29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਡਾ. ਦਲਜੀਤ ਸਿੰਘ ਦਾ ਸੈਂਕੜੇ ਨਮ ਅੱਖਾਂ ਨਾਲ ਕੀਤਾ ਅੰਤਿਮ ਸੰਸਕਾਰ

Ad Position 21
No active advertisement
ਅਜੀਤ ਡੈਸਕ 09-03-2026
ਟਾਂਡਾ ਉੜਮੁੜ, 8 ਮਾਰਚ (ਭਗਵਾਨ ਸਿੰਘ ਸੈਣੀ)-ਟਾਂਡਾ ਇਲਾਕੇ ਦੇ ਪ੍ਰਸਿੱਧ ਡਾਕਟਰ ਦਲਜੀਤ ਸਿੰਘ ਦਾ ਸੈਂਕੜੇ ਨਾਮ ਅੱਖਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ | ਉਨ੍ਹਾਂ ਦੇ ਅਚਾਨਕ ਦੇਹਾਂਤ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਪੈਦਾ ਹੋ ਗਈ ਹੈ | ਅੰਤਿਮ ਸੰਸਕਾਰ ਸਮੇਂ ਭਾਰੀ ਗਿਣਤੀ ਵਿਚ ਲੋਕ ਨਮ ਅੱਖਾਂ ਨਾਲ ਉਨ੍ਹਾਂ ਨੂੰ ਅੰਤਿਮ ਵਿਦਾਈ ਦੇਣ ਲਈ ਪਹੁੰਚੇ | ਇਸ ਮੌਕੇ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਆਗੂਆਂ ਤੋਂ ਇਲਾਵਾ ਡਾਕਟਰੀ ਭਾਈਚਾਰੇ ਦੇ ਕਈ ਮੈਂਬਰ ਵੀ ਮੌਜੂਦ ਸਨ | ਸਾਰੇ ਹਾਜ਼ਰੀਨਾਂ ਨੇ ਡਾਕਟਰ ਦਲਜੀਤ ਸਿੰਘ ਦੀਆਂ ਸਮਾਜ ਪ੍ਰਤੀ ਦਿੱਤੀਆਂ ਸੇਵਾਵਾਂ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੱਤੀ | ਡਾ. ਗੁਰਜੀਤ ਸਿੰਘ ਨੇ ਆਪਣੀ ਜ਼ਿੰਦਗੀ ਦੌਰਾਨ ਮਰੀਜ਼ਾਂ ਦੀ ਨਿਸ਼ਕਾਮ ਸੇਵਾ ਕੀਤੀ ਅਤੇ ਸਮਾਜ ਵਿਚ ਆਪਣੀ ਵੱਖਰੀ ਪਹਿਚਾਣ ਬਣਾਈ | ਉਨ੍ਹਾਂ ਦੇ ਚਲੇ ਜਾਣ ਨਾਲ ਇਲਾਕੇ ਨੂੰ ਪੈਦਾ ਹੋਇਆ ਘਾਟਾ ਕਦੇ ਪੂਰਾ ਨਹੀਂ ਹੋ ਸਕੇਗਾ | ਉਨ੍ਹਾਂ ਦੇ ਅੰਤਿਮ ਸੰਸਕਾਰ ਮੌਕੇ ਸਾਬਕਾ ਮੰਤਰੀ ਚੌਧਰੀ ਬਲਬੀਰ ਸਿੰਘ ਮਿਆਣੀ, ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਲੱਖੀ ਸ਼੍ਰੋਮਣੀ ਅਕਾਲੀ ਦਲ, ਜ਼ਿਲ੍ਹਾ ਪਰਿਸ਼ਦ ਮੈਂਬਰ ਰਜਿੰਦਰ ਸਿੰਘ ਮਾਰਸ਼ਲ ਸਾਬਕਾ ਚੇਅਰਮੈਨ ਹਰਮੀਤ ਅÏਲਖ, ਰਿਟਾਇਰਡ ਨਾਇਬ ਤਹਿਸੀਲਦਾਰ ਨਿਰਮਲ ਸਿੰਘ, ਡਾਕਟਰ ਲਵਪ੍ਰੀਤ ਸਿੰਘ ਪਾਬਲਾ, ਜੁਗਲ ਕਿਸ਼ੋਰ ਭਾਗੀਆ, ਡਾਕਟਰ ਕੇਵਲ ਸਿੰਘ, ਮਾ. ਵਿਸਾਖਾ ਸਿੰਘ, ਜਗਦੀਪ ਸਿੰਘ, ਜਸਵਿੰਦਰ ਸਿੰਘ, ਹਰਿੰਦਰ ਸਿੰਘ, ਸੁਰਿੰਦਰ ਸਿੰਘ, ਜਗਦੀਸ਼ ਸੈਣੀ ਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਵ. ਤਿ੍ਪਤਾ ਦੇਵੀ ਨੂੰ ਸ਼ਰਧਾਂਜਲੀਆਂ ਭੇਟ ਅਗਲੀ ਖ਼ਬਰ ਮੁਲਾਜ਼ਮ-ਪੈਨਸ਼ਨਰ ਸਾਂਝਾ ਫ਼ਰੰਟ ਵਲੋਂ ਰੋਸ ਪ੍ਰਦਰਸ਼ਨ
Ad Position 24