ਨੌਸ਼ਹਿਰਾ ਪੱਤਣ, 11 ਮਾਰਚ (ਗੁਰਜੀਤ ਸਿੰਘ ਭੰਮਰਾ)- ਬਾਬਾ ਬੁੱਢਾ ਜੀ ਗ੍ਰੰਥੀ ਸਭਾ ਪੰਜਾਬ ਦੇ ਜਨਰਲ ਸਕੱਤਰ ਭਾਈ ਕੁਲਵਿੰਦਰ ਸਿੰਘ ਨੌਸ਼ਹਿਰਾ ਪੱਤਣ ਦੇ ਪਿਤਾ ਜੋ ਅਕਾਲ ਚਲਾਣਾ ਕਰ ਗਏ ਸਨ, ਉਨ੍ਹਾਂ ਨਮਿੱਤ ਗੁਰਦੁਆਰਾ ਸਿਮਰਨ ਪ੍ਰਤਾਪ ਗੁਫਾ ਸਾਹਿਬ ਨੁਸ਼ਹਿਰਾ ਪੱਤਣ ਵਿਖੇ ਉਪਰੰਤ ਕੀਰਤਨ ਅਤੇ ਧਾਰਮਿਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਭਾਈ ਨਿਰਮਲ ਸਿੰਘ ਅਤੇ ਹੋਰ ਰਾਗੀ ਜਥਿਆਂ ਵੱਲੋਂ ਸੰਗਤਾਂ ਨੂੰ ਕੀਰਤਨ ਨਾਲ ਜੋੜਿਆ ਗਿਆ | ਇਸ ਮੌਕੇ ਸਮੂਹ ਬਾਬਾ ਬੁੱਢਾ ਜੀ ਗ੍ਰੰਥੀ ਸਭਾ ਤੇ ਮੈਂਬਰ ਸਾਹਿਬਾਨ ਅਤੇ ਸਮੂਹ ਨਸ਼ਹਿਰਾ ਪਿੰਡ ਵਾਸੀ ਨੇ ਹਾਜਰੀ ਲਗਵਾਈ | ਇਸ ਮੌਕੇ ਗੁਰੂ ਕੇ ਲੰਗਰ ਅਤੁੱਟ ਵਰਤੇ | ਅੰਤ ਵਿਚ ਜਨਰਲ ਸਕੱਤਰ ਭਾਈ ਕੁਲਵਿੰਦਰ ਸਿੰਘ ਨੁਸ਼ਹਿਰਾ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ |