20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਡੀ. ਏ. ਵੀ. ਕਾਲਜ ਵਿਖੇ ਪੀ. ਐੱਲ. ਅਰੋੜਾ ਮੈਮੋਰੀਅਲ ਸਕਾਲਰਸ਼ਿਪ ਵੰਡੀ

Ad Position 21
No active advertisement
ਅਜੀਤ ਡੈਸਕ 12-03-2026
ਹੁਸ਼ਿਆਰਪੁਰ, 11 ਮਾਰਚ (ਬਲਜਿੰਦਰਪਾਲ ਸਿੰਘ)-ਡੀ. ਏ. ਵੀ. ਕਾਲਜ ਹੁਸ਼ਿਆਰਪੁਰ ਵਿਖੇ ਪੀ. ਐੱਲ. ਅਰੋੜਾ ਮੈਮੋਰੀਅਲ ਸਕਾਲਰਸ਼ਿਪ ਦੀ ਵੰਡ ਸਬੰਧੀ ਸਮਾਗਮ ਕਰਵਾਇਆ ਗਿਆ, ਜਿਸ ਦੀ ਸ਼ੁਰੂਆਤ ਸੁਨੀਲ ਕੁਮਾਰ ਅਰੋੜਾ ਸਾਬਕਾ ਮੁੱਖ ਚੋਣ ਕਮਿਸ਼ਨਰ ਭਾਰਤ ਸਰਕਾਰ ਵਲੋਂ ਆਪਣੇ ਮਾਤਾ ਪੁਸ਼ਪ ਲਤਾ ਅਰੋੜਾ ਦੀ ਯਾਦ 'ਚ ਕੀਤੀ ਗਈ ਸੀ, ਜਿਨ੍ਹਾਂ ਨੇ ਡੀ. ਏ. ਵੀ. ਕਾਲਜ (ਗਰਲਜ਼ ਸੈਕਸ਼ਨ) ਵਿਚ 35 ਸਾਲ ਤੋਂ ਵੱਧ ਸਮਾਂ ਸੇਵਾ ਨਿਭਾਈ ਸੀ | ਇਸ ਮੌਕੇ ਕਾਲਜ ਪਿ੍ੰਸੀਪਲ ਡਾ. ਵਿਨੈ ਕੁਮਾਰ, ਪ੍ਰੋਫੈਸਰ ਦੇਸ਼ਬੀਰ ਸ਼ਰਮਾ ਰਿਟਾ: ਪਿ੍ੰਸੀਪਲ ਸਰਕਾਰੀ ਕਾਲਜ ਹੁਸ਼ਿਆਰਪੁਰ ਆਦਿ ਮੌਜੂਦ ਸਨ | ਇਸ ਸਕਾਲਰਸ਼ਿਪ ਦਾ ਉਦੇਸ਼ ਗਰੀਬ ਵਿਦਿਆਰਥਣਾਂ ਨੂੰ ਉਨ੍ਹਾਂ ਦੀ ਸਿੱਖਿਆ ਵਿੱਚ ਸਹਾਇਤਾ ਕਰਨਾ ਹੈ | ਇਸ ਸਾਲ 10 ਵਿਦਿਆਰਥਣਾਂ ਨੂੰ 5,000 ਰੁਪਏ ਹਰੇਕ ਕੁੱਲ 50000 ਰੁਪਏ ਰਾਸ਼ੀ ਦੇ ਚੈਕ ਦਿੱਤੇ ਗਏ, ਜਿਨ੍ਹਾਂ 'ਚ ਵਿਦਿਆਰਥਣ ਸੰਜਨਾਂ, ਮਨੀਸ਼ਾ ਸੈਣੀ, ਨਵਨੀਤ ਕੌਰ, ਆਈਨਾ, ਭਾਰਗਵੀ ਸੂਦ, ਹਰਪ੍ਰੀਤ ਕੌਰ, ਕਿਰਨਦੀਪ ਕੌਰ, ਕਾਜਲਦੀਪ ਕੌਰ, ਮਾਨਸੀ ਅਤੇ ਪ੍ਰਾਚੀ ਜੈਨ ਸ਼ਾਮਿਲ ਸਨ | ਕਾਲਜ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਡਾ: ਅਨੂਪ ਕੁਮਾਰ ਤੇ ਸਕੱਤਰ ਆਰ. ਐੱਮ. ਭੱਲਾ ਵਲੋਂ ਅਰੋੜਾ ਪਰਿਵਾਰ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਕਾਲਜ ਸੈਫ ਕਮੇਟੀ ਕਨਵੀਨਰ ਡਾ. ਵਰਸ਼ਾ ਮਹਿੰਦਰਾ ਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਖ਼ਾਲਸਾ ਕਾਲਜ ਵਿਖੇ ਸਹਿਜ ਪਾਠ ਸੁਸਾਇਟੀ ਦੇ ਸਹਿਯੋਗ ਨਾਲ ਲੈਕਚਰ ਕਰਵਾਇਆ ਅਗਲੀ ਖ਼ਬਰ ਗੁਰਦੁਆਰਾ ਗੁਫਾ ਸਾਹਿਬ ਨੌਸ਼ਹਿਰਾ ਪੱਤਣ ਵਿਖੇ ਧਾਰਮਿਕ ਸਮਾਗਮ ਕਰਵਾਇਆ
Ad Position 24