28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਖ਼ੂਨਦਾਨ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 10-03-2026
ਮਾਹਿਲਪੁਰ, 9 ਮਾਰਚ (ਰਜਿੰਦਰ ਸਿੰਘ)-ਜਾਗੋ ਵੈੱਲਫੇਅਰ ਸੁਸਾਇਟੀ ਨੇ ਮਹਿਲਾ ਦਿਵਸ ਨੂੰ ਸਮਰਪਿਤ ਮਾਹਿਲਪੁਰ ਵਿਖੇ 12ਵਾਂ ਖ਼ੂਨਦਾਨ ਕੈਂਪ ਸਰਕਾਰੀ ਹਸਪਤਾਲ ਹੁਸ਼ਿਆਰਪੁਰ ਦੀ ਬਲੱਡ ਬੈਂਕ ਦੇ ਸਹਿਯੋਗ ਨਾਲ ਲਗਾਇਆ, ਜਿਸ 'ਚ 33 ਖ਼ੂਨਦਾਨੀਆਂ ਨੇ ਖ਼ੂਨਦਾਨ ਕੀਤਾ | ਇਸ ਮੌਕੇ ਐੱਸ.ਐੱਮ.ਓ. ਡਾ.ਜਸਵੰਤ ਸਿੰਘ ਥਿੰਦ ਤੇ ਪਿ੍ੰਸੀਪਲ ਡਾ. ਪਰਵਿੰਦਰ ਸਿੰਘ ਖ਼ਾਲਸਾ ਕਾਲਜ ਨੇ ਕੈਂਪ ਦੇ ਮੁੱਖ ਮਹਿਮਾਨ ਦੇ ਤੌਰ 'ਤੇ ਸ਼ਿਰਕਤ ਕੀਤੀ ਅਤੇ ਕੈਂਪ ਦਾ ਉਦਘਾਟਨ ਕੀਤਾ | ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਪਿ੍ੰ. ਸਰਬਜੀਤ ਸਿੰਘ ਅਤੇ ਸਕੱਤਰ ਆਰ. ਕੇ. ਭਾਟੀਆ ਨੇ ਸਾਂਝੇ ਤੌਰ 'ਤੇ ਬੋਲਦਿਆਂ ਦੱਸਿਆ ਕਿ ਅਜਿਹੇ ਸਮਾਜਿਕ ਕਾਰਜ ਹਮੇਸ਼ਾਂ ਚੱਲਦੇ ਰਹਿਣਾ ਚਾਹੀਦਾ ਤਾਂ ਜੋ ਕਿ ਸਮਾਜ ਵਿਚ ਇੱਕ ਚੰਗਾ ਸੁਨੇਹਾ ਜਾਵੇ | ਦੋਆਬਾ ਵਾਤਾਵਰਨ ਪ੍ਰੇਮੀ ਕਮੇਟੀ ਮਾਹਿਲਪੁਰ ਦੇ ਪ੍ਰਧਾਨ ਰੁਪਿੰਦਰਜੋਤ ਸਿੰਘ ਵਲੋਂ ਖ਼ੂਨਦਾਨ ਦਾਨ ਕਰਨ ਵਾਲੇ ਦਾਨੀਆਂ ਨੂੰ ਅੰਬ ਦੇ ਬੂਟੇ ਵੰਡ ਕੇ ਸਭਿਆਚਾਰ ਅਤੇ ਵਿਰਾਸਤ ਨਾਲ ਜੁੜਨ ਦਾ ਸੁਨੇਹਾ ਦਿੱਤਾ | ਇਸ ਮੌਕੇ ਸਮਾਜ ਸੇਵੀ ਜੀਵਨ ਚੰਦੇਲੀ ਨੂੰ ਵਿਸ਼ੇਸ਼ ਤੌਰ ਤੇ ਸੁਸਾਇਟੀ ਵਲੋਂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਜਗਦੀਪ ਸਿੰਘ ਐੱਮ. ਸੀ., ਆਰ ਆਰ ਭਾਟੀਆ, ਨਿਰਮਲ ਨੋਲੀ, ਬਿੱਲਾ ਖੜੋਦੀ, ਗੁਰਮਿੰਦਰ ਕੈਂਡੋਪਾਲ, ਰਾਉ ਕੈਂਡੋਵਾਲ, ਡਾ.ਮੋਹਨ ਲਾਲ, ਗੁਰਜੀਤ ਭਾਰਟਾ ਅਮਨਦੀਪ ਬੜੀਆਂ, ਰਵਿੰਦਰ ਸਿੰਘ ਰੋਕੀ, ਵਿੱਕੀ ਭਾਟੀਆ, ਵਿੱਕੀ ਨਮੋਲੀਆਂ, ਸੰਨੀ ਰਾਠੌਰ, ਗ੍ਰੀਸ ਪਬੀ, ਮਨੀਸ਼ ਬੱਬੀ ਸੁਖਵਿੰਦਰ ਸਿੰਘ ਸਰਪੰਚ, ਕਿਸ਼ੋਰੀ ਲਾਲ, ਸਚਿਨ ਪੱਬੀ, ਇਸਾਨ ਪੱਬੀ, ਬੰਦਨਾ, ਮਾ.ਰਾਜਵੀਰ, ਹਰਜਿੰਦਰ ਸਿੰਘ, ਪੱਬੀ, ਰਾਧਿਕਾ ਪੱਬੀ ਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕੁਝ ਸਕੂਲ ਵਰਦੀਆਂ ਅਤੇ ਕਿਤਾਬਾਂ ਚੋਣਵੀਆਂ ਦੁਕਾਨਾਂ ਤੋਂ ਖ਼ਰੀਦਣ ਲਈ ਕਰ ਰਹੇ ਨੇ ਮਜਬੂਰ-ਮੇਅਰ ਅਗਲੀ ਖ਼ਬਰ ਪ੍ਰਧਾਨ ਮੰਤਰੀ ਸੁਰੱਖਿਅਤ ਮਾਤਿ੍ਤਵ ਅਭਿਆਨ ਦਿਵਸ ਸਮੂਹ ਸਿਹਤ ਸੰਸਥਾਵਾਂ 'ਚ ਮਨਾਇਆ
Ad Position 24