27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਚਰਨਜੀਤ ਸ਼ਰਮਾ ਵਲੋਂ ਆਪਣੀ ਪਤਨੀ ਦੀ ਯਾਦ 'ਚ ਸਾਂਝੀ ਰਸੋਈ ਨੂੰ ਰਾਸ਼ੀ ਭੇਟ

Ad Position 21
No active advertisement
ਅਜੀਤ ਡੈਸਕ 10-03-2026
ਹੁਸ਼ਿਆਰਪੁਰ, 9 ਮਾਰਚ (ਹਰਪ੍ਰੀਤ ਕੌਰ)-ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਦੇ ਸਕੱਤਰ ਮੰਗੇਸ਼ ਸੂਦ ਨੇ ਦੱਸਿਆ ਕਿ ਐਸ.ਐਸ.ਪੀ (ਰਿਟਾ) ਚਰਨਜੀਤ ਸਿੰਘ ਸ਼ਰਮਾ ਵੱਲੋਂ ਆਪਣੀ ਪਤਨੀ ਸਵਰਗਵਾਸੀ ਸੁਮਨ ਬਾਲਾ ਦੀ ਯਾਦ ਵਿਚ 5100 ਰੁਪਏ ਦੀ ਰਾਸ਼ੀ ਸਾਂਝੀ ਰਸੋਈ ਵਿਖੇ ਭੇਟ ਕੀਤੀ ਹੈ | ਇਸ ਮੌਕੇ ਉਨ੍ਹਾਂ ਦੇ ਪਰਿਵਾਰਿਕ ਮੈਂਬਰ ਦੀਪਕ ਸ਼ਰਮਾ, ਪੂਜਾ ਸ਼ਰਮਾ, ਸਾਧਿਕਾ ਸਰਗੁਨ ਸ਼ਰਮਾ, ਅਗਾਜਵੀਰ ਸਿੰਘ, ਗਗਨਦੀਪ ਸੈਣੀ, ਬਿ੍ਜੇਸ਼ਵਰ ਦਯਾਲ ਅਤੇ ਰੈਡ ਕਰਾਸ ਕਾਰਜਕਾਰਨੀ ਕਮੇਟੀ ਦੇ ਮੈਂਬਰ ਆਗਿਆਪਾਲ ਸਿੰਘ ਸਾਹਨੀ ਮੌਜੂਦ ਸਨ | ਮੰਗੇਸ਼ ਸੂਦ ਨੇ ਦੱਸਿਆ ਕਿ ਜ਼ਿਲ੍ਹਾ ਰੈੱਡ ਕਰਾਸ ਵੱਲੋਂ ਚਲਾਇਆ ਜਾ ਰਿਹਾ ਇਹ ਪ੍ਰੋਜੈਕਟ ਜ਼ਿਲ੍ਹੇ ਦੇ ਦਾਨੀ ਸੱਜਣਾਂ/ਸਮਾਜ ਸੇਵਕਾਂ ਵਲੋਂ ਦਾਨ ਵਜੋਂ ਮੁਹੱਈਆ ਕੀਤੇ ਜਾ ਰਹੇ ਫੰਡਾਂ ਦੁਆਰਾ ਹੀ ਚਲਾਇਆ ਜਾ ਰਿਹਾ ਹੈ | ਇੱਥੇ ਰੋਜ਼ਾਨਾ 450 ਤੋਂ 500 ਗ਼ਰੀਬ ਅਤੇ ਲੋੜਵੰਦ ਵਿਅਕਤੀ ਲਾਭ ਪ੍ਰਾਪਤ ਕਰ ਰਹੇ ਹਨ |
Ad Position 22
No active advertisement
ਪਿਛਲੀ ਖ਼ਬਰ ਸਵ: ਬੈਂਸ ਦੀ ਯਾਦ 'ਚ ਕੋਟਲਾ ਨੌਧ ਸਿੰਘ ਸਕੂਲ 'ਚ ਇਕ ਲੱਖ ਦੇ ਵਜੀਫ਼ੇ ਵੰਡੇ ਅਗਲੀ ਖ਼ਬਰ ਰਮਦਾਸਪੁਰ ਵਿਖੇ ਕੀਰਤਨ ਤੇ ਢਾਡੀ ਦਰਬਾਰ ਕਰਵਾਇਆ
Ad Position 24