ਦਸੂਹਾ, 9 ਮਾਰਚ (ਭੁੱਲਰ)-ਭਾਜਪਾ ਸਟੇਟ ਕਾਰਜਕਾਰਨੀ ਮੈਂਬਰ ਸੰਜੀਵ ਮਿਨਹਾਸ ਨੇ ਸੂਬਾ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨਾਲ ਮੀਟਿੰਗ ਕੀਤੀ, ਜਿਸ ਵਿਚ ਉਨ੍ਹਾਂ ਨੇ ਰੈਲੀ ਵਿਚ ਵੱਡੀ ਗਿਣਤੀ ਵਿਚ ਲੋਕਾਂ ਨੂੰ ਸ਼ਾਮਲ ਕਰਨ ਦੀ ਤਿਆਰੀ ਦੀ ਰਿਪੋਰਟ ਦਿੱਤੀ | ਮਿਨਹਾਸ ਨੇ ਪ੍ਰਧਾਨ ਅਸ਼ਵਨੀ ਸ਼ਰਮਾ ਨਾਲ ਵਿਸਥਾਰ ਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ | ਸੂਬਾ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਵਲੋਂ ਮੋਗਾ ਰੈਲੀ ਨੂੰ ਵੱਡੀ ਸਫਲਤਾ ਬਣਾਉਣ ਲਈ ਮੈਦਾਨੀ ਪੱਧਰ 'ਤੇ ਚੱਲ ਰਹੀਆਂ ਤਿਆਰੀਆਂ, ਕਾਰਯਕਰਤਾਵਾਂ ਦੀ ਜ਼ਿੰਮੇਵਾਰੀਆਂ ਅਤੇ ਸੰਗਠਨਾਤਮਕ ਪ੍ਰਬੰਧਾਂ ਬਾਰੇ ਵੀ ਸਮੀਖਿਆ ਕੀਤੀ ਜਾ ਰਹੀਂ ਹੈ, ਤਾਂ ਜੋ ਵੱਡੀ ਗਿਣਤੀ ਵਿਚ ਲੋਕਾਂ ਦੀ ਭਾਗੀਦਾਰੀ ਨੂੰ ਯਕੀਨੀ ਬਣਾਇਆ ਜਾ ਸਕੇ |