28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਨਾਜਾਇਜ਼ ਮਾਈਨਿੰਗ ਵਿਰੁੱਧ ਇਲਾਕੇ ਦੇ ਲੋਕਾਂ ਦੀ ਹੋਈ ਮੀਟਿੰਗ

Ad Position 21
No active advertisement
ਅਜੀਤ ਡੈਸਕ 09-03-2026
ਹਾਜੀਪੁਰ, 8 ਮਾਰਚ (ਜੋਗਿੰਦਰ ਸਿੰਘ)- ਕੰਡੀ ਖੇਤਰ 'ਚ ਪਿਛਲੇ ਲੰਮੇ ਸਮੇਂ ਤੋਂ ਹੋ ਰਹੀ ਨਾਜਾਇਜ਼ ਮਾਈਨਿੰਗ ਤੇ ਮਾਈਨਿੰਗ ਮਾਫ਼ੀਆ ਵਲੋਂ ਇਲਾਕੇ ਦੇ ਕਿਸਾਨਾਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਦੇ ਵਿਰੋਧ ਵਿਚ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਲਾਕੇ ਦੇ ਪਤਵੰਤਿਆਂ ਦੀ ਵਿਸ਼ੇਸ਼ ਮੀਟਿੰਗ ਰੈਸਟ ਹਾਊਸ ਹਾਜੀਪੁਰ ਵਿਖੇ ਹੋਈ, ਜਿਸ ਵਿਚ ਗੁਰੂ ਨਾਨਕ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਕਿਰਪਾਲ ਸਿੰਘ ਗੇਰਾ, ਅਮਰਜੀਤ ਸਿੰਘ ਢਾਡੇਕਟਵਾਲ, ਸੁਮਿਤ ਡਡਵਾਲ, ਅਨਿਲ ਵਸ਼ਿਸ਼ਟ, ਲਖਵਿੰਦਰ ਸਿੰਘ ਟਿੰਮੀ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਇਲਾਕੇ ਵਿਚ ਪ੍ਰਸ਼ਾਸਨ ਦੀ ਮਿਲੀ ਭੁਗਤ ਨਾਲ ਮਾਈਨਿੰਗ ਮਾਫ਼ੀਆ ਵਲੋਂ ਨਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ ਤੇ ਵਾਹੀਯੋਗ ਜ਼ਮੀਨਾਂ ਬਰਬਾਦ ਕਰਕੇ ਰੱਖ ਦਿੱਤੀਆਂ ਹਨ | ਉਨ•ਾਂ ਕਿਹਾ ਕਿ ਸ਼ਾਹ ਨਹਿਰ ਵਿਭਾਗ ਦੀ ਮਿਲੀ ਭੁਗਤ ਨਾਲ ਮਾਈਨਿੰਗ ਮਾਫ਼ੀਆ ਵਲੋਂ ਸਰਕਾਰੀ ਜ਼ਮੀਨ ਦੀ ਪੁਟਾਈ ਕੀਤੀ ਗਈ ਹੈ ਪਰ ਕੋਈ ਪੁੱਛਣ ਵਾਲਾ ਨਹੀਂ ਹੈ | ਬੁਲਾਰਿਆਂ ਨੇ ਕਿਹਾ ਕਿ ਓਵਰਲੋਡ ਟਿੱਪਰ ਦਿਨ ਰਾਤ ਸੜਕਾਂ ਤੇ ਚੱਲ ਰਹੇ ਹਨ ਤੇ ਹਾਦਸੇ ਹੋ ਰਹੇ ਹਨ ਜਿਸ ਕਰਕੇ ਪਿੰਡਾਂ ਦੇ ਲੋਕਾਂ ਨੇ ਸ਼ਹਿਰ ਨੂੰ ਆਉਣਾ ਘਟਾ ਦਿੱਤਾ ਹੈ ਪਰ ਸਬੰਧਿਤ ਵਿਭਾਗ ਚੁੱਪੀ ਸਾਧੀ ਬੈਠਾ ਹੈ | ਉਨ•ਾਂ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਸਾਂਝਾ ਵਫ਼ਦ ਜ਼ਿਲ•ਾ ਮੈਜਿਸਟਰੇਟ ਨੂੰ ਮਾਈਨਿੰਗ ਤੇ ਓਵਰਲੋਡ ਟਿੱਪਰਾਂ ਦੇ ਸਬੰਧ 'ਚ ਮਿਲੇਗਾ ਤੇ ਸਾਰੀ ਜਾਣਕਾਰੀ ਦਿੱਤੀ ਜਾਵੇਗੀ ਜੇਕਰ ਪ੍ਰਸ਼ਾਸਨ ਵਲੋਂ ਕੋਈ ਸਖ਼ਤ ਕਦਮ ਨਾ ਚੁੱਕੇ ਗਏ ਤਾਂ ਇਲਾਕੇ ਦੇ ਲੋਕਾਂ ਦਾ ਵੱਡਾ ਇਕੱਠ ਕਰਕੇ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ | ਇਸ ਮੌਕੇ ਸੁਖਵਿੰਦਰ ਸਿੰਘ, ਸੰਮੀ ਵਸ਼ਿਸ਼ਟ, ਪਵਨ ਜਵਾਹਰ, ਰੋਹਿਤ ਸਵਰਾਜ, ਰਵੀ ਤਿਵਾੜੀ, ਅਮਰਜੋਤ ਸਿੰਘ ਮੰਡ, ਸੁਭਾਸ਼ ਹੰਦਵਾਲ, ਨਰਿੰਦਰ ਸਿੰਘ, ਸਰਬਜੀਤ ਸਿੰਘ, ਅਨਮੋਲ ਚੌਧਰੀ, ਕੁਨਾਲ ਚੌਧਰੀ, ਕਮਲ ਗਰੇਵਾਲ, ਅਰਜਨ ਤੇ ਰਣਜੀਤ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮੁਕੇਰੀਆਂ ਵਿਖੇ ਮਨਾਏ ਮਹਿਲਾ ਦਿਵਸ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਮਿੱਕੀ ਡੋਗਰਾ ਨੇ ਕੀਤੀ ਸ਼ਿਰਕਤ ਅਗਲੀ ਖ਼ਬਰ ਗੁਰਦੁਆਰਾ ਕਿਲ੍ਹਾ ਅਨੰਦਗੜ੍ਹ ਸਾਹਿਬ ਵਲੋਂ 29 ਨੂੰ ਕਰਵਾਏ ਜਾਣਗੇ ਸਮੂਹਿਕ ਅਨੰਦ ਕਾਰਜ
Ad Position 24