ਗੜ੍ਹਸ਼ੰਕਰ, 10 ਮਾਰਚ (ਧਾਲੀਵਾਲ)-ਗੜ੍ਹਸ਼ੰਕਰ ਪਹੁੰਚਣ 'ਤੇ ਸ਼੍ਰੋਮਣੀ ਅਕਾਲੀ ਦਲ ਅਤੇ ਯੂਥ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ਵਲੋਂ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਬੋਲਦਿਆਂ ਸਰਬਜੀਤ ਸਿੰਘ ਝਿੰਜਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਸਿਵਾਏ ਐਲਾਨਾਂ ਤੋਂ ਪੰਜਾਬੀਆਂ ਨਾਲ ਕੀਤਾ ਕੋਈ ਵਾਅਦਾ ਪੂਰਾ ਨਹੀਂ ਕੀਤਾ | ਉਨ੍ਹਾਂ ਕਿਹਾ ਕਿ ਸਰਕਾਰ ਦੇ ਆਗੂ ਮਾਈਨਿੰਗ ਮਾਫ਼ੀਆ ਦੇ ਸਰਗਨੇ ਬਣੇ ਫਿਰਦੇ ਆ ਤੇ ਪੰਜਾਬ ਵਿਕਾਸ ਪੱਖੋਂ ਪਛੜ ਚੁੱਕਾ ਹੈ | ਇਸ ਮੌਕੇ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਇਕਬਾਲ ਸਿੰਘ ਖੇੜਾ, ਜ਼ਿਲ੍ਹਾ ਪ੍ਰਧਾਨ ਸ਼ਹਿਰੀ ਜਤਿੰਦਰ ਸਿੰਘ ਲਾਲੀ ਬਾਜਵਾ, ਹਰਪ੍ਰੀਤ ਸਿੰਘ ਰਿੰਕੂ ਬੇਦੀ, ਜਸਕਮਲ ਸਿੰਘ ਢਾਡਾਂ ਕਲਾਂ, ਅਜੇ ਬਿਲੜੋਂ, ਜਿੰਦਰ ਸਿੰਘ ਗਿੱਲ, ਕੁਲਵਰਨ ਸਿੰਘ ਮੋਇਲਾ, ਜਸਵਿੰਦਰ ਸਿੰਘ ਲੱਲੀਆਂ, ਮਨਪ੍ਰੀਤ ਸਿੰਘ ਰੌਕੀ ਮੋਇਲਾ, ਲਖਵੀਰ ਸਿੰਘ ਕਾਲੇਵਾਲ, ਦਿਲਬਾਗ ਸਿੰਘ ਰੁੜਕੀ, ਜਗਪਾਲ ਸਿੰਘ ਰੁੜਕੀ, ਕੁਲਰਾਜਵੀਰ ਸਿੰਘ ਮੋਇਲਾ, ਬਲਵਿੰਦਰ ਸਿੰਘ ਬੈਂਸ ਖੇੜਾ, ਹਰਦੀਪ ਸਿੰਘ ਭੰਮੀਆਂ, ਐਡਵੋਕੇਟ ਸਮਸ਼ੇਰ ਸਿੰਘ ਭਾਰਦਵਾਜ, ਗੁਰਦਿਆਲ ਸਿੰਘ ਡੁੱਗਰੀ ਤੇ ਹੋਰ ਹਾਜ਼ਰ ਸਨ |