29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਗੁਰੂ ਨਾਨਕ ਸੋਚ ਵੈੱਲਫੇਅਰ ਸੁਸਾਇਟੀ ਨੇ ਖ਼ੂਨਦਾਨ ਤੇ ਅੱਖਾਂ ਦੀ ਜਾਂਚ ਦਾ ਮੁਫ਼ਤ ਮੈਡੀਕਲ ਕੈਪ ਲਗਾਇਆ

Ad Position 21
No active advertisement
ਅਜੀਤ ਡੈਸਕ 09-03-2026
ਟਾਂਡਾ ਉੜਮੁੜ, 8 ਮਾਰਚ (ਭਗਵਾਨ ਸਿੰਘ ਸੈਣੀ, ਬਹਿਲ)-ਗੁਰੂ ਨਾਨਕ ਸੋਚ ਵੈੱਲਫੇਅਰ ਸੋਸਾਇਟੀ ਵਲੋ ਸਮਾਜ ਸੇਵਕ ਸਤਪਾਲ ਸਿੰਘ ਮੁਲਤਾਨੀ ਐੱਮ. ਡੀ. ਰਿਚੀ ਟਰੈਵਲਜ਼ ਅਤੇ ਸਰਪੰਚ ਬਲਵਿੰਦਰ ਕੌਰ ਦੀ ਦੇਖ ਰੇਖ ਵਿਚ ਅਵਾਨ ਘੋੜੇਸ਼ਾਹ ਵਿਖੇ ਅੱਖਾਂ ਦੀ ਜਾਂਚ ਤੇ ਮੈਡੀਕਲ ਕੈਂਪ ਲਗਾਇਆ ਗਿਆ | ਮਾਤਾ ਮਹਿੰਦਰ ਕੌਰ ਤੇ ਪਿਤਾ ਜੋਗਿੰਦਰ ਸਿੰਘ ਦੀ ਸਦੀਵੀ ਯਾਦ ਨੂੰ ਸਮਰਪਿਤ ਇਸ ਸਲਾਨਾ ਕੈਂਪ ਵਿਚ ਡਾ. ਪਰਮਿੰਦਰ ਥਿੰਦ ਅਤੇ ਉਨ੍ਹਾਂ ਦੀ ਟੀਮ ਨੇ 556 ਮਰੀਜ਼ਾਂ ਦੀ ਅੱਖਾਂ ਦੀ ਜਾਂਚ ਕੀਤੀ ਜਿਨ੍ਹਾਂ ਵਿਚੋਂ 133 ਮਰੀਜ਼ਾਂ ਦੇ ਆਪੇ੍ਰਸ਼ਨ ਵੀ ਕੀਤੇ ਜਾਣਗੇ | ਮਾਡਰਨ ਹਸਪਤਾਲ ਜਲੰਧਰ ਦੀ ਟੀਮ ਵਲੋਂ ਇਸ ਮੌਕੇ ਲਾਏ ਗਏ ਮੈਡੀਕਲ ਕੈਂਪ ਦੌਰਾਨ 800 ਤੋਂ ਵੱਧ ਮਰੀਜ਼ਾਂ ਨੇ ਆਪਣੀ ਸਿਹਤ ਦੀ ਜਾਂਚ ਵੀ ਕਰਵਾਈ ਜਿਨ੍ਹਾਂ ਨੂੰ ਸੁਸਾਇਟੀ ਵਲੋਂ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ | ਇਸ ਮੌਕੇ ਲਗਾਏ ਗਏ ਖ਼ੂਨਦਾਨ ਕੈਪ ਦੌਰਾਨ 46 ਯੂਨਿਟ ਬਲੱਡ ਡੋਨੇਟ ਕੀਤਾ ਗਿਆ ਇਸ ਦੌਰਾਨ ਪਹੁੰਚੇ ਸਾਬਕਾ ਮੰਤਰੀ ਚੌਧਰੀ ਬਲਬੀਰ ਸਿੰਘ ਮਿਆਣੀ ਅਤੇ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਲੱਖੀ ਗਿੱਲਜੀਆਂ ਨੇ ਸਤਪਾਲ ਮੁਲਤਾਨੀ ਨੂੰ ਇਸ ਨੇਕ ਕਾਰਜ ਦੀ ਵਧਾਈ ਦਿੱਤੀ, ਜਿਨ੍ਹਾਂ ਦੀ ਬਦੌਲਤ ਬਹੁਤ ਸਾਰੇ ਜ਼ਰੂਰਤਮੰਦ ਲੋਕਾਂ ਨੂੰ ਮਾਹਿਰ ਡਾਕਟਰਾਂ ਦੀਆਂ ਸੇਵਾਵਾਂ ਉਪਲਬਧ ਹੋ ਸਕੀਆਂ | ਇਸ ਮੌਕੇ ਬਾਬਾ ਕਰਤਾਰ ਸਿੰਘ,ਬਾਬਾ ਗੁਲਜ਼ਾਰ ਸਿੰਘ ਡੇਰਾ ਨਾਨਕਸਰ ਜੱਬੋ, ਜ਼ਿਲ੍ਹਾ ਪਲੈਨਿੰਗ ਬੋਰਡ ਦੇ ਸਾਬਕਾ ਚੇਅਰਮੈਨ ਜਵਾਹਰ ਖੁਰਾਨਾ, ਰਜਿੰਦਰ ਸਿੰਘ ਹਲਕਾ ਇੰਚਾਰਜ ਕਰਤਾਰਪੁਰ, ਇਕਬਾਲ ਸਿੰਘ ਜੋਹਲ,ਸਰਬਜੀਤ ਸਿੰਘ ਮੋਮੀ ਦੀ ਹਾਜ਼ਰੀ ਵਿਚ ਡਾ. ਬਲਵਿੰਦਰ ਸਿੰਘ ਥਿੰਦ, ਡਾ. ਹਰਮੀਤ ਪਾਲ ਜਨਰਲ ਸਰਜਨ, ਡਾ. ਅਨਮੋਲ ਸਿੰਘ ਰਾਏ, ਡਾ.