ਹੁਸ਼ਿਆਰਪੁਰ, 11 ਮਾਰਚ (ਬਲਜਿੰਦਰਪਾਲ ਸਿੰਘ)-ਵੱਖ-ਵੱਖ ਖੇਤਰਾਂ 'ਚ ਵਿਲੱਖਣ ਛਾਪ ਛੱਡ ਰਹੀਆਂ ਜ਼ਿਲ੍ਹੇ ਨਾਲ ਸਬੰਧਿਤ ਅÏਰਤਾਂ ਨੂੰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਅੰਡਰ ਰਾਜ ਦਿਹਾਤੀ ਅਜੀਵਕਾ ਮਿਸ਼ਨ ਤਹਿਤ ਬੀ. ਡੀ. ਪੀ. ਓ. ਬਲਾਕ-1 ਦੇ ਦਫਤਰ 'ਚ ਕਰਵਾਏ ਸਮਾਗਮ ਦੌਰਾਨ ਸਨਮਾਨਿਤ ਕੀਤਾ ਗਿਆ | ਇਸ ਮੌਕੇ ਮੁੱਖ ਮਹਿਮਾਨ ਵਜੋਂ 'ਆਪ' ਦੀ ਮਹਿਲਾ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਮਨਜੋਤ ਕੌਰ, ਰਜਵੰਤ ਕੌਰ ਧਾਮੀ ਬਲਾਕ ਕੋਆਰਡੀਨੇਟਰ ਮੁੱਖ ਮਹਿਮਾਨ ਵਜੋਂ ਪੁੱਜੇ ਜਿਨ੍ਹਾਂ ਦਾ ਸਮਾਗਮ 'ਚ ਪੁੱਜਣ 'ਤੇ ਸੁਪਰਡੈਂਟ ਅਜੇ ਕੁਮਾਰ, ਬੀ.ਡੀ.ਪੀ.ਓ.ਦਿਲਬਾਗ ਸਿੰਘ, ਬਲਾਕ ਇੰਚਾਰਜ ਸੀਮਾ ਰਾਣੀ, ਪੰਚਾਇਤ ਸੈਕਟਰੀ ਆਰਤੀ ਰਾਣੀ, ਨੇਹਾ ਸ਼ਰਮਾ ਵਲੋਂ ਸਵਾਗਤ ਕੀਤਾ ਗਿਆ | ਇਸ ਸਮਾਗਮ ਦੌਰਾਨ 100 ਦੇ ਲਗਪਗ ਉਨ੍ਹਾਂ ਉੱਦਮੀ ਅÏਰਤਾਂ ਦਾ ਸਨਮਾਨ ਕੀਤਾ ਗਿਆ, ਜਿਨ੍ਹਾਂ ਵੱਲੋਂ ਸੈਲਫ ਹੈਲਪ ਗਰੁੱਪ, ਆਪਣੇ ਛੋਟੇ ਬਿਜਨਿਸ ਚਲਾਉਣ ਦੇ ਨਾਲ-ਨਾਲ ਅÏਰਤਾਂ ਨੂੰ ਉਨ੍ਹਾਂ ਦੇ ਹੱਕਾਂ ਪ੍ਰਤੀ ਜਾਗਰੂਕ ਕਰਨ ਦੀ ਭੂਮਿਕਾ ਨਿਭਾਈ ਜਾ ਰਹੀ ਹੈ | ਇਸ ਮੌਕੇ ਮਨਜੋਤ ਕੌਰ ਨੇ ਕਿਹਾ ਕਿ ਅÏਰਤਾਂ ਹਰ ਇੱਕ ਖੇਤਰ ਵਿੱਚ ਆਪਣੇ ਕੰਮ ਨਾਲ ਪ੍ਰਭਾਵ ਛੱਡ ਰਹੀਆਂ ਹਨ | ਉਨ੍ਹਾਂ ਕਿਹਾ ਕਿ ਹਰ ਇੱਕ ਅÏਰਤ ਨੂੰ ਚਾਹੀਦਾ ਹੈ ਕਿ ਉਹ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਮੇਹਨਤ ਕਰੇ, ਘਰ ਦੇ ਨਾਲ-ਨਾਲ ਆਪਣੇ ਬਿਜਨਿਸ ਖੜ੍ਹੇ ਕੀਤੇ ਜਾਣ | ਰਵਿੰਦਰ ਕੌਰ ਤੇ ਰਜਵੰਤ ਕੌਰ ਧਾਮੀ ਨੇ ਕਿਹਾ ਕਿ ਪੰਚਾਇਤ ਵਿਭਾਗ ਵੱਲੋਂ ਉੱਦਮੀ ਅÏਰਤਾਂ ਦਾ ਸਨਮਾਨ ਕਰਕੇ ਜੋ ਹੌਸਲਾ ਅਫਜ਼ਾਈ ਕੀਤੀ ਗਈ ਹੈ, ਇਸ ਲਈ ਅਸੀਂ ਸਭ ਵਿਭਾਗ ਦੇ ਧੰਨਵਾਦੀ ਹਾਂ | ਇਸ ਮੌਕੇ ਪੂਜਾ ਸੈਣੀ, ਰਘੁਬੀਰ ਕੌਰ, ਨਰਿੰਦਰ ਕੌਰ, ਸੁਮਿਤਾ, ਰਾਜਵਿੰਦਰ ਕੌਰ ਆਦਿ ਵੀ ਹਾਜਰ ਸਨ |