ਮਾਹਿਲਪੁਰ,8 ਮਾਰਚ (ਰਜਿੰਦਰ ਸਿੰਘ)-ਪੰਜਾਬ ਸਰਕਾਰ ਵੱਲੋਂ ਲਗਾਤਾਰ ਮੁਲਾਜ਼ਮ-ਪੈਨਸ਼ਨਰ ਮੰਗਾਂ ਪ੍ਰਤੀ ਅਪਣਾਈ ਟਾਲਮਟੋਲ ਦੀ ਨੀਤੀ ਦੇ ਵਿਰੋਧ ਵਿਚ ਮੁਲਾਜ਼ਮ-ਪੈਨਸ਼ਨਰ ਸਾਂਝਾ ਫ਼ਰੰਟ ਦੀ ਸੂਬਾ ਕਮੇਟੀ ਵਲੋਂ ਮਾਹਿਲਪੁਰ ਵਿਖੇ ਰੋਸ ਪ੍ਰਦਰਸ਼ਨ ਕਰਦੇ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਉਪਰੰਤ ਚੰਡੀਗੜ੍ਹ ਵਿਧਾਨ ਸਭਾ ਦੇ ਘਿਰਾਓ ਲਈ ਵੱਡੀ ਗਿਣਤੀ ਵਿਚ ਮੁਲਾਜ਼ਮ-ਪੈਨਸ਼ਨਰ ਬਲਾਕ ਦਾ ਕਾਫ਼ਲਾ ਪ੍ਰਧਾਨ ਨਰਿੰਦਰ ਅਜਨੋਹਾ, ਮੱਖਣ ਸਿੰਘ ਲੰਗੇਰੀ, ਮਲਕੀਤ ਸਿੰਘ ਬਾਹੋਵਾਲ, ਅਮਰਜੀਤ ਕੁਮਾਰ ਨੰਗਲ ਖਿਲਾੜੀਆਂ, ਪਰਮਜੀਤ ਕਾਤਿਬ ਤੇ ਕਮਲਜੀਤ ਕੌਰ ਖੜੌਦੀ ਦੀ ਅਗਵਾਈ ਵਿਚ ਰਵਾਨਾ ਹੋਇਆ | ਆਗੂਆਂ ਨੇ ਇਸ ਮੌਕੇ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਮੁਲਾਜ਼ਮਾਂ, ਪੈਨਸ਼ਨਰਾਂ, ਮਜ਼ਦੂਰਾਂ ਅਤੇ ਆਮ ਕਿਰਤੀ ਲੋਕਾਂ ਦਾ ਆਰਥਿਕ ਸ਼ੋਸ਼ਣ ਕਰ ਰਹੀ ਹੈ | ਹੱਕੀ ਅਤੇ ਜਾਇਜ਼ ਮੰਗਾਂ ਨੂੰ ਹੱਲ ਨਹੀਂ ਕਰ ਰਹੀ ਅਤੇ ਨਾ ਹੀ ਸਰਕਾਰ ਉਪਰੋਕਤ ਮੰਗਾਂ ਪ੍ਰਤੀ ਗੰਭੀਰ ਹੈ | ਇਸ ਮੌਕੇ ਕਿਸਾਨ ਆਗੂ ਰਾਜਵਿੰਦਰ ਭਾਮ, ਜਸਵਿੰਦਰ ਭਾਮ, ਰਾਮ ਆਸਰਾ, ਜੈਰਾਮ ਬਾੜੀਆਂ, ਬਖਤਾਵਰ ਸਿੰਘ, ਕਾਮਰੇਡ ਲਹਿੰਬਰ ਰਹੱਲੀ, ਗਿਆਨ ਚੰਦ ਹੰਦੋਵਾਲ, ਗੁਰਮੁਖ ਸਿੰਘ, ਕਰਮਵੀਰ, ਹਰਮਨੋਜ ਕੁਮਾਰ, ਗੁਰਮੀਤ ਸਿੰਘ, ਮਨਜੀਤ ਸਿੰਘ, ਅਸ਼ੋਕ ਕੁਮਾਰ, ਅਜੇ ਕੁਮਾਰ, ਧਰਮ ਚੰਦ, ਪ੍ਰਸ਼ੋਤਮ ਲਾਲ, ਮਨਜਿੰਦਰ ਸਿੰਘ, ਸਰਬਜੀਤ ਸਿੰਘ, ਹਰਵਿੰਦਰ ਸਿੰਘ, ਸਤਵੀਰ ਕੌਰ, ਜਸਪ੍ਰੀਤ ਕੌਰ,ਪ੍ਰਦੀਪ ਕੌਰ, ਜੀਵਨ, ਕੁਲਵਿੰਦਰ ਕੌਰ, ਹਰਬੰਸ ਕੌਰ, ਯਮੁਨਾ, ਗੁਰਵਿੰਦਰ ਕੌਰ, ਜਸਵੀਰ ਤੇ ਆਸ਼ਾ ਆਦਿ ਹਾਜ਼ਰ ਸਨ |