ਅਮਿਤ ਗੁਪਤਾ, ਡਾ. ਸਤਪਾਲ ਕੌਰ ਸਿੱਧੂ ਅÏਰਤ ਰੋਗਾਂ ਦੇ ਮਾਹਰ, ਡਾ. ਸ਼ਵੇਤਾ ਭਾਰਦਵਾਜ ਸਕਾਲੋਜਿਸਟ, ਡਾ. ਕੁਸਮ ਠਾਕੁਰ, ਡਾ. ਪ੍ਰਤਿਭਾ ਸਿੰਘਾਲ, ਡਾ.ਬਲਵਿੰਦਰ ਪਾਲ ਫਜੀਸ਼ੀਅਨ, ਡਾ. ਹਰਪ੍ਰੀਤ ਸਿੰਘ, ਨਾਇਨ ਭੱਟ, ਡਾ. ਸੰਦੀਪ ਕੁਮਾਰ ਕੁੰਡਲ, ਡਾ. ਤਰਸੇਮ ਭਾਰਤੀ, ਡਾ. ਬਲਵਿੰਦਰ ਸਿੰਘ ਥਿੰਦ, ਡਾ. ਰਮਿੰਦਰ ਸਿੰਘ ਅਤੇ ਉਨ੍ਹਾਂ ਦੀ ਟੀਮਾਂ ਨੂੰ ਸਨਮਾਨਿਤ ਵੀ ਕੀਤਾ | ਸੁਸਾਇਟੀ ਵਲੋਂ ਸਤਪਾਲ ਸਿੰਘ ਮੁਲਤਾਨੀ ਅਤੇ ਸਰਪੰਚ ਬਲਵਿੰਦਰ ਕੌਰ ਨੇ ਮੁੱਖ ਮਹਿਮਾਨ ਅਤੇ ਹੋਰ ਪਤਵੰਤੇ ਸੱਜਣਾਂ ਨੂੰ ਸਿਰੋਪਾਉ ਪਾ ਕੇ ਸਨਮਾਨਿਤ ਕੀਤਾ | ਇਸ ਮੌਕੇ ਸੁਖਵਿੰਦਰ ਸਿੰਘ ਲਾਡੀ, ਜਗਜੀਵਨ ਸਿੰਘ ਜੱਗੀ, ਦੀਪਕ ਬਹਿਲ, ਪਵਨ ਚੱਡਾ, ਰਾਹੁਲ ਬਰਮੋਤਾ, ਅਰਵਿੰਦਰ ਪਾਲ ਸਿੰਘ, ਸੰਨੀ, ਸੁਧਾ ਦੇਵੀ, ਅੰਜਨਾ, ਲੁਸਵਾ ਮਸੀਹ, ਅਨੀਤਾ ਕੌਹਲੀ, ਸੰਜੇ, ਮਨਦੀਪ ਕੌਰ, ਪ੍ਰਦੀਪ ਕੌਰ, ਕਾਜਲ, ਸੋਨੀਆ, ਨੀਲਮ, ਸੋਫੀਆ, ਮਲੂਕ ਸਿੰਘ, ਨਿਰੰਜਨ ਸਿੰਘ, ਗੁਰਦੇਵ ਸਿੰਘ, ਜਸਵੰਤ ਸਿੰਘ, ਕੁਲਵੰਤ ਸਿੰਘ (ਸਾਰੇ ਮੈਂਬਰ ਪੰਚਾਇਤ), ਕੈਪਟਨ ਫੇਰਾ ਸਿੰਘ. ਸੂਬੇ.ਬਲਦੇਵ ਸਿੰਘ, ਸੂਬੇ.ਗੋਪਾਲ ਸਿੰਘ, ਜੋਨੀ ਮੁਲਤਾਨੀ, ਸੌਰਵ ਮੁਲਤਾਨੀ, ਅਮਰਪ੍ਰੀਤ ਮੁਲਤਾਨੀ, ਸੰਚਿਤ ਚੋਪੜਾ, ਸਰੂਪ ਸਿੰਘ, ਸ਼ਿਵਮ ਮਹਾਜਨ, ਅੰਮਿ੍ਤ ਪਾਲ ਸਿੰਘ, ਸੁਖਵਿੰਦਰ ਸਿੰਘ, ਵਿਪਣ ਕੁਮਾਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਿੱਖਿਆ ਅਧਿਕਾਰੀ ਧੀਰਜ ਵਸ਼ਿਸ਼ਟ ਵਲੋਂ ਵੱਖ-ਵੱਖ ਪ੍ਰੀਖਿਆ ਕੇਂਦਰਾਂ ਦਾ ਦੌਰਾ ਅਗਲੀ ਖ਼ਬਰ ਮੇਹਟੀਆਣਾ ਇਲਾਕੇ ਦੇ ਪਿੰਡਾਂ 'ਚ ਲਗਾਤਾਰ ਚੋਰ ਗਰੋਹ ਵਲੋਂ ਕੀਤੀਆਂ ਜਾ ਰਹੀਆਂ ਨੇ ਮੱਝਾਂ ਚੋਰੀ
Ad Position 24