮੁਕਾਬਲੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿਚ ਵਿਸ਼ਲੇਸ਼ਣਾਤਮਕ ਸੋਚ, ਸਮੱਸਿਆਵਾਂ ਨੂੰ ਹੱਲ ਕਰਨ ਦੀ ਯੋਗਤਾ ਨੂੰ ਮਜ਼ਬੂਤ ਕਰਨਾ ਸੀ | ਸਮਾਗਮ ਦਾ ਉਦਘਾਟਨ ਸੰਸਥਾ ਦੇ ਚੇਅਰਮੈਨ ਸੁਰਜੀਤ ਸਿੰਘ ਨੇ ਕੀਤਾ, ਜਦਕਿ ਜੱਜ ਪੈਨਲ ਵਿੱਚ ਕੈਂਪਸ ਡਾਇਰੈਕਟਰ ਡਾ. ਵਿਜੇਤਾ ਸ਼ਰਮਾ, ਪਿ੍ੰਸਿਪਲ ਡਾ. ਜਤਿੰਦਰ ਕੁਮਾਰ ਅਤੇ ਹੋਰ ਸੀਨੀਅਰ ਅਧਿਆਪਕ ਸ਼ਾਮਿਲ ਸਨ | ਇਸ ਮੌਕੇ ਕਰਵਾਏ ਗਏ ਮੁਕਾਬਲੇ ਵਿਚ ਪਹਿਲਾ ਸਥਾਨ ਟੀਮ ਡੀ ਨੇ ਹਾਸਲ ਕੀਤਾ, ਜਿਸ ਦੀ ਅਗਵਾਈ ਸੁਖਵੀਰ ਕੌਰ ਨੇ ਕੀਤੀ ਅਤੇ ਟੀਮ ਮੈਂਬਰਾਂ ਵਿੱਚ ਸਿਮਰਨ ਕੌਰ ਅਤੇ ਅੰਕਿਤਾ ਸ਼ਾਮਿਲ ਸਨ | ਦੂਜਾ ਸਥਾਨ ਟੀਮ ਬੀ ਨੇ ਪ੍ਰਾਪਤ ਕੀਤਾ, ਜਿਸ ਦੀ ਟੀਮ ਲੀਡਰ ਬੰਦਨਾ ਸੀ ਅਤੇ ਟੀਮ ਮੈਂਬਰਾਂ ਵਿੱਚ ਰਾਧਿਕਾ, ਮਹਿਮਾ, ਰੌਕੀ, ਨੰਦਿਨੀ ਅਤੇ ਗੀਤਿਕਾ ਸ਼ਾਮਿਲ ਸਨ | ਤੀਜਾ ਸਥਾਨ ਟੀਮ ਈ ਨੇ ਹਾਸਲ ਕੀਤਾ, ਜਿਸ ਦੀ ਅਗਵਾਈ ਫੌਜ਼ੀਆ ਗੁਲਜ਼ਾਰ ਨੇ ਕੀਤੀ ਅਤੇ ਟੀਮ ਮੈਂਬਰਾਂ ਵਿਚ ਮੁਨਤਜ਼ਲ ਮੁਨਤਜ਼ਾ ਜਨ, ਬੁਸ਼ਰਾ ਅੱਬਾਸ, ਨਾਇਲਾ ਅਤੇ ਤਾਬਿਸ਼ ਸ਼ਾਮਿਲ ਸਨ | ਇਨਾਮਾਂ ਦੀ ਵੰਡ ਸੰਸਥਾ ਦੇ ਚੇਅਰਮੈਨ ਸੁਰਜੀਤ ਸਿੰਘ ਵਲੋਂ ਕੀਤੀ ਗਈ | ਇਸ ਮੌਕੇ ਪ੍ਰੋ. ਪਰਵਿੰਦਰ ਸਿੰਘ, ਪ੍ਰੋ. ਸੁਖਜਿੰਦਰ ਸਿੰਘ ਅਤੇ ਸਮੂਹ ਸਟਾਫ ਮੈਂਬਰ ਹੋਏ |