ਚੱਬੇਵਾਲ, 8 ਮਾਰਚ (ਰਾਜੀਵ ਭਾਰਦਵਾਜ)-ਕਸਬਾ ਚੱਬੇਵਾਲ ਵਿਖੇ ਹੁਸ਼ਿਆਰਪੁਰ-ਚੰਡੀਗੜ੍ਹ ਮੁੱਖ ਮਾਰਗ ਤੇ ਕੈਂਟਰ ਤੇ ਕਾਰ ਦੀ ਟੱਕਰ ਹੋਣ ਨਾਲ ਕਾਰ ਸਵਾਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ | ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਕਰੀਬ 9 ਵਜੇ ਚੱਬੇਵਾਲ ਪੁਲਿਸ ਥਾਣੇ ਦੇ ਨਜ਼ਦੀਕ ਹੁਸ਼ਿਆਰਪੁਰ-ਚੰਡੀਗੜ ਮੁੱਖ ਮਾਰਗ ਤੇ ਹੁਸ਼ਿਆਰਪੁਰ ਵੱਲੋਂ ਬਾਂਸਾਂ ਦਾ ਭਰਿਆ ਟਰੱਕ ਨੰਬਰ ਪੀ.ਬੀ.06.ਬੀ.ਏ.2312 ਮਾਹਿਲਪੁਰ ਵੱਲ ਨੂੰ ਜਾ ਰਿਹਾ ਸੀ ਅਤੇ ਦਿੱਲੀ ਏਅਰਪੋਰਟ ਤੋਂ ਤਿੰਨ ਸਵਾਰੀਆਂ ਲੈ ਕੇ ਕਾਰ ਨੰਬਰ ਪੀ ਬੀ 01 ਈ 9750 ਹੁਸ਼ਿਆਰਪੁਰ ਨੂੰ ਜਾ ਰਹੀ ਸੀ ਦੀ ਸਾਈਡ ਤੋਂ ਟੱਕਰ ਹੋ ਗਈ | ਕਾਰ ਸਵਾਰ ਤਿੰਨ ਸਵਾਰੀਆਂ ਵਿਚੋਂ ਦੋ ਦੇ ਗੰਭੀਰ ਸੱਟਾਂ ਲੱਗੀਆਂ ਜਿਨ੍ਹਾਂ ਨੂੰ ਤੁਰੰਤ ਹੁਸ਼ਿਆਰਪੁਰ ਹਸਪਤਾਲ ਪਹੁੰਚਾਇਆ ਗਿਆ | ਕਾਰ ਦੇ ਡਰਾਈਵਰ ਵੀਤਨਪਾਲ ਨੇ ਦੱਸਿਆ ਕਿ ਉਸਦੇ ਵੀ ਗੁੱਝੀਆਂ ਸੱਟਾਂ ਵੱਜੀਆਂ | ਕੈਂਟਰ ਵਿਚ ਭਰੇ ਸਾਰੇ ਬਾਂਸ ਮੁੱਖ ਮਾਰਗ ਤੇ ਖਿੱਲਰ ਗਏ ਅਤੇ ਟਰੈਫ਼ਿਕ ਜਾਮ ਹੋ ਗਿਆ |