28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

21ਵੇਂ ਮਹਿੰਦਰ ਸਿੰਘ ਗਿੱਲ ਯਾਦਗਾਰੀ ਕੈਂਪ 'ਚ 4 ਹਜ਼ਾਰ ਤੋਂ ਵਧੇਰੇ ਮਰੀਜ਼ਾਂ ਦੀ ਜਾਂਚ

Ad Position 21
No active advertisement
ਅਜੀਤ ਡੈਸਕ 09-03-2026
ਗੜ੍ਹਸ਼ੰਕਰ, 8 ਮਾਰਚ (ਧਾਲੀਵਾਲ)-ਕੈਨੇਡਾ ਨਿਵਾਸੀ ਸਮਾਜ ਸੇਵੀ ਹਰਗੁਰਚੇਤ ਸਿੰਘ ਗਿੱਲ ਤੇ ਬਲਦੀਪ ਸਿੰਘ ਗਿੱਲ ਕੈਨੇਡਾ ਵਲੋਂ ਮਾਤਾ ਸੁਰਜੀਤ ਕੌਰ ਜੀ ਦੇ ਆਸ਼ੀਰਵਾਦ ਨਾਲ ਆਪਣੇ ਪਿਤਾ ਸਵਰਗੀ ਮਹਿੰਦਰ ਸਿੰਘ ਗਿੱਲ ਦੀ ਯਾਦ ਵਿਚ 21ਵਾਂ ਵਿਸ਼ਾਲ ਮੈਡੀਕਲ ਕੈਂਪ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਪਿੰਡ ਅਕਾਲਗੜ੍ਹ ਵਿਖੇ ਲਗਾਇਆ ਗਿਆ | ਕੈਂਪ ਪ੍ਰਬੰਧਕ ਬਲਦੀਪ ਸਿੰਘ ਗਿੱਲ ਕੈਨੇਡਾ ਅਤੇ ਪਰਵਿੰਦਰ ਸਿੰਘ ਸੰਘਾ ਕੈਨੇਡਾ ਦੀ ਦੇਖ-ਰੇਖ ਹੇਠ ਲਗਾਏ ਗਏ ਕੈਂਪ ਵਿਚ ਗੁਰੂ ਨਾਨਕ ਮਿਸ਼ਨ ਹਸਪਤਾਲ ਜਲੰਧਰ ਦੇ ਮਾਹਿਰ ਡਾਕਟਰਾਂ ਦੀ ਟੀਮ ਵਲੋਂ ਅੱਖਾਂ ਅਤੇ ਹੋਰ ਵੱਖ-ਵੱਖ ਬਿਮਾਰੀਆਂ ਦੇ ਮਰੀਜ਼ਾਂ ਦੀ ਜਾਂਚ ਕੀਤੀ ਗਈ | ਕੈਂਪ ਵਿਚ 4000 ਤੋਂ ਵਧੇਰੇ ਮਰੀਜ਼ਾਂ ਦੀ ਜਾਂਚ ਕੀਤੀ ਗਈ ਜਿਨ੍ਹਾਂ ਵਿਚੋਂ ਅੱਖਾਂ ਦੇ ਆਪ੍ਰੇਸ਼ਨਾਂ ਲਈ ਕਰੀਬ 700, ਐਨਕਾਂ ਲਈ 1880, ਪਿੱਤੇ ਦੇ ਆਪ੍ਰੇਸ਼ਨ ਲਈ 15, ਔਰਤਾਂ ਦੇ ਆਪ੍ਰੇਸ਼ਨ ਲਈ 15, ਹੱਡੀਆਂ ਦੇ ਆਪ੍ਰੇਸ਼ਨ 3 ਅਤੇ ਰਸੌਲ਼ੀਆਂ ਦੇ ਆਪ੍ਰੇਸ਼ਨ ਲਈ ਮਰੀਜ਼ ਚੁਣੇ ਗਏ | ਕੈਂਪ ਦੌਰਾਨ ਨੂੰ ਮੁਫ਼ਤ ਦਵਾਈਆਂ ਦਿੱਤੀਆਂ | ਕੈਂਪ ਵਿਚ ਈ.ਸੀ.