ਚੱਬੇਵਾਲ, 8 ਮਾਰਚ (ਰਾਜੀਵ ਭਾਰਦਵਾਜ)-ਸ੍ਰੀ ਗੁਰੂ ਹਰਿ ਰਾਇ ਸਾਹਿਬ ਕਾਲਜ ਫ਼ਾਰ ਵਿਮੈਨ ਚੱਬੇਵਾਲ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਗਿਆ | ਇਸ ਮੌਕੇ ਬੀਬੀ ਜਸਵਿੰਦਰ ਕੌਰ ਯੂ.ਕੇ. ਨੇ ਮੁੱਖ ਮਹਿਮਾਨ, ਬੀਬੀ ਯਸ਼ਪਾਲ ਕੌਰ ਖ਼ਾਲਸਾ (ਕੈਨੇਡਾ) ਤੇ ਬੀਬੀ ਹਰਦੀਪ ਕੌਰ ਸੰਧੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਕਾਲਜ ਪਹੁੰਚਣ 'ਤੇ ਪਿ੍ੰਸੀਪਲ ਤੇ ਸਟਾਫ਼ ਵਲੋਂ ਉਨ੍ਹਾਂ ਨੂੰ ਫੁੱਲਾਂ ਦੇ ਗੁਲਦਸਤੇ ਦੇ ਕੇ ਨਿੱਘਾ ਸਵਾਗਤ ਕੀਤਾ ਗਿਆ | ਇਸ ਮੌਕੇ ਕਾਲਜ ਦੀਆਂ ਬੱਚੀਆਂ ਵੱਲੋਂ ਇਸ ਦਿਵਸ ਬਾਰੇ ਕਵਿਤਾਵਾਂ ਅਤੇ ਭਾਸ਼ਣ ਰਾਹੀਂ ਜਾਣਕਾਰੀ ਦਿੱਤੀ ਗਈ | ਡਾ. ਮਨਜੀਤ ਕੌਰ ਨੇ ਦੱਸਿਆ ਕਿ ਜਥੇਦਾਰ ਸੰਤ ਬਾਬਾ ਨਿਹਾਲ ਸਿੰਘ (ਹਰੀਆਂ ਵੇਲਾਂ) ਦੇ ਇਸ ਕਾਲਜ ਦਾ ਉਦੇਸ਼ ਹੀ ਉੱਚ ਵਿੱਦਿਆ ਦੁਆਰਾ ਅÏਰਤਾਂ ਦੇ ਪੱਧਰ ਨੂੰ ਉੱਚਾ ਚੁੱਕਣਾ ਹੈ ਅਤੇ ਉਸੇ ਮਕਸਦ ਨੂੰ ਪੂਰਾ ਕਰਨ ਵਾਸਤੇ ਸ੍ਰੀ ਗੁਰੂ ਹਰਿ ਰਾਇ ਸਾਹਿਬ ਕਾਲਜ ਤੇ ਸਕੂਲ ਦੋਵੇਂ ਸੰਸਥਾਵਾਂ ਇਲਾਕੇ ਨੂੰ ਉਨ੍ਹਾਂ ਦੀ ਮਹਾਨ ਦੇਣ ਹਨ | ਇਸ ਮੌਕੇ ਬੀਬੀ ਯਸ਼ਪਾਲ ਕੌਰ ਖ਼ਾਲਸਾ ਨੇ ਸਮੂਹ ਸਟਾਫ਼ ਤੇ ਬੱਚੀਆਂ ਨੂੰ ਮਹਿਲਾ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਇਹ ਕੇਵਲ ਇਕ ਤਰੀਕ ਜਾਂ ਮਿਤੀ ਨਹੀਂ ਸਗੋਂ ਸਮਾਨਤਾ ਦੀ ਦਿਸ਼ਾ ਵਿਚ ਮਜ਼ਬੂਤ ਸੰਦੇਸ਼ ਹੈ | ਯੂ ਕੇ ਤੋਂ ਪਹੁੰਚੇ ਖ਼ਾਸ ਮਹਿਮਾਨ ਬੀਬੀ ਜਸਵਿੰਦਰ ਕੌਰ ਨੇ ਇਸ ਮੌਕੇ ਆਪਣੀ ਜ਼ਿੰਦਗੀ ਨਾਲ ਜੁੜੇ ਕਈ ਖ਼ਾਸ ਪਲਾਂ ਨੂੰ ਸਭਨਾਂ ਨਾਲ ਸਾਂਝਾ ਕੀਤਾ | ਵਿਸ਼ੇਸ਼ ਮਹਿਮਾਨ ਬੀਬੀ ਹਰਦੀਪ ਕੌਰ ਸੰਧੂ ਨੇ ਇਸ ਪ੍ਰੋਗਰਾਮ ਦੀ ਪਿ੍ੰਸੀਪਲ ਡਾ: ਮਨਜੀਤ ਕੌਰ ਤੇ ਸਟਾਫ਼ ਨੂੰ ਵਧਾਈ ਦਿੱਤੀ ਤੇ ਸਭਨਾਂ ਦਾ ਧੰਨਵਾਦ ਕੀਤਾ |