ਗੜ੍ਹਦੀਵਾਲਾ, 11 ਮਾਰਚ (ਚੱਗਰ)-ਮਾਤਾ ਖੀਵੀ ਸੇਵਾ ਸੁਸਾਇਟੀ ਨੰਦਾਚੌਰ ਦੀ ਮੀਟਿੰਗ ਸੁਸਾਇਟੀ ਦੇ ਪ੍ਰਧਾਨ ਸਤਨਾਮ ਸਿੰਘ ਦੀ ਅਗਵਾਈ ਹੇਠ ਹੋਈ ਜਿਸ ਵਿਚ ਸੁਸਾਇਟੀ ਵੱਲੋਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਹੋਲੇ-ਮਹੱਲੇ 'ਤੇ ਗੜ੍ਹਸ਼ੰਕਰ-ਸ਼੍ਰੀ ਅਨੰਦਪੁਰ ਸਾਹਿਬ ਸੜ੍ਹਕ 'ਤੇ ਸਥਿਤ ਗੁਰਮਤਿ ਸੰਗੀਤ ਵਿਦਿਆਲਿਆ ਕਾਨਪੁਰ ਖੂਹੀ ਵਿਖੇ ਲਗਾਏ ਗਏ ਸਾਲਾਨਾ ਲੰਗਰ ਵਿਚ ਵੱਧ-ਚੜ੍ਹ ਕੇ ਸੇਵਾ ਕਰਨ ਵਾਲੀਆਂ ਸੰਗਤਾਂ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪ੍ਰਧਾਨ ਸਤਨਾਮ ਸਿੰਘ ਤੇ ਹੋਰ ਪ੍ਰਬੰਧਕਾਂ ਨੇ ਇਸ ਲੰਗਰ ਸੰਬੰਧੀ ਹਲਕੇ ਦੇ ਪਿੰਡ ਬਰਿਆਲ, ਆਹਰਾਂ, ਕੂੰਟਾਂ, ਜੰਡਿਆਲਾ, ਮੱਛਰੀਵਾਲ, ਬੱਗੇਵਾਲ, ਲਾਗਰੀਆਂ, ਮੁੰਡੀਆ ਜੱਟਾਂ, ਢੱਡੇ ਬਾਵਾ ਮੋਹਰ ਸਿੰਘ, ਫੱਤੋਵਾਲ, ਤਾਜੋਵਾਲ, ਜਰਬਦੀਵਾਲ, ਮੂਡੀਆ ਰੰਗੜਾਂ, ਸੰਧਰਾਂ ਸੋਢੀਆਂ, ਸੰਧਵਾਂ, ਲਾਂਬੜਾ ਆਦਿ ਦੀਆਂ ਸੰਗਤ ਤੋਂ ਇਲਾਵਾ ਕਲਗ਼ੀਧਰ ਗੁਰਮਤਿ ਵਿਦਿਆਲਿਆ ਕਾਨ੍ਹਪੁਰ ਖੂਹੀ ਦੇ ਸਿੱਖਿਆਰਥੀਆਂ, ਸੁਸਾਇਟੀ ਦੇ ਅਹੁਦੇਦਾਰਾਂ ਅਤੇ ਵਿਦੇਸ਼ਾਂ ਵਿਚ ਵਸਦੇ ਸ਼ਰਧਾਲੂਆਂ ਵੱਲੋਂ ਦਿੱਤੇ ਗਏ ਵਿਸ਼ੇਸ਼ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਕੀਤਾ | ਇਸ ਮੌਕੇ ਭਾਈ ਧਰਮ ਸਿੰਘ, ਭਾਈ ਹਰਦੀਪ ਸਿੰਘ, ਸਤਨਾਮ ਸਿੰਘ, ਪਰਮਿੰਦਰ ਸਿੰਘ, ਗੁਰਬਿੰਦਰ ਸਿੰਘ, ਭੁਪਿੰਦਰ ਸਿੰਘ, ਅਸਮੀਤ ਸਿੰਘ, ਹਰਭਜਨ ਸਿੰਘ, ਅਵਤਾਰ ਸਿੰਘ, ਬਲਜੀਤ ਸਿੰਘ, ਦਲਜੀਤ ਸਿੰਘ, ਸਤਵੰਤ ਕੌਰ, ਪਰਮਿੰਦਰ ਕੌਰ ਆਦਿ ਸੇਵਾਦਾਰ ਹਾਜ਼ਰ ਸਨ |