ਜੀ., ਐਕਸ-ਰੇ ਆਦਿ ਦੀ ਸੁਵਿਧਾ ਵੀ ਦਿੱਤੀ ਗਈ | ਕੈਂਪ ਦਾ ਉਦਘਾਟਨ ਸਾਬਕਾ ਵਿਧਾਇਕ ਤੇ ਸ਼੍ਰੋਮਣੀ ਕਮੇਟੀ ਮੈਂਬਰ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਵਲੋਂ ਬਲਦੀਪ ਸਿੰਘ ਗਿੱਲ, ਸਾਬਕਾ ਵਿਧਾਇਕ ਮੋਹਣ ਸਿੰਘ ਬੰਗਾ, ਜਸਪਾਲ ਸਿੰਘ ਜਾਡਲੀ ਤੇ ਹੋਰ ਸ਼ਖ਼ਸੀਅਤਾਂ ਦੀ ਹਾਜ਼ਰੀ ਵਿਚ ਕੀਤਾ ਗਿਆ | ਕੈਂਪ ਦੌਰਾਨ ਵਿਸ਼ੇਸ਼ ਤੌਰ 'ਤੇ ਪਹੁੰਚੇ ਮੈਂਬਰ ਪਾਰਲੀਮੈਂਟ ਮਲਵਿੰਦਰ ਸਿੰਘ ਕੰਗ ਨੇ ਕੈਂਪ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਂਦੇ ਹੋਏ ਬਲਦੀਪ ਸਿੰਘ ਗਿੱਲ ਅਤੇ ਗਿੱਲ ਪਰਿਵਾਰ ਦੇ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ | ਮਲਵਿੰਦਰ ਸਿੰਘ ਕੰਗ ਨੇ ਆਪਣੇ ਅਖ਼ਤਿਆਰੀ ਫ਼ੰਡ ਵਿਚੋਂ ਪਿੰਡ ਦੀ ਡਿਸਪੈਂਸਰੀ ਲਈ 5 ਲੱਖ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ | ਕੈਂਪ ਵਿਚ ਅਦਾਕਾਰ ਗੁਰਪ੍ਰੀਤ ਘੁੱਗੀ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਕੈਂਪ ਵਿਚ ਬਾਬਾ ਨਾਗਰ ਸਿੰਘ ਤਰਨਾ ਦਲ ਹਰੀਆਂ ਵੇਲਾਂ ਵਾਲਿਆਂ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਦਿਆਂ ਗਿੱਲ ਪਰਿਵਾਰ ਦੇ ਉਦਮ ਦੀ ਪ੍ਰਸੰਸਾ ਕੀਤੀ | ਭਾਜਪਾ ਦੀ ਹਲਕਾ ਗੜ੍ਹਸ਼ੰਕਰ ਤੋਂ ਇੰਚਾਰਜ ਨਿਮਿਸ਼ਾ ਮਹਿਤਾ ਨੇ ਕੈਂਪ 'ਚ ਹਾਜ਼ਰੀ ਲਵਾਉਂਦੇ ਹੋਏ ਗਿੱਲ ਪਰਿਵਾਰ ਵਲੋਂ ਸੈਂਕੜੇ ਮਰੀਜ਼ਾਂ ਦਾ ਇਲਾਜ ਕਰਵਾਉਣ ਦੇ ਭਲਾਈ ਦੇ ਕਾਰਜ ਦੀ ਸ਼ਲਾਘਾ ਕੀਤੀ | ਬਲਦੀਪ ਸਿੰਘ ਗਿੱਲ ਨੇ ਕੈਂਪ ਵਿਚ ਪਹੁੰਚੀਆਂ ਸਮੁੱਚੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ | ਕੈਂਪ ਦੌਰਾਨ ਅਦਾਕਾਰ ਕਰਮਜੀਤ ਅਨਮੋਲ, ਸਾਬਕਾ ਵਿਧਾਇਕ ਮੋਹਣ ਸਿੰਘ ਬੰਗਾ, ਅਕਾਲੀ ਆਗੂ ਜਸਪਾਲ ਸਿੰਘ ਜਾਡਲੀ, ਗੁਰਸ਼ਰਨ ਸਿੰਘ ਛੀਨਾ ਚੇਅਰਮੈਨ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ, ਏ.