ਮੁਕੇਰੀਆਂ, 8 ਮਾਰਚ (ਰਾਮਗੜ੍ਹੀਆ)-ਮੁਕੇਰੀਆਂ ਕਾਂਗਰਸ ਵਲੋਂ ਸਾਬਕਾ ਵਿਧਾਇਕਾ ਮੈਡਮ ਇੰਦੂ ਬਾਲਾ ਦੇ ਘਰ ਮਹਿਲਾ ਦਿਵਸ ਸਬੰਧੀ ਸਮਾਗਮ ਕਰਵਾਇਆ ਗਿਆ, ਜਿਸ ਵਿਚ ਹਲਕਾ ਇੰਚਾਰਜ ਅਤੇ ਜ਼ਿਲ੍ਹਾ ਪ੍ਰਧਾਨ ਹੁਸ਼ਿਆਰਪੁਰ ਮਿੱਕੀ ਡੋਗਰਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਮੌਕੇ ਮੈਡਮ ਇੰਦੂ ਬਾਲਾ ਨੇ ਮੁੱਖ ਮਹਿਮਾਨ ਮਿੱਕੀ ਡੋਗਰਾ ਦਾ ਉਨ੍ਹਾਂ ਦੇ ਘਰ ਪਹੁੰਚਣ 'ਤੇ ਨਿੱਘਾ ਸਵਾਗਤ ਕੀਤਾ ਗਿਆ | ਇਸ ਮੌਕੇ ਮੈਡਮ ਇੰਦੂ ਬਾਲਾ ਨੇ ਹਲਕੇ ਦੀਆਂ ਮਹਿਲਾਵਾਂ ਨੂੰ 320 ਕੰਬਲ ਵੰਡੇ | ਇਸ ਮੌਕੇ ਮਹਿਲਾਵਾਂ ਦੀਆਂ ਖੇਡਾਂ ਜਿਵੇਂ ਚਾਟੀ ਰੇਸ, ਲੈਮਨ ਰੇਸ, ਸੈਕ ਰੇਸ, ਰੱਸਾ ਕਸੀ ਆਦਿ ਕਰਵਾਈਆਂ ਗਈਆਂ | ਇਸ ਮੌਕੇ ਮਿੱਕੀ ਡੋਗਰਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਔਰਥਾਂ ਨੂੰ ਹਰ ਖੇਤਰ ਵਿਚ ਅੱਗੇ ਵਧਣ ਦੇ ਮੌਕੇ ਮਿਲਣੇ ਚਾਹੀਦੇ ਹਨ | ਉਨ੍ਹਾਂ ਕਿਹਾ ਕਿ ਜੇਕਰ ਔਰਤ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੁੰਦੀ ਹੈ ਤਾਂ ਸਾਰਾ ਸਮਾਜ ਆਪਣੇ ਆਪ ਸਹੀ ਦਿਸ਼ਾ ਵੱਲ ਜਾਣਾ ਸ਼ੁਰੂ ਕਰ ਦਿੰਦਾ ਹੈ | ਇਸ ਮੌਕੇ ਬਲਾਕ ਮੁਕੇਰੀਆਂ ਦੇ ਪ੍ਰਧਾਨ ਰਵਿੰਦਰ ਸਿੰਘ, ਹਾਜੀਪੁਰ ਦੇ ਬਲਾਕ ਪ੍ਰਧਾਨ ਕਿਸ਼ੋਰੀ ਲਾਲ, ਸਭਿਆ ਸਾਂਚੀ, ਮਾ. ਰਮੇਸ਼, ਪ੍ਰੋ. ਗੁਰਦਿਆਲ ਸਿੰਘ, ਸਾਬਕਾ ਪ੍ਰਧਾਨ ਕਮਲਜੀਤ ਸਿੰਘ, ਬਲਵਿੰਦਰ ਸਿੰਘ, ਲਲਿਤ ਗਿੱਲ, ਐਮ. ਸੀ. ਵਿਨੋਦ ਕੁਮਾਰ, ਸੁਨੀਲ ਮਹੰਤ, ਬਲਵਿੰਦਰ ਬਿੰਦਾ, ਅਜੇ ਅਗਰਵਾਲ, ਕਪਿਲ, ਬਿੱਟੂ ਵਾਲੀਆ, ਰਾਮ ਦਾਸ, ਸਨੀ ਭਾਰਦਵਾਜ ਸਰਪੰਚ, ਡਾ. ਕਰਤਾਰ ਸਿੰਘ, ਹੈਪੀ, ਨਰਿੰਦਰ ਸਿੰਘ, ਹਰਮੇਸ਼ ਕੁਮਾਰੀ, ਲਖਵਿੰਦਰ ਸਿੰਘ, ਨੇਹਾ ਕੁਮਾਰੀ, ਸੰਗੀਤਾ ਰਾਣੀ, ਇੰਦਰਜੀਤ ਕੌਰ, ਸੰਚਿਤ ਸ਼ਰਮਾ, ਈਨ ਬੰਸਲ, ਰਿਧੀ ਮੈਣੀ, ਬਿੰਦੂ ਅਰੋੜਾ, ਚੈਰੀ ਐੱਮ. ਸੀ., ਹੈਪੀ ਸੰਧਵਾਲ ਹਾਜੀਪੁਰ ਤੇ ਮਾ. ਦਵਿੰਦਰ ਆਦਿ ਹਾਜ਼ਰ ਸਨ |