29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਔਰਤਾਂ ਨੂੰ ਹਰ ਖੇਤਰ 'ਚ ਅੱਗੇ ਵਧਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ- ਐਡ. ਸਿੱਧੂ

Ad Position 21
No active advertisement
ਅਜੀਤ ਡੈਸਕ 09-03-2026
ਰਾਮਗੜ੍ਹ ਸੀਕਰੀ, 8 ਮਾਰਚ (ਕਟੋਚ)-ਅੱਜ ਦੀ ਔਰਤ ਆਤਮ ਨਿਰਭਰ, ਆਤਮ ਵਿਸ਼ਵਾਸੀ ਤੇ ਜਾਗਰੂਕ ਹੈ | ਉਹ ਆਪਣੇ ਅਧਿਕਾਰਾਂ ਨੂੰ ਸਮਝਦੀ ਹੈ ਅਤੇ ਸਮਾਜ ਦੇ ਵਿਕਾਸ ਵਿਚ ਮਹੱਤਵਪੂਰਨ ਭੂਮਿਕਾ ਨਿਭਾਅ ਰਹੀ ਹੈ | ਨਾਰੀ ਦਿਵਸ ਤੇ ਆਪਣੇ ਵਿਚਾਰ ਪ੍ਰਗਟਾਉਂਦਿਆਂ ਭਾਜਪਾ ਆਗੂ ਐਡ. ਰਾਜਗੁਲਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਨਾਰੀ ਮਮਤਾ ਦੀ ਮੂਰਤ, ਹਿੰਮਤ ਦੀ ਪ੍ਰਤੀਕ ਅਤੇ ਪ੍ਰੇਮ ਦਾ ਸਾਗਰ ਹੈ | ਇਕ ਔਰਤ ਪਰਿਵਾਰ ਹੀ ਨਹੀਂ ਪੂਰੇ ਸਮਾਜ ਨੂੰ ਸੰਵਾਰਨ ਦੀ ਸ਼ਕਤੀ ਰੱਖਦੀ ਹੈ | ਨਾਰੀ ਹਰ ਰੂਪ ਵਿਚ ਅਨਮੋਲ-ਮਾਂ, ਭੈਣ, ਬੇਟੀ ਜਾਂ ਪਤਨੀ, ਨਾਰੀ ਸ਼ਕਤੀ ਦੀ ਪ੍ਰਤੀਕ ਹੈ, ਉਸ ਦੇ ਬਿਨਾਂ ਜੀਵਨ ਅਧੂਰਾ ਹੈ | ਇਸ ਲਈ ਸਾਨੂੰ ਔਰਤਾਂ ਨੂੰ ਹਰ ਖੇਤਰ ਵਿਚ ਅੱਗੇ ਵਧਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ | ਐਡਵੋਕੇਟ ਸਿੱਧੂ ਨੇ ਸਮਾਜ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਸਹੀ ਮਾਅਨਿਆਂ ਵਿਚ ਉਹੀ ਸਮਾਜ ਵਿਕਸਿਤ ਕਹਾਉਂਦਾ ਹੈ ਜਿੱਥੇ ਔਰਤਾਂ ਨੂੰ ਬਰਾਬਰ ਅਧਿਕਾਰ ਅਤੇ ਸਨਮਾਨ ਪ੍ਰਾਪਤ ਹੁੰਦਾ ਹੈ |
Ad Position 22
No active advertisement
ਪਿਛਲੀ ਖ਼ਬਰ ਮੁਲਾਜ਼ਮ-ਪੈਨਸ਼ਨਰ ਸਾਂਝਾ ਫ਼ਰੰਟ ਵਲੋਂ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਕੈਂਟਰ ਤੇ ਕਾਰ ਦੀ ਟੱਕਰ 'ਚ ਕਾਰ ਸਵਾਰ ਜ਼ਖ਼ਮੀ
Ad Position 24