ਆਈ.ਜੀ. ਅਮਰਜੀਤ ਸਿੰਘ ਬਾਜਵਾ, ਐੱਸ.ਪੀ. ਨਵਨੀਤ ਸਿੰਘ ਮਾਹਲ, ਨਵਰਾਜ ਸਿੰਘ, ਸਿਕੰਦਰ ਸਿੰਘ ਵਲਟੋਹਾ, ਪਰਵਿੰਦਰ ਸਿੰਘ ਸੰਘਾ ਕੈਨੇਡਾ, ਹਰਜੀਤ ਸਿੰਘ ਭਾਤਪੁਰ, ਰਜਿੰਦਰ ਸਿੰਘ ਚੱਕ ਸਿੰਘਾ, ਡਾ. ਹਰਵਿੰਦਰ ਸਿੰਘ ਬਾਠ, ਰਜਿੰਦਰ ਸਿੰਘ ਸ਼ੂਕਾ, ਇਕਬਾਲ ਸਿੰਘ ਖੇੜਾ, ਕੁਲਦੀਪ ਸਿੰਘ ਜੱਸਲ, ਕੰਵਲਜੋਤ ਸਿੰਘ ਜੱਸਲ, ਤਰਨਵੀਰ ਸਿੰਘ ਬੈਂਸ ਧਮਾਈ, ਸਤਨਾਮ ਸਿੰਘ ਸੰਘਾ ਨਿਊਜ਼ੀਲੈਂਡ, ਮੁਖ਼ਤਿਆਰ ਸਿੰਘ ਹੈਪੀ ਹੀਰਾ, ਮਨਮੋਹਨ ਸਿੰਘ ਦਿਆਲ, ਗੋਪਾਲ ਕ੍ਰਿਸ਼ਨ ਕੌਸ਼ਲ, ਵਿਕੀ ਹੀਰ, ਬਲਵੀਰ ਸਿੰਘ ਚੰਗਿਆੜਾ, ਅਮਰਜੀਤ ਸਿੰਘ ਧਾਮੀ ਯੂ.ਕੇ., ਅਵਤਾਰ ਸਿੰਘ ਅਰੋੜਾ, ਪਿ੍ੰਸੀਪਲ ਤਰਸੇਮ ਸਿੰਘ ਭਿੰਡਰ, ਹਰਸ਼ ਲਾਲੀ ਕੈਨੇਡਾ, ਅਰਵਿੰਦਰ ਸਿੰਘ ਕੁੱਕੜਾ, ਅਮਰੀਕ ਹਮਰਾਜ਼, ਜੀਤਾ ਪੁਰੇਵਾਲ, ਦਲਜੀਤ ਸਿੰਘ ਬੈਂਸ ਖ਼ੁਰਦ ਕਾਰ ਸੇਵਾ ਕਿਲ੍ਹਾ ਆਨੰਦਗੜ੍ਹ, ਬਿੰਦ ਸਿੰਘ, ਨਰਿੰਦਰ ਪਾਲ ਸਿੰਘ ਗਿੱਲ, ਮਾ. ਬਲਵੀਰ ਸਿੰਘ, ਜਸਵੀਰ ਸਿੰਘ ਸੋਢੀ, ਸੂਬਾ ਸਿੰਘ ਸੰਧੂ, ਬਲਵਿੰਦਰ ਸਿੰਘ ਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਹੋਈਆਂ |
Ad Position 22
No active advertisement
ਪਿਛਲੀ ਖ਼ਬਰ ਵਿਮੈਨ ਕਾਲਜ ਚੱਬੇਵਾਲ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਅਗਲੀ ਖ਼ਬਰ ਮੁਕੇਰੀਆਂ ਵਿਖੇ ਮਨਾਏ ਮਹਿਲਾ ਦਿਵਸ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਮਿੱਕੀ ਡੋਗਰਾ ਨੇ ਕੀਤੀ ਸ਼ਿਰਕਤ
Ad Position 24