ਹਰਿਆਣਾ, 9 ਮਾਰਚ (ਹਰਮੇਲ ਸਿੰਘ ਖੱਖ)-ਗਦਰੀ ਬਾਬਾ ਹਰਨਾਮ ਸਿੰਘ ਟੁੰਡੀਲਾਟ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕੋਟਲਾ ਨੌਧ ਸਿੰਘ ਵਿਖੇ ਸਕੂਲ ਦੇ ਦਾਨੀ ਸੱਜਣ ਸਵ. ਅਵਤਾਰ ਸਿੰਘ ਪਟਵਾਰੀ ਬੈਂਸ ਕਨੇਡਾ ਵਾਲਿਆਂ ਦੀ ਯਾਦ 'ਚ ਪਹਿਲੀ ਤੋਂ 12ਵੀ ਜਮਾਤ ਤੱਕ ਅੱਵਲ ਰਹਿਣ ਤੇ ਸਿੱਖਿਅਕ ਸਹਾਇਕ ਸਰਗਰਮੀਆਂ 'ਚ ਮੱਲਾਂ ਮਾਰਨ ਵਾਲੇ ਵਿਦਿਆਰਥੀਆ ਨੂੰ 1 ਲੱਖ ਰੁਪਏ ਵਜੀਫ਼ੇ ਵੰਡਣ ਲਈਾ ਵਿਸ਼ੇਸ਼ ਸਮਾਗਮ ਕਰਵਾਇਆ ਗਿਆ | ਸਕੂਲ ਇੰਚਾਰਜ ਲੈਕ. ਜਸਵਿੰਦਰ ਕੌਰ ਦੀ ਅਗਵਾਈ 'ਚ ਕਰਾਏ ਸਮਾਗਮ ਦੌਰਾਨ ਸਵ. ਅਵਤਾਰ ਸਿੰਘ ਪਟਵਾਰੀ ਬੈਂਸ ਦੀ ਧਰਮ ਪਤਨੀ ਗੁਰਮੇਜ਼ ਕੌਰ ਬਤੌਰ ਮੁੱਖ ਮਹਿਮਾਨ ਵਜੋਂ ਹਾਜਰ ਹੋਏ ਜਦ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਦੇ ਡਾਇਰੈਕਟਰ ਡਾ.ਅਮਨਦੀਪ ਸਿੰਘ, ਡੀ.ਏ.ਵੀ. ਕਾਲਜ ਆਫ਼ ਐਜੂ: ਹੁਸ਼ਿਆਰਪੁਰ ਦੀ ਪਿ੍ੰ. ਡਾ. ਵਿਧੀ ਭੱਲਾ , ਪਰਮਿੰਦਰ ਕੌਰ ਤੇ ਬਲਵਿੰਦਰ ਕੌਰ ਸਮਾਗਮ 'ਚ ਵਿਸ਼ੇਸ ਮਹਿਮਾਨ ਵਜੋਂ ਹਾਜ਼ਰ ਸਨ | ਸਮਾਗਮ ਦੌਰਾਨ ਸਭ ਤੋਂ ਪਹਿਲਾਂ ਲੈਕ ਜਸਵਿੰਦਰ ਕੌਰ ਵਲੋਂ ਸਕੂਲ 'ਚ ਬਾਹਰੋਂ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ | ਸਕੂਲ ਦੇ ਸਹਿਯੋਗੀ ਤੇ ਦਾਨੀ ਸੱਜਣ ਕੁਲਵੀਰ ਸਿੰਘ ਬੈਂਸ ਤੇ ਅਧਿਆਪਕ ਵਰਿੰਦਰ ਸਿੰਘ ਨਿਮਾਣਾ ਨੇ ਦੱਸਿਆ ਕਿ ਸਵ. ਅਵਤਾਰ ਸਿੰਘ ਨੇ ਆਪਣੇ ਸਮੇਂ ਦੌਰਾਨ ਆਪਣੇ ਦੇਸ਼ ਭਗਤ ਪੁਰਖਿਆਂ ਗਦਰੀ ਬਾਬਾ ਅਮਰ ਸਿੰਘ, ਗਦਰੀ ਗੁਲਾਬ ਕੌਰ ਤੇ ਬੱਬਰ ਅਕਾਲੀ ਚੰਨਣ ਸਿੰਘ ਬੈਂਸ ਦੀ ਯਾਦ ਨੂੰ ਸਮਰਪਿਤ ਪਿੰਡ ਦੇ ਸਰਕਾਰੀ ਸਕੂਲ ਵਿਚ ਵਿਕਾਸ ਦੇ ਕਈ ਕਾਰਜ ਨੇਪਰੇ ਚਾੜ੍ਹੇ ਤੇ ਪੜ੍ਹਾਈ 'ਚੋਂ ਪਹਿਲੇ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਲਈ 50 ਹਜ਼ਾਰ ਰੁਪਏ ਦੀ ਰਾਸ਼ੀ ਵਜੀਫੇ ਵਜੋਂ ਵੰਡਣੀ ਸ਼ੁਰੂ ਕੀਤੀ ਸੀ | ਮੰਚ ਦਾ ਸੰਚਾਲਨ ਵਰਿੰਦਰ ਸਿੰਘ ਨਿਮਾਣਾ ਤੇ ਇਕਬਾਲਪ੍ਰੀਤ ਸਿੰਘ ਨੇ ਬਾਖੂਬੀ ਕੀਤਾ | ਇਸ ਮੌਕੇ ਹੈਡਮਾਸਟਰ ਬਲਵੀਰ ਸਿੰਘ ਸਰਪੰਚ ਮਿਰਜ਼ਾਪੁਰ, ਅਵਤਾਰ ਸਿੰਘ, ਲੈਕ.ਦਵਿੰਦਰ ਸਿੰਘ ਗਰੇਵਾਲ, ਜਸਵੀਰ ਸਿੰਘ, ਸਾਬਕਾ ਸਰਪੰਚ ਮਦਨ ਸਿੰਘ, ਨੰ: ਸੁਖਵਿੰਦਰ ਸਿੰਘ, ਕਮਲਜੀਤ ਕੌਰ ਸਰਪੰਚ ਡਡਿਆਣਾ ਖੁਰਦ, ਸ ਹਰਜਿੰਦਰ ਸਿੰਘ ਸਰਪੰਚ ਹੁਸੈਨਪੁਰ ਗੁਰੂ, ਮੀਨਾ ਕੁਮਾਰੀ, ਵਿਦਿਆਰਥੀ ਤੇ ਬੱਚਿਆ ਦੇ ਮਾਪੇ ਵੀ ਹਾਜ਼ਰ ਸਨ |